22 Apr, 2023

Eid 2023: ਇਨ੍ਹਾਂ ਬਾਲੀਵੁੱਡ ਸਿਤਾਰਿਆ ਨੂੰ ਬੇਹੱਦ ਪਸੰਦ ਹੈ ਬਿਰਿਆਨੀ ਖਾਣਾ, ਜਾਣੋ ਕਿਸ ਦੀ ਕੀ ਹੈ ਚੁਆਇਸ

Eid 2023: ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਆਪਣੇ ਫੈਨਜ਼ ਨੂੰ ਈਦ ਦੀ ਮੁਬਾਰਕਬਾਦ ਦਿੱਤੀ। ਜਾਣੋ ਉਨ੍ਹਾਂ ਬਾਲੀਵੁੱਡ ਸਿਤਾਰਿਆਂ ਬਾਰੇ ਜੋ ਨੇ ਬਿਰਿਆਨੀ ਦੇ ਦੀਵਾਨੇ


Source: Instagram

ਈਦ ਦਾ ਜ਼ਿਕਰ ਬਿਰਿਆਨੀ ਤੋਂ ਬਗੈਰ ਅਧੂਰਾ ਹੈ । ਕਈ ਅਜਿਹੇ ਲੋਕ ਹੁੰਦੇ ਹਨ ਜਿਨ੍ਹਾਂ ਨੂੰ ਬਿਰਿਆਨੀ ਖਾਣਾ ਬਹੁਤ ਪਸੰਦ ਹੁੰਦਾ ਹੈ , ਇਨ੍ਹਾਂ 'ਚ ਕਈ ਬੀ ਟਾਊਨ ਸੈਲਬਸ ਦਾ ਨਾਂਅ ਵੀ ਸ਼ਾਮਿਲ ਹੈ।


Source: Instagram

ਬਾਲੀਵੁੱਡ ਦੇ ਕਿੰਗ ਯਾਨੀ ਕਿ ਸ਼ਾਹਰੁਖ ਖ਼ਾਨ ਦੀ ਫੇਵਰੇਟ ਡਿਸ਼ ਬਿਰਿਆਨੀ ਹੈ। ਸ਼ਾਹਰੁਖ ਨੂੰ ਖ਼ਾਸ ਤੌਰ 'ਤੇ ਹੈਦਰਾਬਾਦੀ ਬਿਰਿਆਨੀ ਪਸੰਦ ਹੈ।


Source: Instagram

ਆਮਿਰ ਖ਼ਾਨ ਨੂੰ ਜੇਕਰ ਕਿਤੇ ਵੀ ਬਿਰਿਆਨੀ ਵਿਖਾਈ ਦੇ ਜਾਵੇ ਤਾਂ ਉਹ ਬਿਰਿਆਨੀ ਖਾਏ ਬਿਨਾਂ ਨਹੀਂ ਰਹਿ ਸਕਦੇ। ਬਿਰਿਆਨੀ ਉਨ੍ਹਾਂ ਦੀ ਫੇਵਰੇਟ ਡਿਸ਼ਸ ਦੀ ਟੌਪ ਲਿਸਟ 'ਚ ਸ਼ਾਮਿਲ ਹੈ।


Source: Instagram

ਸਾਊਥ ਦੇ ਮਸ਼ਹੂਰ ਸੁਪਰਸਟਾਰ ਪ੍ਰਭਾਸ ਵੀ ਬਿਰਿਆਨੀ ਲਵਰ ਹਨ। ਪ੍ਰਭਾਸ ਅਕਸਰ ਆਪਣੇ ਚਾਹੁਣ ਵਾਲਿਆਂ ਨੂੰ ਬਿਰਿਆਨੀ ਗਿਫ਼ਟ ਕਰਕੇ ਆਪਣਾ ਦੀਵਾਨਾ ਬਣਾ ਲੈਂਦੇ ਹਨ।


Source: Instagram

ਤੇਲਗੂ ਸੁਪਰ ਸਟਾਰ ਵਿਜੇ ਦੇਵਰਕੋਂਡਾ ਲਜੀਜ਼ ਬਿਰਿਆਨੀ ਖਾਣਾ ਪਸੰਦ ਕਰਦੇ ਹਨ। ਉਨ੍ਹਾਂ ਨੂੰ ਖ਼ਾਸ ਤੌਰ 'ਤੇ ਹੈਦਰਾਬਾਦੀ ਖਾਣਾ ਬੇਹੱਦ ਪਸੰਦ ਹੈ। ਇਸ ਬਾਰੇ ਉਹ ਕਈ ਵਾਰ ਮੀਡੀਆ 'ਚ ਵੀ ਗੱਲ ਕਰ ਚੁੱਕੇ ਹਨ।


Source: Instagram

ਮਹੇਸ਼ ਬਾਬੂ ਜੋ ਕਿ ਸਾਊਥ ਫ਼ਿਲਮਾਂ ਦੇ ਚਾਰਮਿੰਗ ਹੀਰੋ ਹਨ, ਉਨ੍ਹਾਂ ਨੂੰ ਬਿਰਿਆਨੀ ਬੇਹੱਦ ਪਸੰਦ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਮਹਿਜ਼ ਬਿਰਿਆਨੀ ਹੀ ਖਾਣ ਨੂੰ ਮਿਲੇ ਤਾਂ ਵੀ ਉਹ ਖੁਸ਼ ਹੋ ਜਾਂਦੇ ਨੇ।


Source: Instagram

ਮਲਾਇਕਾ ਅਰੋੜਾ ਵੀ ਇੱਕ ਬਿਰਿਆਨੀ ਲਵਰ ਹੈ ਤੇ ਉਹ ਬਿਰਿਆਨੀ ਲਈ ਕਈ ਵਾਰ ਆਪਣਾ ਪਿਆਰ ਬਿਆਨ ਕਰ ਚੁੱਕੀ ਹੈ।


Source: Instagram

ਮਸ਼ਹੂਰ ਬਾਲੀਵੁੱਡ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਵੀ ਬਿਰਿਆਨੀ ਖਾਣ ਦੇ ਬਹੁਤ ਸ਼ੌਕੀਨ ਹਨ।


Source: Instagram

ਕਰੀਨਾ ਕਪੂਰ ਖਾਨ ਨੂੰ ਵੀ ਬਿਰਿਆਨੀ ਬਹੁਤ ਪਸੰਦ ਹੈ। ਉਸ ਨੇ ਖੁੱਲ੍ਹ ਕੇ ਬਿਰਿਆਨੀ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ। ਕਰੀਨਾ ਦੀ ਸ਼ੂਟਿੰਗ ਦੌਰਾਨ ਬਿਰਿਆਨੀ ਖਾਂਦੇ ਹੋਏ ਇੱਕ ਵੀਡੀਓ ਵੀ ਵਾਇਰਲ ਹੋ ਗਈ ਸੀ।


Source: Instagram

Salman Khan's 10 films released on Eid and their box office collections