ਗੁਰਪ੍ਰੀਤ ਸਿੰਘ ਨਾਂਅ ਦਾ ਇਹ ਸ਼ਖਸ ਲੋਕਾਂ ਲਈ ਬਣਿਆ ਪ੍ਰੇਰਣਾ ਸਰੋਤ, ਕਿਹਾ ‘ਕਿਸੇ ਕੰਮ ਨੂੰ ਕਰਨ ‘ਚ ਨਹੀਂ ਮਹਿਸੂਸ ਹੋਈ ਸ਼ਰਮ’
ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ (Video Viral) ਹੁੰਦਾ ਰਹਿੰਦਾ ਹੈ । ਜੋ ਕਈ ਲੋਕਾਂ ਦੇ ਲਈ ਪ੍ਰੇਰਣਾਸਰੋਤ ਬਣ ਜਾਂਦਾ ਹੈ । ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਹੀ ਵੀਡੀਓ ਵਿਖਾਉਣ ਜਾ ਰਹੇ ਹਾਂ । ਜੋ ਹਾਲਾਤਾਂ ਤੋਂ ਹਾਰ ਮੰਨ ਲੈਂਦੇ ਨੇ ।ਵੀਡੀਓ ‘ਚ ਨਜ਼ਰ ਆ ਰਿਹਾ ਸ਼ਖਸ ਹੈ ਗੁਰਪ੍ਰੀਤ ਸਿੰਘ (Gurpreet Singh) । ਜੋ ਪਹਿਲਾਂ ਦਿਹਾੜੀ ਦੱਪਾ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ ।
ਹੋਰ ਪੜ੍ਹੋ : ਰਣਜੀਤ ਬਾਵਾ ਨੇ ਆਪਣੀ ਨਵੀਂ ਐਲਬਮ ਦਾ ਕੀਤਾ ਐਲਾਨ, ਸ਼ਿਵ ਕੁਮਾਰ ਬਟਾਲਵੀ ਦੇ ਗੀਤਾਂ ਨੂੰ ਦੇਣਗੇ ਆਵਾਜ਼
ਪਰ ਹੁਣ ਉਸ ਨੇ ਆਪਣੇ ਕੰਮ ਸ਼ੁਰੂ ਕੀਤਾ ਹੈ। ਪਟਿਆਲਾ ਦੇ ਨਵੇਂ ਬੱਸ ਸਟੈਂਡ ਦੇ ਬਾਹਰ ਗੁਰਪ੍ਰੀਤ ਸਿੰਘ ਬੂਟ ਵੇਚਦੇ ਹਨ ।ਕੱਲ੍ਹ ਹੀ ਉਨ੍ਹਾਂ ਨੇ ਆਪਣਾ ਇਹ ਨਵਾਂ ਕੰਮ ਸ਼ੁਰੂ ਕੀਤਾ ਹੈ ।
ਕੁਝ ਸਮਾਂ ਪਹਿਲਾਂ ਹੋਇਆ ਮਾਪਿਆਂ ਦਾ ਦਿਹਾਂਤ
ਗੁਰਪ੍ਰੀਤ ਦੇ ਮਾਪਿਆਂ ਦਾ 4-5ਸਾਲਾਂ ਦੌਰਾਨ ਦਿਹਾਂਤ ਹੋ ਗਿਆ । ਜਿਸ ਤੋਂ ਬਾਅਦ ਉਨ੍ਹਾਂ ਦੀਆਂ ਦੋ ਛੋਟੀਆਂ ਭੈਣਾਂ ਦੀ ਜ਼ਿੰਮੇਵਾਰੀ ਵੀ ਉਨ੍ਹਾਂ ‘ਤੇ ਪੈ ਗਈ।ਮਾਪਿਆਂ ਦੇ ਦਿਹਾਂਤ ਤੋਂ ਬਾਅਦ ਚਾਚਾ ਚਾਚੀ ਨੇ ਗੁਰਪ੍ਰੀਤ ਨੂੰ ਪੂਰਾ ਸਪੋਟ ਕੀਤਾ ਅਤੇ ਮਲੇਸ਼ੀਆ ਵੀ ਭੇਜਿਆ, ਪਰ ਗੁਰਪ੍ਰੀਤ ਦੀ ਕਿਸਮਤ ਨੇ ਉਸ ਦਾ ਸਾਥ ਨਹੀਂ ਦਿੱਤਾ।
ਜਿਸ ਤੋਂ ਬਾਅਦ ਗੁਰਪ੍ਰੀਤ ਨੇ ਵਾਪਸ ਆਪਣੇ ਮੁਲਕ ਆਪਣੇ ਦਿਹਾੜੀ ਦਾ ਕੰਮ ਵੀ ਕੀਤਾ ਅਤੇ ਉਸ ਨੇ ਬੈਂਕ ਚੋਂ ਲੋਨ ਲੈ ਕੇ ਬੂਟਾਂ ਦਾ ਕੰਮ ਸ਼ੁਰੂ ਕੀਤਾ ਹੈ ।ਗੁਰਪ੍ਰੀਤ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਿਸੇ ਕੰਮ ਨੂੰ ਲੈ ਕੇ ਕਦੇ ਵੀ ਸ਼ਰਮ ਮਹਿਸੂਸ ਨਹੀਂ ਕੀਤੀ ਅਤੇ ਜੋ ਕੰਮ ਮਿਲਦਾ ਹੈ ਉਹ ਕਰ ਲੈਂਦੇ ਹਨ । ਜ਼ਰੂਰਤ ਹੈ ਅਜਿਹੇ ਜੁਝਾਰੂ ਅਤੇ ਮਿਹਨਤੀ ਲੋਕਾਂ ਨੂੰ ਸਪੋਟ ਕਰਨ ਦੀ ।
- PTC PUNJABI