13 ਸਾਲਾਂ ਦੀ ਉਮਰ 'ਚ ਵਿਰਾਸਤ ਸੰਧੂ ਨੇ ਲਗਾਇਆ ਸੀ ਪਹਿਲਾ ਅਖਾੜਾ, ਮਿਊਜ਼ਿਕ 'ਚ ਕਰੀਅਰ ਬਨਾਉਣ ਲਈ ਇਸ ਸਖਸ਼ ਨੇ ਕੀਤੀ ਸੀ ਮਦਦ
ਵਿਰਾਸਤ ਸੰਧੂ ਆਪਣੀ ਸਾਫ ਸੁਥਰੀ ਗਾਇਕੀ ਲਈ ਜਾਣੇ ਜਾਂਦੇ ਹਨ ।ਉਹਨਾਂ ਦੇ ਗੀਤ ਕਾਫੀ ਪਸੰਦ ਕੀਤੇ ਜਾਂਦੇ ਹਨ । ਵਿਰਾਸਤ ਸੰਧੂ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ ਮਾਤਾ ਰਣਜੀਤ ਕੌਰ ਤੇ ਪਿਤਾ ਕੁਲਦੀਪ ਸਿੰਘ ਸੰਧੂ ਦੇ ਘਰ ਪਿੰਡ ਨਸੀਰੇ ਵਾਲਾ ਜਿਲ੍ਹਾ ਮੋਗਾ ਵਿੱਚ ਹੋਇਆ ।ਉਹਨਾਂ ਦੇ ਪਰਿਵਾਰ ਵਿੱਚ ਉਹਨਾਂ ਦਾ ਵੱਡਾ ਭਰਾ ਜਗਰਾਜ ਸੰਧੂ ਤੇ ਦੋ ਵੱਡੀਆਂ ਭੈਣਾਂ ਹਨ ।
Virasat Sandhu and his Family
ਉਹਨਾਂ ਨੇ ਆਪਣੇ ਸਕੂਲ ਦੀ ਪੜਾਈ ਧਰਮਕੋਟ ਦੇ ਇੱਕ ਸਕੂਲ ਤੋਂ ਹਾਸਲ ਕੀਤੀ । ਕਾਲਜ ਦੀ ਪੜਾਈ ਉਹਨਾਂ ਨੇ ਜਲੰਧਰ ਦੇ ਇੱਕ ਕਾਲਜ ਤੋਂ ਕੀਤੀ । ਉਹਨਾਂ ਨੂੰ ਕਾਲਜ ਸਮੇਂ ਤੋਂ ਹੀ ਗਾਉਣ ਦਾ ਬਹੁਤ ਸ਼ੌਂਕ ਸੀ ਇਸ ਲਈ ਉਹਨਾਂ ਨੇ ਸੰਗੀਤ ਨੂੰ ਹੋਰ ਜਾਣਨ ਲਈ ਮਿਊਜ਼ਿਕ ਵਿੱਚ ਐਮ.ਏ. ਅੰਮ੍ਰਿਤਸਰ ਦੇ ਗੁਰੂ ਨਾਨਕ ਕਾਲਜ ਤੋਂ ਕੀਤੀ । ਇਸ ਤੋਂ ਇਲਾਵਾ ਉਹਨਾਂ ਨੇ ਅੱੈਮ-ਫਿਲ ਮਿਊਜ਼ਿਕ ਕੀਤੀ ਹੈ।
https://www.youtube.com/watch?v=pC4KSKsOymQ
ਮਿਊਜ਼ਿਕ ਦੀ ਏਨੀਂ ਜਾਣਕਾਰੀ ਹੋਣ ਕਰਕੇ ਉਸ ਦੇ ਗਾਣਿਆਂ ਨੂੰ ਹਰ ਕੋਈ ਪਸੰਦ ਕਰਦਾ ਹੈ । ਉਹਨਾਂ ਦੇ ਗਾਣਿਆਂ ਦੀ ਖਾਸ ਗੱਲ ਇਹ ਹੈ ਕਿ ਉਹਨਾਂ ਦੇ ਗਾਣਿਆਂ ਵਿੱਚ ਨੌਜਵਾਨਾਂ ਲਈ ਇੱਕ ਮੈਸੇਜ ਹੁੰਦਾ ਹੈ ਜਿਹੜਾ ਕਿ ਨਵੀਂ ਸੇਧ ਦਿੰਦਾ ਹੈ ।
https://www.youtube.com/watch?v=bYHfxbzhZy4
ਇਹੀ ਕਾਰਨ ਹੈ ਕਿ ਉਹਨਾਂ ਨੇ ਬਹੁਤ ਘੱਟ ਸਮੇਂ ਵਿੱਚ ਕਈ ਹਿੱਟ ਗਾਣੇ ਦਿੱਤੇ ਹਨ । ਮਿਊਜ਼ਿਕ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਸਾਲ 2014 ਵਿੱਚ ਪਹਿਲਾ ਗਾਣਾ ਵਾਸਤਾ ਕੀਤਾ ਸੀ । ਇਹ ਗਾਣਾ ਲੋਕਾਂ ਨੂੰ ਕਾਫੀ ਪਸੰਦ ਕੀਤਾ ਗਿਆ ਸੀ । ਸੰਗੀਤ ਨਾਲ ਵਿਰਾਸਤ ਸੰਧੂ ਨੂੰ ਬਚਪਨ ਤੋਂ ਹੀ ਲਗਾਅ ਸੀ ।ਵਿਰਾਸਤ ਸੰਧੂ ਜਦੋਂ 13 ਸਾਲ ਦੇ ਸਨ ਉਦੋਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਪਹਿਲਾ ਅਖਾੜਾ ਲਗਾਇਆ ਸੀ ।
https://www.youtube.com/watch?v=1rR1DAIAo3Y
ਇਸ ਅਖਾੜੇ ਤੋਂ ਬਾਅਦ ਉਹਨਾਂ ਨੂੰ ਅਖਾੜਿਆਂ ਲਈ ਆਫਰ ਆਉਣੀਆਂ ਸ਼ੁਰੂ ਹੋ ਗਈਆਂ ਸਨ । ਇਸ ਲਈ ਉਹਨਾਂ ਨੇ ਸੱਭਿਆਚਾਰਕ ਮੇਲਿਆਂ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ । ਜਿਸ ਸਮੇਂ ਵਿਰਾਸਤ ਸੰਧੂ ਗੁਰੂ ਨਾਨਕ ਦੇਵ ਕਾਲਜ ਵਿੱਚ ਐੱਮ ਏ ਕਰ ਰਹੇ ਸਨ ਤਾਂ ਉਸ ਸਮਂੇ ਪੰਜਾਬੀ ਗਾਇਕ ਰਣਜੀਤ ਬਾਵਾ ਉਹਨਾਂ ਦਾ ਰੂਮ ਮੇਟ ਤੇ ਕਲਾਸ ਮੇਟ ਸੀ । ਇਸੇ ਲਈ ਵਿਰਾਸਤ ਸੰਧੂ ਨੂੰ ਲਾਂਚ ਕਰਨ ਵਿੱਚ ਰਣਜੀਤ ਬਾਵਾ ਤੇ ਐਮੀ ਵਿਰਕ ਦਾ ਵੱਡਾ ਰੋਲ ਰਿਹਾ ਹੈ ।
Virasat Sandhu
ਵਿਰਾਸਤ ਸੰਧੂ ਨੇ ਹੁਣ ਤੱਕ ਕਈ ਹਿੱਟ ਗਾਣੇ ਦਿੱਤੇ ਹਨ । ਪਰ ਉਹਨਾਂ ਦੇ ਸਭ ਤੋਂ ਵੱਧ ਹਿੱਟ ਗਾਣਿਆਂ ਵਿੱਚ ਰੱਖਣੇ ਹਨ ਯਾਰ, ਘਰ ਦਾ ਜਵਾਈ, ਜੱਟ ਬੀਤੀ, ਵੰਗਾਰ, ਪੰਜ ਵੱਜਦੇ ਨੂੰ, ਬੈਕ ਗੇਅਰ, ਜਿੰਨਾ ਰੱਬ ਦਿੱਤਾ, ਬਾਬਾ ਨਾਨਕ ਤੇਰੇ ਸਿੱਖ ਤੁਰੇ ਕਿਦਰ ਨੂੰ ਜਾਂਦੇ ਵਰਗੇ ਸੁਪਰ ਹਿੱਟ ਗਾਣੇ ਦਿੱਤੇ ਹਨ । ਇਸ ਤੋਂ ਇਲਾਵਾ aੁਹਨਾਂ ਨੇ ਪੰਜਾਬੀ ਫਿਲਮ ਟੇਸ਼ਨ ਵਿੱਚ ਆਪਣੀ ਅਦਾਕਾਰੀ ਦੇ ਜ਼ੋਹਰ ਵੀ ਦਿਖਾਏ ਹਨ । ਇਸ ਤੋਂ ਇਲਾਵਾ ਉਹ ਆਪਣੇ ਲੋਕ ਤੱਥਾਂ ਕਰਕੇ ਵੀ ਜਾਣੇ ਜਾਂਦੇ ਹਨ ।ਆਏ ਦਿਨ ਉਹ ਤਰੱਕੀ ਦੀਆਂ ਬੁਲੰਦੀਆਂ ਚੜਦੇ ਜਾ ਰਹੇ ਹਨ।