Rajinikanth: ਸੁਪਰਸਟਾਰ ਰਜਨੀਕਾਂਤ ਦਾ ਹਮਸ਼ਕਲ ਹੈ ਕੇਰਲ ਦਾ ਇਹ ਚਾਹ ਵੇਚਣ ਵਾਲਾ ਵਿਅਕਤੀ, ਵੀਡੀਓ ਵੇਖ ਕੇ ਹੋ ਜਾਓਗੇ ਹੈਰਾਨ
Rajinikanth doppelganger viral video : ਸਾਊਥ ਸੁਪਰਸਟਾਰ ਰਜਨੀਕਾਂਤ ਨੂੰ ਕੌਣ ਨਹੀਂ ਜਾਣਦਾ, ਦੇਸ਼-ਵਿਦੇਸ਼ ਵਿੱਚ ਉਨ੍ਹਾਂ ਦੇ ਲੱਖਾਂ ਫੈਨਜ਼ ਹਨ। ਫੈਨਜ਼ ਅਕਸਰ ਹੀ ਸੁਪਰਸਟਾਰ ਦੀ ਇੱਕ ਝਲਕ ਪਾਉਂਣ ਲਈ ਬੇਤਾਬ ਰਹਿੰਦੇ ਹਨ। ਹਾਲ ਹੀ 'ਚ ਕੇਰਲ 'ਚ ਚਾਹ ਵੇਚਣ ਵਾਲੇ ਇੱਕ ਵਿਅਕਤੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਕਿਉਂਕਿ ਉਹ ਹੁਬਹੂ ਰਜਨੀਕਾਂਤ ਵਾਂਗ ਨਜ਼ਰ ਆਉਂਦਾ ਹੈ, ਉਸ ਦੀ ਵੀਡੀਓ ਵੇਖ ਕੇ ਹਰ ਕੋਈ ਹੈਰਾਨ ਹੈ।
ਦਰਅਸਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਹ ਵੀਡੀਓ ਕੇਰਲ ਦੇ ਕੋਚੀਨ ਸ਼ਹਿਰ 'ਚ ਚਾਹ ਵੇਚਣ ਵਾਲੇ ਸੁਧਾਕਰ ਪ੍ਰਭੂ ਦੀ ਹੈ। ਇਸ ਵੀਡੀਓ ਦੇ ਵਾਇਰਲ ਹੋਣ ਮਗਰੋਂ ਸੁਧਾਕਰ ਰਾਤੋ-ਰਾਤ ਸਟਾਰ ਬਣ ਗਿਆ। ਕਿਉਂਕਿ, ਸੁਧਾਕਰ ਪ੍ਰਭੂ ਦਾ ਚਿਹਰਾ ਸੁਪਰਸਟਾਰ ਰਜਨੀਕਾਂਤ ਨਾਲ ਮਿਲਦਾ-ਜੁਲਦਾ ਹੈ। ਸੁਧਾਕਰ ਦੇ ਚਿਹਰੇ, ਵਾਲਾਂ ਤੋਂ ਲੈ ਕੇ ਬੋਲਣ ਤੱਕ ਦਾ ਸਟਾਈਲ ਹੁਬਹੂ ਸੁਪਰਸਟਾਰ ਰਜਨੀਕਾਂਤ ਵਾਂਗ ਹੈ। ਅਜਿਹੇ 'ਚ ਉਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ।
ਸੁਧਾਕਰ ਪ੍ਰਭੂ ਨੇ ਦੱਸਿਆ ਕਿ ਜਦੋਂ ਤੋਂ ਉਸ ਦੀ ਵੀਡੀਓ ਵਾਇਰਲ ਹੋਈ ਹੈ ਉਸ ਦੀ ਜ਼ਿੰਦਗੀ ਬਦਲ ਗਈ ਹੈ। ਸੁਧਾਕਰ ਪ੍ਰਭੂ, ਵੈਂਕਟੇਸ਼ਵਰ ਹੋਟਲ ਨਾਮ ਦਾ ਸਟਾਲ ਚਲਾਉਂਦੇ ਹਨ। ਇੱਥੇ ਉਹ ਚਾਹ ਬਣਾ ਕੇ ਵੇਚਦਾ ਹੈ। ਕੁਝ ਦਿਨ ਪਹਿਲਾਂ ਉਸ ਦੇ ਸਟਾਲ 'ਤੇ ਕੁਝ ਲੋਕ ਆਏ ਅਤੇ ਉਸ ਦਾ ਚਿਹਰਾ ਦੇਖ ਕੇ ਹੈਰਾਨ ਰਹਿ ਗਏ। ਉਨ੍ਹਾਂ ਨੇ ਉਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੱਤੀ। ਇਸ ਤੋਂ ਬਾਅਦ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਗਿਆ। ਹੁਣ ਜੋ ਵੀ ਪ੍ਰਭੂ ਕੋਲ ਆਉਂਦਾ ਹੈ, ਉਸ ਦੇ ਨਾਲ ਫੋਟੋ ਕਲਿੱਕ ਕਰਵਾਏ ਬਿਨਾਂ ਨਹੀਂ ਜਾਂਦਾ ਹੈ।
இவர் எளிமையான மனிதர்னு சொல்லுவானுங்க ஆனா இவளோ எளிமையானவரான்னு இப்ப தான் ஆச்சர்ய படுறேன்.... pic.twitter.com/pIbxiVYlpX
— 🔥 DESPOTER 🔥 (@despoters_12345) October 20, 2023
ਹੋਰ ਪੜ੍ਹੋ: Dussehra 2023: ਦੇਸ਼ ਭਰ 'ਚ ਅੱਜ ਮਨਾਇਆ ਜਾ ਰਿਹਾ ਦੁਸ਼ਹਿਰੇ ਦਾ ਤਿਉਹਾਰ, ਜਾਣੋ ਪੂਜਾ ਦਾ ਸ਼ੁੱਭ ਮਹੁਰਤ
ਕੇਰਲ ਦੇ ਕੋਚੀਨ 'ਚ ਰਹਿਣ ਵਾਲੇ ਸੁਧਾਕਰ ਪ੍ਰਭੂ ਦੀ ਦਿੱਖ ਰਜਨੀਕਾਂਤ ਨਾਲ ਕਾਫੀ ਮਿਲਦੀ-ਜੁਲਦੀ ਹੈ। ਹੁਣ ਜਦੋਂ ਲੋਕ ਇਸ ਕਾਰਨ ਉਸ ਦੇ ਸਟਾਲ 'ਤੇ ਆਉਂਦੇ ਹਨ ਤਾਂ ਉਨ੍ਹਾਂ ਨੇ ਵੀ ਰਜਨੀਕਾਂਤ ਦੇ ਡਾਈਲਗਲ ਬੋਲ ਕੇ ਉਨ੍ਹਾਂ ਦਾ ਮਨੋਰੰਜਨ ਕਰਦਾ ਹੈ। ਉਹ ਮੁਸਕਰਾਹਟ ਅਤੇ ਰਜਨੀਕਾਂਤ ਦੇ ਡਾਇਲਗ ਨਾਲ ਗਾਹਕਾਂ ਨੂੰ ਚਾਹ ਪਰੋਸਦਾ ਹੈ। ਉਹ ਕਹਿੰਦਾ ਹੈ, "ਤੁਹਾਨੂੰ ਜੋ ਮਿਲਦਾ ਹੈ, ਉਹ ਤੁਹਾਨੂੰ ਨਹੀਂ ਮਿਲਦਾ......ਤੁਹਾਨੂੰ ਜੋ ਨਹੀਂ ਮਿਲਦਾ, ਉਹ ਤੁਹਾਨੂੰ ਕਦੇ ਨਹੀਂ ਮਿਲਦਾ।" ਸੁਧਾਕਰ ਦੀ ਰਜਨੀਕਾਂਤ ਨਾਲ ਮਿਲਦੀ-ਜੁਲਦੀ ਹੋਣ ਕਾਰਨ ਕੋਚੀਨ 'ਚ ਸ਼ੂਟਿੰਗ ਕਰ ਰਹੀ ਫਿਲਮ ਕਰੂ ਵੀ ਉਸ ਨੂੰ ਦੇਖ ਕੇ ਕਾਫੀ ਹੈਰਾਨ ਹੋਇਆ। ਇਸ ਤੋਂ ਬਾਅਦ ਟੀਮ ਨੇ ਵੀ ਉਸ ਨਾਲ ਮੁਲਾਕਾਤ ਕੀਤੀ ਅਤੇ ਫੋਟੋ ਕਲਿੱਕ ਕਰਵਾਈ।
- PTC PUNJABI