Viral Video: ਦਿੱਲੀ ਮੈਟਰੋ 'ਚ ਅਨਾਊਂਸਮੈਂਟ ਦੀ ਥਾਂ ਵੱਜਣ ਲੱਗਾ ਹਰਿਆਣਵੀ ਗੀਤ, ਥਕਾਨ ਭੁੱਲ੍ਹ ਕੇ ਮਸਤੀ ਕਰਦੇ ਨਜ਼ਰ ਆਏ ਯਾਤਰੀ
Delhi Metro Viral Video: ਦਿੱਲੀ ਮੈਟਰੋ ਨਾਲ ਜੁੜੀ ਕੋਈ ਨਾਂ ਕੋਈ ਵੀਡੀਓ ਹਰ ਰੋਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇੰਨਾ ਹੀ ਨਹੀਂ ਅੱਜ ਦੇ ਨੌਜਵਾਨਾਂ ਨੇ ਦਿੱਲੀ ਮੈਟਰੋ ਨੂੰ ਰੀਲ ਸਟੇਸ਼ਨ ਬਣਾ ਦਿੱਤਾ ਹੈ, ਤਾਂ ਦੂਜੇ ਪਾਸੇ ਲੋਕਾਂ ਦੀ ਇਸ ਹਰਕਤ ਤੋਂ ਪਰੇਸ਼ਾਨ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀ.ਐੱਮ.ਆਰ.ਸੀ.) ਨੇ ਮੈਟਰੋ 'ਚ ਕਿਸੇ ਵੀ ਤਰ੍ਹਾਂ ਦੀ ਵੀਡੀਓ ਬਣਾਉਣ 'ਤੇ ਪਾਬੰਦੀ ਲਗਾ ਦਿੱਤੀ ਹੈ ਪਰ ਹਾਲ ਹੀ 'ਚ ਦਿੱਲੀ ਮੈਟਰੋ ਦੇ ਅੰਦਰ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਦਿੱਲੀ ਮੈਟਰੋ ਦੇ ਅਨਾਊਂਸਮੈਂਟ ਸਪੀਕਰ 'ਚ ਹਰਿਆਣਵੀ ਗੀਤ '2 ਨੰਬਰੀ' ਚੱਲ ਰਿਹਾ ਹੈ ਅਤੇ ਉਹ ਵੀ ਬਹੁਤ ਉੱਚੀ ਆਵਾਜ਼ 'ਚ। ਇਸ ਦੇ ਨਾਲ ਹੀ ਮੈਟਰੋ 'ਚ ਸਫਰ ਕਰ ਰਹੇ ਯਾਤਰੀ ਗੀਤ ਸੁਣ ਕੇ ਹੱਸਣ ਲੱਗ ਪੈਂਦੇ ਹਨ ਅਤੇ ਕਿਸੇ ਨੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਦਿੱਤੀ ਹੈ। ਵੱਡੀ ਗਿਣਤੀ 'ਚ ਥੱਕ ਹਾਰ ਕੇ ਪਰਤ ਰਹੇ ਯਾਤਰੀ ਗੱਡੀ 'ਚ ਵਜ ਰਹੇ ਗੀਤ ਦਾ ਆਨੰਦ ਮਾਣਦੇ ਹੋਏ ਨਜ਼ਰ ਆਏ। ਹਾਲਾਂਕਿ ਇਹ ਵੀਡੀਓ ਕਦੋਂ ਅਤੇ ਕਿਸ ਲਾਈਨ ਦੀ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਇਸ ਵੀਡੀਓ ਨੂੰ ਹੁਣ ਤੱਕ ਕਈ ਲੋਕਾਂ ਨੇ ਦੇਖਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਮੈਟਰੋ ਦੇ ਡਰਾਈਵਰ ਨੇ ਮਾਈਕ 'ਚ ਗੀਤ ਵਜਾਇਆ ਸੀ ਅਤੇ ਚੱਲਦੀ ਟਰੇਨ 'ਚ ਗੀਤ ਵੱਜਣ ਲੱਗਾ। ਇਹ ਵੀਡੀਓ ਕਿਸੇ ਨੇ 13 ਮਾਰਚ ਨੂੰ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਸੀ। ਇਸ ਵੀਡੀਓ ਨੂੰ ਹੁਣ ਤੱਕ 20 ਲੱਖ ਵਿਊਜ਼ ਆ ਚੁੱਕੇ ਹਨ।
ਇਸ ਵੀਡੀਓ ਨੂੰ ਵੇਖਣ ਮਗਰੋਂ ਲੋਕ ਵੱਖ-ਵੱਖ ਤਰ੍ਹਾਂ ਦੇ ਕਮੈਂਟ ਕਰਕੇ ਆਪੋ ਆਪਣੇ ਵਿਚਾਰ ਸਾਂਝੇ ਕਰ ਰਹੇ ਹਨ। ਵੱਡੀ ਗਿਣਤੀ 'ਚ ਵੀਡੀਓ ਉੱਤੇ ਫਨੀ ਕਮੈਂਟਸ ਵੀ ਵੇਖਣ ਨੂੰ ਮਿਲੇ। ਇੱਕ ਯੂਜ਼ਰ, 'ਹੋ ਸਕਦਾ ਹੈ ਕਿ ਇਹ ਡਰਾਈਵਰ ਨਾਲ ਗ਼ਲਤੀ ਨਾਲ ਹੋਇਆ ਹੋਵੇ ਜਾਂ ਇਹ ਕੋਈ ਐਡਿਟ ਕੀਤੀ ਵੀਡੀਓ ਹੋ ਸਕਦੀ ਹੈ। ਇੱਕ ਯੂਜ਼ਰ ਨੇ ਲਿਖਿਆ, 'ਜਦੋਂ ਹਰਿਆਣਾ ਰੋਡਵੇਜ਼ ਦੇ ਡਰਾਈਵਰ ਮੈਟਰੋ ਚਲਾਉਣ ਲੱਗ ਜਾਣ ਤਾਂ ਗੀਤ ਸੁਣਨ ਦੀ ਆਦਤ ਨਹੀਂ ਜਾਂਦੀ'। ਕਿਸੇ ਨੇ ਲਿਖਿਆ ਕਿ ਹਰ ਕਿਸੇ ਦੇ ਆਪਣੇ ਸ਼ੌਕ ਹੁੰਦੇ ਹਨ। ਕੁੱਲ ਮਿਲਾ ਕੇ ਲੋਕ ਇਸ ਵੀਡੀਓ ਨੂੰ ਖੂਬ ਪਸੰਦ ਕਰ ਰਹੇ ਹਨ।
- PTC PUNJABI