ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਛੁੱਟੀਆਂ ਮਨਾਉਣ ਲਈ ਹੋਏ ਰਵਾਨਾ, ਏਅਰਪੋਰਟ 'ਤੇ ਇਸ ਲੁੱਕ 'ਚ ਆਏ ਨਜ਼ਰ
Virat kohli and Anushka sharma latest pics: ਬੀ-ਟਾਊਨ ਦੀ ਮਸ਼ਹੂਰ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਉਨ੍ਹਾਂ ਦੇ ਪਤੀ ਵਿਰਾਟ ਕੋਹਲੀ ਨੂੰ ਹਾਲ ਹੀ ਵਿੱਚ ਏਅਰਪੋਰਟ 'ਤੇ ਦੇਖਿਆ ਗਿਆ ਹੈ। ਇਸ ਦੌਰਾਨ ਕੋਹਲੀ ਅਤੇ ਅਨੁਸ਼ਕਾ ਦੀਆਂ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ। ਫਿਲਹਾਲ ਵਿਰਾਟ ਤੇ ਅਨੁਸ਼ਕਾ ਆਪਣੀ ਵਕੇਸ਼ਨ ਲਈ ਰਵਾਨਾ ਹੋਏ ਹਨ।
image source: Instagram
ਅੱਜ ਪੈਪਰਾਜ਼ੀਸ ਨੇ ਵਿਰਾਟ ਤੇ ਅਨੁਸ਼ਕਾ ਨੂੰ ਮੁੰਬਈ ਏਅਰਪੋਰਟ 'ਤੇ ਸਪਾਟ ਕੀਤਾ। ਮੰਨਿਆ ਜਾ ਰਿਹਾ ਹੈ ਕਿ ਤੀਜੇ ਵਨਡੇ 'ਚ ਨਿਊਜ਼ੀਲੈਂਡ ਨੂੰ ਹਰਾਉਣ ਤੋਂ ਬਾਅਦ ਵਿਰਾਟ ਕੋਹਲੀ ਅਨੁਸ਼ਕਾ ਸ਼ਰਮਾ ਨਾਲ ਛੁੱਟੀਆਂ ਮਨਾਉਣ ਲਈ ਰਵਾਨਾ ਹੋ ਗਏ ਹਨ। ਇਸ ਬਾਲੀਵੁੱਡ ਕਪਲ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ।
image source: Instagram
ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਪੀਲੀ ਟੋਪੀ ਅਤੇ ਜੈਕੇਟ, ਪੈਂਟ 'ਚ ਅਨੁਸ਼ਕਾ ਸ਼ਰਮਾ ਦਾ ਏਅਰਪੋਰਟ ਲੁੱਕ ਕਾਫੀ ਸ਼ਾਨਦਾਰ ਲੱਗ ਰਿਹਾ ਹੈ।ਦੂਜੇ ਪਾਸੇ ਵਿਰਾਟ ਕੋਹਲੀ ਵੀ ਹਲਕੇ ਹਰੇ ਰੰਗ ਦੀ ਪੈਂਟ, ਜੈਕੇਟ, ਬਲੈਕ ਟੀ-ਸ਼ਰਟ, ਕੈਪ ਅਤੇ ਚਿੱਟੇ ਸਨੀਕਰਸ 'ਚ ਸ਼ਾਨਦਾਰ ਲੱਗ ਰਹੇ ਹਨ।
image source: Instagram
ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦੀਆਂ ਇਨ੍ਹਾਂ ਏਅਰਪੋਰਟ ਲੁੱਕ ਤਸਵੀਰਾਂ ਨੂੰ ਫੈਨਜ਼ ਵੀ ਕਾਫੀ ਪਸੰਦ ਕਰ ਰਹੇ ਹਨ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਦੇ ਏਅਰਪੋਰਟ ਲੁੱਕ ਦੀਆਂ ਤਸਵੀਰਾਂ ਟਾਕ ਆਫ ਦਾ ਟਾਊਨ ਬਣੀਆਂ ਹੋਈਆਂ ਹਨ। ਇਸ ਤੋਂ ਪਹਿਲਾਂ ਵੀ ਇਹ ਜੋੜਾ ਆਪਣੇ ਏਅਰਪੋਰਟ ਲੁੱਕ ਨਾਲ ਫੈਨਜ਼ ਦਾ ਦਿਲ ਜਿੱਤ ਚੁੱਕਿਆ ਹੈ।
View this post on Instagram