09 May, 2023
ਮੰਗਣੀ ਦੀਆਂ ਅਫਵਾਹਾਂ ਵਿਚਾਲੇ ਪਰੀਣੀਤੀ ਤੇ ਰਾਘਵ ਚੱਢਾ ਇਕੱਠੇ ਦਿੱਲੀ ਲਈ ਹੋਏ ਰਵਾਨਾ,ਇਸ ਦਿਨ ਹੋਵੇਗੀ ਮੰਗਣੀ
ਮੰਗਣੀ ਦੀਆਂ ਅਫਵਾਹਾਂ ਵਿਚਾਲੇ ਪਰੀਣੀਤੀ ਤੇ ਰਾਘਵ ਚੱਢਾ ਇਕੱਠੇ ਦਿੱਲੀ ਲਈ ਹੋਏ ਰਵਾਨਾ,ਇਸ ਦਿਨ ਹੋਵੇਗੀ ਮੰਗਣੀ
Source: Instagram
ਬਾਲੀਵੁੱਡ ਅਦਾਕਾਰਾ ਪਰੀਣੀਤੀ ਚੋਪੜਾ ਤੇ ਆਪ ਸਾਂਸਦ ਰਾਘਵ ਚੱਢਾ ਲਗਾਤਾਰ ਡੇਟਿੰਗ ਦੀਆਂ ਖਬਰਾਂ ਨੂੰ ਲੈ ਕੇ ਸੁਰਖੀਆਂ 'ਚ ਬਣੇ ਹੋਏ ਹਨ।
Source: Instagram
ਦੋਹਾਂ ਨੂੰ ਅਕਸਰ ਮੁੰਬਈ 'ਚ ਲੰਚ ਤੇ ਡਿਨਰ ਡੇਟ 'ਤੇ ਇੱਕਠੇ ਸਪਾਟ ਕੀਤਾ ਗਿਆ ਹੈ, ਜਿਸ ਤੋਂ ਬਾਅਦ ਲਗਾਤਾਰ ਦੋਹਾਂ ਦੇ ਰਿਲੇਸ਼ਨਸ਼ਿਪ ਨੂੰ ਲੈ ਕੇ ਚਰਚਾ ਤੇਜ਼ ਹੋ ਗਈ
Source: Instagram
ਹਾਲ ਹੀ ਵਿੱਚ ਦੋਹਾਂ ਨੂੰ IPL ਮੈਚ ਦਾ ਇੱਕਠੇ ਆਨੰਦ ਮਾਣਦੇ ਹੋਏ ਵੇਖਿਆ ਗਿਆ। ਇਸ ਦੌਰਾਨ ਰਾਘਵ ਦੇ ਫੈਨਜ਼ ਨੇ ਪਰੀਣੀਤੀ ਭਾਬੀ ਜ਼ਿੰਦਾਬਾਅਦ ਦੇ ਨਾਅਰੇ ਵੀ ਲਗਾਏ।
Source: Instagram
IPL ਮੈਚ ਮਗਰੋਂ ਦੋਹਾਂ ਨੂੰ ਬੀਤੇ ਐਤਵਾਰ ਡਿਨਰ ਡੇਟ 'ਤੇ ਮੁੜ ਇੱਕ ਵਾਰ ਫਿਰ ਤੋਂ ਸਪਾਟ ਕੀਤਾ ਗਿਆ। ਜਿੱਥੇ ਪਰੀਣੀਤੀ ਬਲਸ਼ ਕਰਦੀ ਹੋਈ ਨਜ਼ਰ ਆਈ।
Source: Instagram
ਇਸ ਮਗਰੋਂ ਅੱਜ ਇਸ ਜੋੜੀ ਨੂੰ ਮੁੰਬਈ ਏਅਰਪੋਰਟ ਤੋਂ ਇੱਕਠੇ ਦਿੱਲੀ ਲਈ ਰਵਾਨਾ ਹੁੰਦੇ ਹੋਏ ਵੇਖਿਆ ਗਿਆ।
Source: Instagram
ਜਿਸ ਮਗਰੋਂ ਇਹ ਕਿਆਸ ਲਾਏ ਜਾ ਰਹੇ ਹਨ ਕਿ ਦੋਵੇਂ ਜਲਦ ਹੀ ਮੰਗਣੀ ਕਰਨ ਜਾ ਰਹੇ ਹਨ।
Source: Instagram
ਮੀਡੀਆ ਰਿਪੋਰਟਸ ਮੁਤਾਬਕ ਪਰੀਣੀਤੀ ਤੇ ਰਾਘਵ 13 ਮਈ ਨੂੰ ਦਿੱਲੀ ਵਿਖੇ ਅਧਿਕਾਰਿਤ ਤੌਰ 'ਤੇ ਮੰਗਣੀ ਕਰਨ ਜਾ ਰਹੇ ਹਨ।
Source: Instagram
ਇਸ ਦੌਰਾਨ ਪਰੀਣੀਤੀ ਨੂੰ ਸਿੰਪਲ ਲਾਲ ਰੰਗ ਦੇ ਸੂਟ 'ਚ ਵੇਖਿਆ ਗਿਆ ਜਦੋਂ ਕਿ ਰਾਘਵ ਚੱਢਾ ਬਲੈਕ ਸ਼ਰਟ 'ਚ ਬੇਹੱਦ ਹੈਂਡਸਮ ਨਜ਼ਰ ਆਏ।
Source: Instagram
ਇਸ ਜੋੜੇ ਨੇ ਅਜੇ ਤੱਕ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਕੋਈ ਅਧਿਕਾਰਿਤ ਬਿਆਨ ਨਹੀਂ ਦਿੱਤਾ ਹੈ, ਪਰ ਫਿਰ ਵੀ ਫੈਨਜ਼ ਵਿਚਾਲੇ ਇਸ ਜੋੜੀ ਦੀ ਮੰਗਣੀ ਤੇ ਵਿਆਹ ਨੂੰ ਲੈ ਕੇ ਭਾਰੀ ਉਤਸ਼ਾਹ ਹੈ।
Source: Instagram
ਸੋਨਮ ਬਾਜਵਾ ਦੇ ਇਸ ਗਾਊਨ ਦੀ ਕੀਮਤ ਸੁਣ ਤੁਸੀਂ ਵੀ ਰਹਿ ਜਾਓਗੇ ਹੈਰਾਨ