ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ’ਤੇ ਦਰਸ਼ਨ ਕਰੋ ਗੁਰਦੁਅਰਾ ਸ਼ੀਸ਼ ਮਹਿਲ ਸਾਹਿਬ ਦੇ
ਗੁਰੂ ਨਾਨਕ ਦੇਵ ਜੀ (Guru Nanak Jayanti 2021) ਨੇ ਲੋਕਾਂ ਨੂੰ ਸਿੱਧੇ ਰਸਤੇ ਤੇ ਪਾਉਣ ਲਈ ਕਈ ਉਦਾਸੀਆਂ ਕੀਤੀਆਂ ਸਨ । ਇਹਨਾਂ ਉਦਾਸੀਆਂ ਦੌਰਾਨ ਗੁਰੁ ਨਾਨਕ ਦੇਵ ਜੀ ਨੇ ਜਿਸ ਜਿਸ ਥਾਂ ਤੇ ਆਪਣੇ ਚਰਨ ਪਾਏ ਉਹਨਾਂ ਸਥਾਨਾਂ ਤੇ ਅੱਜ ਗੁਰਦੁਅਰਾ ਸਾਹਿਬ ਸੁਸ਼ੋਭਿਤ ਹਨ । ਅਜਿਹਾ ਹੀ ਇੱਕ ਇਤਿਹਾਸਕ ਗੁਰਦੁਆਰਾ ਪੇਹੋਵਾ ਵਿੱਚ ਸੁਸ਼ੋਭਿਤ ਹੈ । ਸਰਸਵਤੀ ਨਦੀ ਦੇ ਕਿਨਾਰੇ ’ਤੇ ਬਣੇ ਗੁਰਦੁਆਰਾ ਦਾ ਨਾਂਅ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਹੈ ।
ਹੋਰ ਪੜ੍ਹੋ :
ਇਸ ਗੁਰਦੁਆਰਾ ਸਾਹਿਬ ਦੇ ਨਾਲ ਹੀ ਹਿੰਦੂ ਭਾਈਚਾਰੇ ਦਾ ਵੀ ਮਹੱਤਵਪੂਰਨ ਸਥਾਨ ਹੈ, ਜਿੱਥੇ ਹਿੰਦੂ ਭਾਈਚਾਰਾ ਕਿਸੇ ਦੀ ਮੌਤ ਤੋਂ ਬਾਅਦ ਉਸ ਦਾ ਪਿੰਡਦਾਨ ਕਰਦਾ ਹੈ । ਪੇਹੋਵਾ ਦੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਨੂੰ ਚਾਰ ਗੁਰੂ ਸਾਹਿਬਾਨਾਂ (Guru Nanak Jayanti 2021) ਦੀ ਚਰਨ ਛੋਹ ਪ੍ਰਾਪਤ ਹੈ । ਇਸ ਗੁਰਦੁਆਰਾ ਸਾਹਿਬ ਵਿੱਚ ਸ਼ੀਸ਼ੇ ਦੀ ਨੱਕਾਸ਼ੀ ਕੀਤੀ ਗਈ ਹੈ ਜਿਸ ਕਰਕੇ ਇਸ ਗੁਰਦੁਆਰਾ ਸਾਹਿਬ ਨੂੰ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਵੀ ਕਿਹਾ ਜਾਂਦਾ ਹੈ ।
ਕਹਿੰਦੇ ਹਨ ਕਿ ਇਸ ਸਥਾਨ ਤੇ ਆ ਕੇ ਗੁਰੂ ਨਾਨਕ ਦੇਵ ਜੀ (Guru Nanak Jayanti 2021) ਨੇ ਪੰਡਤਾਂ ਨੂੰ ਬਾਹਰੀ ਕਰਮਕਾਂਡ ਛੱਡ ਕੇ ਪ੍ਰਭੂ ਦਾ ਨਾਮ ਜਪਣ ਦਾ ਆਦੇਸ਼ ਦਿੱਤਾ ਸੀ । ਉਹਨਾਂ ਨੇ ਲੋਕਾਂ ਨੂੰ ਬਾਹਰੀ ਕਰਮਕਾਂਡ ਛੱਡ ਕੇ ਚੰਗੇ ਕਰਮ ਕਰਨ ਦਾ ਆਦੇਸ਼ ਦਿੱਤਾ ਸੀ ਕਿਉਂਕਿ ਚੰਗੇ ਕਰਮ ਹੀ ਕਿਸੇ ਦੀ ਮੌਤ ਤੋਂ ਬਾਅਦ ਉਸ ਦੇ ਨਾਲ ਜਾਂਦੇ ਹਨ । ਇਸ ਤੋਂ ਇਲਾਵਾ ਇਸ ਸਥਾਨ ’ਤੇ ਹੋਰ ਵੀ ਬਹੁਤ ਇਤਿਹਾਸਕ ਸਥਾਨ ਹਨ ਜਿਹੜੇ ਕਿ ਸਿੱਖ ਇਤਿਹਾਸ ਨੂੰ ਬਿਆਨ ਕਰਦੇ ਹਨ ।