01 Apr, 2023
Bollywood Stars in NMACC:ਮੁਕੇਸ਼ ਅੰਬਾਨੀ ਦੇ 'ਕਲਚਰਲ ਸੈਂਟਰ ਉਦਘਾਟਨੀ ਸਮਾਰੋਹ' 'ਚ ਸਜੀ ਬਾਲੀਵੁੱਡ ਸਿਤਾਰਿਆਂ ਦੀ ਮਹਫ਼ਿਲ, ਵੇਖੋ ਤਸਵੀਰਾਂ
ਨੀਤਾ ਤੇ ਮੁਕੇਸ਼ ਅੰਬਾਨੀ ਦੇ 'ਕਲਚਰਲ ਸੈਂਟਰ ਉਦਘਾਟਨੀ ਸਮਾਰੋਹ' 'ਚ ਲੱਗੀ ਬਾਲੀਵੁੱਡ ਸਿਤਾਰਿਆਂ ਦੀ ਮਹਫ਼ਿਲ। ਪ੍ਰਿਯੰਕਾ ਚੋਪੜਾ ਤੋਂ ਲੈ ਕੇ ਆਲੀਆ ਭੱਟ ਸਣੇ ਪਹੁੰਚੇ ਕਈ ਕਲਾਕਾਰਾਂ ਦਾ ਨਜ਼ਰ ਆਇਆ ਗਲੈਮਰਸ ਅੰਦਾਜ਼।
Source: Instagram
ਈਵੈਂਟ 'ਚ ਸਭ ਤੋਂ ਪਹਿਲਾਂ ਮੇਜ਼ਬਾਨੀ ਕਰਨ ਵਾਲਾ ਅੰਬਾਨੀ ਪਰਿਵਾਰ ਪਹੁੰਚਿਆ। ਇਸ ਦੌਰਾਨ ਮੁਕੇਸ਼ ਅੰਬਾਨੀ ਪਤਨੀ ਨੀਤਾ ਅੰਬਾਨੀ ਨਾਲ ਪੋਜ਼ ਦਿੰਦੇ ਹੋਏ ਨਜ਼ਰ ਆਏ।
Source: Instagram
ਇਸ ਸਮਾਗਮ 'ਚ ਪ੍ਰਿਯੰਕਾ ਚੋਪੜਾ ਆਪਣੇ ਪਤੀ ਨਿੱਕ ਜੋਨਸ ਨਾਲ ਪਹੁੰਚੀ। ਪ੍ਰਿਯੰਕਾ ਦੀ ਖੂਬਸੂਰਤ ਤੇ ਗਲੈਮਰਸ ਡਰੈਸ ਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਿਆ।
Source: Instagram
ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ ਦੀ ਜੋੜੀ ਬੇਹੱਦ ਖੂਬਸੂਰਤ ਨਜ਼ਰ ਆਈ, ਦੋਹਾਂ ਨੇ ਚਿੱਟੇ ਰੰਗ ਦੀ ਡਰੈਸ ਨਾਲ ਟਵਿਨਇੰਗ ਕੀਤੀ ਸੀ। ਇਸ ਦੌਰਾਨ ਰਣਵੀਰ ਪਤਨੀ ਦੀਪਿਕਾ ਨੂੰ ਹਸਾਉਂਦੇ ਹੋਏ ਨਜ਼ਰ ਆਏ।
Source: Instagram
ਕਰੀਨਾ ਕਪੂਰ ਲਾਲ ਰੰਗ ਦੇ ਲਹਿੰਗੇ 'ਚ ਬੇਹੱਦ ਖੂਬਸੂਰਤ ਨਜ਼ਰ ਆਈ, ਦੂਜੇ ਪਾਸੇ ਸੈਫ ਅਲੀ ਖ਼ਾਨ ਚਿੱਟੇ ਰੰਗ ਦੇ ਆਊਟਫਿਟ 'ਚ ਨਜ਼ਰ ਆਏ। ਇਨ੍ਹਾਂ ਦੋਹਾਂ ਦੇ ਨਾਲ ਅਦਾਕਾਰਾ ਕਰਿਸ਼ਮਾ ਕਪੂਰ ਵੀ ਨਜ਼ਰ ਆਈ।
Source: Instagram
ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਚਿੱਟੇ ਤੇ ਗੋਲਡਨ ਰੰਗ ਦੇ ਟ੍ਰੈਡੀਸ਼ਨਲ ਪਹਿਰਾਵੇ ਵਿੱਚ ਬਹੁਤ ਸੁੰਦਰ ਲੱਗ ਰਹੇ ਹਨ। ਇਸ ਜੋੜੇ ਦਾ ਪਿਛਲੇ ਮਹੀਨੇ ਹੀ ਵਿਆਹ ਹੋਇਆ ਹੈ।
Source: Instagram
ਸ਼ਾਹਰੁਖ ਖ਼ਾਨ ਦੀ ਪਤਨੀ ਗੌਰੀ ਖ਼ਾਨ ਬੇਟੇ ਆਰੀਅਨ ਖ਼ਾਨ ਤੇ ਧੀ ਸੁਹਾਨਾ ਦੇ ਨਾਲ ਇੱਥੇ ਪਹੁੰਚੀ। ਇਸ ਦੌਰਾਨ ਕਿੰਗ ਖ਼ਾਨ ਦੇ ਪਰਿਵਾਰ ਦੀ ਸਲਮਾਨ ਖ਼ਾਨ ਨਾਲ ਚੰਗੀ ਬਾਂਡਿੰਗ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ।
Source: Instagram
ਜਿੱਥੇ ਗੌਰੀ ਖ਼ਾਨ ਬੇਜ ਗਾਊਨ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ, ਉੱਥੇ ਹੀ ਸੁਹਾਨਾ ਇਸ ਖਾਸ ਮੌਕੇ 'ਤੇ ਲਾਲ ਥਾਈਟ ਹਾਈ ਸਲਿਟ ਗਾਊਨ ਪਾ ਕੇ ਪਹੁੰਚੀ। ਇੱਥੋ ਮਾਂ 'ਤੇ ਭੈਣ ਨਾਲ ਪਹੁੰਚੇ ਆਰੀਅਨ ਖ਼ਾਨ ਵੀ ਹੈਂਡਸਮ ਨਜ਼ਰ ਆਏ।
Source: Instagram
ਆਲੀਆ ਭੱਟ ਤੇ ਨੀਤੂ ਕਪੂਰ ਇਸ ਈਵੈਂਟ 'ਚ ਬੇਹੱਦ ਗਲੈਮਰਸ ਲੁੱਕ 'ਚ ਨਜ਼ਰ ਆਈਆਂ। ਸਿਲਵਰ ਕਲਰ ਦੀਆਂ ਡਰੈਸਾਂ 'ਚ ਟਵਨਿੰਗ ਕਰਦੇ ਹੋਏ ਇਹ ਸੱਸ-ਨੁੰਹ ਦੀ ਜੋੜੀ 'ਤੇ ਸਭ ਦੀਆਂ ਨਜ਼ਰਾਂ ਟਿੱਕ ਗਈਆਂ।
Source: Instagram
ਬਾਲੀਵੁੱਡ ਦੇ ਮਸ਼ਹੂਰ ਫ਼ਿਲਮ ਮੇਕਰ ਕਰਨ ਜੌਹਰ ਇਸ ਈਵੈਂਟ ਦੌਰਾਨ ਆਪਣੇ ਸਟਾਈਲਿਸ਼ ਲੁੱਕ 'ਚ ਪਹੁੰਚੇ। ਕਰਨ ਨੇ ਆਲ ਬਲੈਕ ਗੋਲਡਨ ਆਊਟਫਿਟ ਦੇ ਨਾਲ ਗੌਗਲਸ ਲਗਾਏ ਹੋਏ ਸਨ।
Source: Instagram
10 stylish looks of Allu Arjun