ਯੂਟਿਊਬਰ ਅਰਮਾਨ ਮਲਿਕ ਨੇ ਆਪਣੇ ਨਵੇਂ ਜੰਮੇ ਬੇਟੇ ਅਤੇ ਪਤਨੀ ਕ੍ਰਿਤਿਕਾ ਮਲਿਕ ਦਾ ਘਰ 'ਚ ਕੀਤਾ ਸ਼ਾਨਦਾਰ ਸਵਾਗਤ
Armaan Malik: ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ਆਪਣੀ ਲਾਈਫਸਟਾਈਲ ਤੇ ਪਤਨੀਆਂ ਪਾਇਲ ਤੇ ਕ੍ਰਿਤਿਕਾ ਮਲਿਕ ਨੂੰ ਲੈ ਕੇ ਅਕਸਰ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ ਵਿੱਚ ਅਰਮਾਨ ਮਲਿਕ ਆਪਣੀ ਦੂਜੀ ਪਤਨੀ ਕ੍ਰਿਤਿਕਾ ਮਲਿਕ ਦੇ ਨਾਲ ਦੂਜੀ ਵਾਰ ਪਿਤਾ ਬਣੇ ਹਨ। ਦੋਹਾਂ ਨੇ ਆਪਣੇ ਨਵ-ਜਨਮੇ ਬੇਟੇ ਦਾ ਬਹੁਤ ਧੂਮਧਾਮ ਨਾਲ ਸਵਾਗਤ ਕੀਤਾ।
ਦੱਸ ਦਈਏ ਕਿ ਅਰਮਾਨ ਮਲਿਕ ਦੀ ਦੂਜੀ ਪਤਨੀ ਕ੍ਰਿਤਿਕਾ ਨੇ ਸਿਜ਼ੇਰਿਅਨ ਆਪਰੇਸ਼ਨ ਰਾਹੀਂ ਇੱਕ ਬੇਟੇ ਨੂੰ ਜਨਮ ਦਿੱਤਾ ਹੈ। । ਜਿਸ ਕਾਰਨ ਡਿਲੀਵਰੀ ਤੋਂ ਬਾਅਦ ਕ੍ਰਿਤਿਕਾ ਦੀ ਸਿਹਤ ਥੋੜੀ ਵਿਗੜ ਗਈ ਸੀ, ਹਲਾਂਕਿ ਹੁਣ ਕ੍ਰਿਤਿਕਾ ਤੇ ਉਸ ਦਾ ਬੱਚਾ ਠੀਕ ਹਨ।
ਇਸ ਦੌਰਾਨ ਅਰਮਾਨ ਮਲਿਕ ਤੇ ਉਸ ਦੀ ਪਹਿਲੀ ਪਤਨੀ ਪਾਇਲ ਮਲਿਕ ਨੇ ਕ੍ਰਿਤਿਕਾ ਤੇ ਨਵ- ਜਨਮੇ ਬੇਟੇ ਦਾ ਸ਼ਾਨਦਾਰ ਤੇ ਧੂਮਧਾਮ ਨਾਲ ਘਰ 'ਚ ਸਵਾਗਤ ਕੀਤਾ। ਇਸ ਦੌਰਾਨ ਉਨ੍ਹਾਂ ਨੇ ਹਸਪਤਾਲ ਤੇ ਘਰ ਨੂੰ ਬਹੁਤ ਸ਼ਾਨਦਾਰ ਤਰੀਕੇ ਨਾਲ ਸਜਾਇਆ। ਅਰਮਾਨ ਮਲਿਕ ਤੇ ਪਾਇਲ ਮਲਿਕ ਨੇ ਇਸ ਸ਼ਾਨਦਾਰ ਪਲਾਂ ਨੂੰ ਯੂਟਿਊਬ 'ਤੇ ਆਪਣੇ ਵਲਾਗ ਰਾਹੀਂ ਫੈਨਜ਼ ਨਾਲ ਸਾਂਝਾ ਕੀਤਾ ਹੈ। ਫੈਨਜ਼ ਇਸ ਪਰਿਵਾਰ ਨੂੰ ਨਵੇਂ ਬੱਚੇ ਦੇ ਜਨਮ 'ਤੇ ਵਧਾਈਆਂ ਦੇ ਰਹੇ ਹਨ।
ਦੱਸ ਦੇਈਏ ਕਿ ਕ੍ਰਿਤਿਕਾ ਅਰਮਾਨ ਮਲਿਕ ਦੀ ਦੂਜੀ ਪਤਨੀ ਹੈ। ਜਿਸ ਨੇ ਪਹਿਲਾਂ ਵੀ ਦੋ ਵਾਰ ਗਰਭਪਾਤ ਦਾ ਦਰਦ ਝੱਲਿਆ ਹੈ। ਹੁਣ ਕ੍ਰਿਤਿਕਾ ਨੇ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ ਹੈ। ਇਹੀ ਕਾਰਨ ਹੈ ਕਿ ਪੂਰਾ ਮਲਿਕ ਪਰਿਵਾਰ ਕ੍ਰਿਤਿਕਾ ਦੇ ਪਹਿਲੀ ਵਾਰ ਮਾਂ ਬਨਣ 'ਤੇ ਬਹੁਤ ਖੁਸ਼ ਹੈ।
ਇਸ ਦੇ ਨਾਲ ਹੀ ਅਰਮਾਨ ਦੀ ਪਹਿਲੀ ਪਤਨੀ ਪਾਇਲ ਮਲਿਕ ਵੀ ਇਸ ਸਮੇਂ ਗਰਭਵਤੀ ਹੈ। ਜੋ ਜੁੜਵਾਂ ਬੱਚਿਆਂ ਨੂੰ ਜਨਮ ਦੇਣ ਵਾਲੀ ਹੈ। ਪਾਇਲ ਦਾ ਹੁਣ ਅੱਠਵਾਂ ਮਹੀਨਾ ਚੱਲ ਰਿਹਾ ਹੈ। ਇਸ ਲਈ ਉਨ੍ਹਾਂ ਦੀ ਡਿਲੀਵਰੀ 'ਚ ਅਜੇ ਸਮਾਂ ਬਾਕੀ ਹੈ। ਹਾਲਾਂਕਿ ਪਾਇਲ ਪਹਿਲਾਂ ਹੀ ਇੱਕ ਬੇਟੇ ਦੀ ਮਾਂ ਹੈ। ਜਿਸ ਦਾ ਨਾਮ ਚਿਰਾਯੂ ਮਲਿਕ ਹੈ। ਚਿਰਾਯੂ ਯੂਟਿਊਬ 'ਤੇ ਵੀ ਕਾਫੀ ਮਸ਼ਹੂਰ ਹੈ।
- PTC PUNJABI