ਉਰਫੀ ਜਾਵੇਦ ਨੂੰ ਇੱਕ ਵਾਰ ਫੇਰ ਹੋਇਆ ਪਿਆਰ, ਜਸ਼ਨ ਮਨਾਉਂਦੇ ਹੋਏ ਸਾਂਝੀ ਕੀਤੀ ਪੋਸਟ , ਨੈਟੀਜ਼ਨਸ ਨੇ ਪੁੱਛਿਆ 'ਕੌਣ ਹੈ ਬੇਚਾਰਾ ?

ਆਪਣੇ ਆਊਟਫਿੱਟਸ ਨੂੰ ਲੈ ਕੇ ਵਿਵਾਦਾਂ 'ਚ ਰਹਿਣ ਵਾਲੀ ਉਰਫੀ ਜਾਵੇਦ ਹੁਣ ਆਪਣੀ ਲਵ ਲਾਈਫ ਨੂੰ ਲੈ ਕੇ ਚਰਚਾ 'ਚ ਆ ਗਈ ਹੈ। ਹਾਲ ਹੀ ਵਿੱਚ, ਅਭਿਨੇਤਰੀ ਨੇ ਇੱਕ ਪੋਸਟ ਸਾਂਝੀ ਕੀਤੀ ਹੈ, ਜਿਸ ਨੂੰ ਦੇਖ ਕੇ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਅਭਿਨੇਤਰੀ ਨੂੰ ਆਪਣਾ ਸਾਥੀ ਮਿਲ ਗਿਆ ਹੈ।

Reported by: PTC Punjabi Desk | Edited by: Entertainment Desk  |  March 24th 2023 06:22 PM |  Updated: March 24th 2023 06:48 PM

ਉਰਫੀ ਜਾਵੇਦ ਨੂੰ ਇੱਕ ਵਾਰ ਫੇਰ ਹੋਇਆ ਪਿਆਰ, ਜਸ਼ਨ ਮਨਾਉਂਦੇ ਹੋਏ ਸਾਂਝੀ ਕੀਤੀ ਪੋਸਟ , ਨੈਟੀਜ਼ਨਸ ਨੇ ਪੁੱਛਿਆ 'ਕੌਣ ਹੈ ਬੇਚਾਰਾ ?

Urfi Javed relationship: ਬਾਲੀਵੁੱਡ ਇੰਡਸਟਰੀ ਦੀ ਫੈਸ਼ਨ ਆਈਕਾਨ ਉਰਫੀ ਜਾਵੇਦ ਆਪਣੇ ਬੋਲਡ ਆਊਟਫਿੱਟਸ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੀ ਹੈ।  ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿਣ ਵਾਲੀ ਉਰਫ਼ੀ  ਅਕਸਰ ਆਪਣੀਆਂ ਫੋਟੋਆਂ ਅਤੇ ਵੀਡੀਓ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਨਜ਼ਰ ਆਉਂਦੀ ਹੈ।ਹੁਣ ਹਾਲ ਹੀ 'ਚ ਉਰਫੀ ਜਾਵੇਦ ਨੇ ਆਪਣੇ ਇੰਸਟਾਗ੍ਰਾਮ ਸਟੋਰੀਜ਼ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ।

ਉਰਫੀ ਨੇ ਆਪਣੀ ਇਸ ਪੋਸਟ ਰਾਹੀਂ,  ਫੈਨਜ਼ ਨੂੰ  ਦੱਸਿਆ ਹੈ  ਕਿ ਉਹ ਇੱਕ ਰਿਸ਼ਤੇ ਵਿੱਚ ਹੈ।ਉਰਫੀ ਜਾਵੇਦ ਨੇ ਫੋਟੋ ਸਾਂਝੀ ਕੀਤੀ, ਜਿਸ ਵਿੱਚ ਲਿਖਿਆ ਸੀ, "ਉਸ ਨੇ ਹਾਂ ਕਰ ਦਿੱਤੀ ਹੈ। Urfi Javed ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਵਾਇਰਲ ਹੋ ਰਹੀ ਹੈ ਅਤੇ ਲੋਕ ਅਭਿਨੇਤਰੀ ਨੂੰ ਇੱਕ ਨਵੇਂ ਰਿਸ਼ਤੇ ਵਿੱਚ ਕਦਮ ਰੱਖਣ ਲਈ ਵਧਾਈ ਦੇ ਰਹੇ ਹਨ।

ਉਰਫੀ ਜਾਵੇਦ ਨੇ ਪ੍ਰਪੋਜ਼ਲ ਪੋਸਟ ਕੀਤੀ ਸਾਂਝੀ 

ਦਰਅਸਲ, ਉਰਫੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੋਂ ਇੱਕ ਪ੍ਰਪੋਜ਼ਲ ਪੋਸਟ ਸਾਂਝੀ ਕੀਤੀ ਹੈ, ਜਿਸ ਤੋਂ ਬਾਅਦ ਨੇਟੀਜ਼ਨ ਨੇ ਉਸ ਦੇ ਸਾਥੀ ਬਾਰੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਹਨ। 23 ਮਾਰਚ, 2023 ਨੂੰ, ਉਰਫੀ ਜਾਵੇਦ ਨੇ ਆਪਣੇ ਇੰਸਟਾਗ੍ਰਾਮ ਅਤੇ ਟਵਿੱਟਰ ਹੈਂਡਲ ਤੋਂ ਇੱਕ ਤਸਵੀਰ ਸਾਂਝੀ ਕੀਤੀ, ਜਿਸ ਨੇ ਉਨ੍ਹਾਂ ਦੇ ਰਿਸ਼ਤੇ ਦੀਆਂ ਅਫਵਾਹਾਂ ਨੂੰ ਵਧਾ ਦਿੱਤਾ ਹੈ। ਉਰਫੀ ਵੱਲੋਂ ਸ਼ੇਅਰ ਕੀਤੀ ਗਈ ਤਸਵੀਰ 'ਚ ਇੱਕ ਬੋਰਡ ਨਜ਼ਰ ਆ ਰਿਹਾ ਹੈ, ਜਿਸ 'ਤੇ ਉਸ ਨੇ ਹਾਂ ਕਰ ਦਿੱਤੀ!!!' (He Said Yes  !!!) ਲਿਖਿਆ ਹੈ। ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ, ਉਰਫੀ ਨੇ ਇਸ ਦੇ ਉੱਪਰ ਦਿਲ ਦਾ ਇਮੋਜੀ ਵੀ ਲਾਇਆ ਹੈ।

ਉਰਫੀ ਜਾਵੇਦ ਦੀ ਪੋਸਟ 'ਤੇ ਨੇਟੀਜਨ ਦੇ ਕੁਮੈਂਟਸ 

ਹਾਲਾਂਕਿ, ਉਰਫੀ ਜਾਵੇਦ ਨੇ ਆਪਣੇ ਰਿਸ਼ਤੇ ਦੀ ਇਸ ਪੋਸਟ ਨਾਲ ਕੋਈ ਕੈਪਸ਼ਨ ਨਹੀਂ ਲਿਖਿਆ ਹੈ। ਪਰ ਇਸ ਦੇ ਬਾਵਜੂਦ ਲੋਕ ਊਫੀ ਜਾਵੇਦ ਨੂੰ ਰੱਜ ਕੇ ਵਧਾਈ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ਵਧਾਈ, ਸ਼ਾਨਦਾਰ ਖਬਰ ਤਾਂ ਇਕ ਹੋਰ ਯੂਜ਼ਰ ਨੇ ਲਿਖਿਆ, ਉਹ ਲੱਕੀ ਬੁਆਏ ਕੌਣ ਹੈ। ਕੁਝ ਯੂਜ਼ਰਸ ਉਰਫੀ ਜਾਵੇਦ ਦੀ ਇਸ ਪੋਸਟ ਤੇ ਫਨੀ ਕੁਮੈਂਟਸ ਵੀ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, "ਅਸੀਂ ਇਸ ਨੂੰ ਪ੍ਰਾਈਵੇਟ ਰੱਖਣ ਦਾ ਫੈਸਲਾ ਕੀਤਾ, ਪਰ ਵਧਾਈ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ।  ਇਕ ਹੋਰ ਯੂਜ਼ਰ ਨੇ ਉਰਫੀ ਜਾਵੇਦ ਦੀ ਪੋਸਟ ਤੇ ਕੁਮੈਂਟ ਕਰਦੇ ਹੋਏ ਲਿਖਿਆ, ਹੁਣ ਸਾਰਿਆਂ ਦੇ ਸਾਹਮਣੇ ਮੇਰਾ ਨਾਂ ਨਾ ਲਓ। ਇਕ ਯੂਜ਼ਰ ਨੇ ਊਰਫੀ ਜਾਵੇਦ ਨੂੰ ਟਰੋਲ ਕਰਦੇ ਹੋਏ ਲਿਖਿਆ, ਚੰਗਾ ਹੈ ਕਿ ਗਰੀਬਾਂ ਨੂੰ ਊਰਫੀ ਦੇ ਕੱਪੜਿਆਂ ਤੇ ਪੈਸੇ ਖਰਚ ਨਹੀਂ ਕਰਨੇ ਪੈਣਗੇ। ਕਿਸਮਤ ਵਾਲਿਆਂ ਨੂੰ ਹੀ ਉਰਫੀ ਜੀ ਵਰਗੀ ਪਤਨੀ ਮਿਲਦੀ ਹੈ। "

ਉਰਫੀ ਜਾਵੇਦ ਦੀ ਲਵ ਲਾਈਫ 

ਉਰਫੀ ਜਾਵੇਦ ਟੀਵੀ ਅਦਾਕਾਰ ਪਾਰਸ ਕਲਨਾਵਤ ਨਾਲ ਰਿਲੇਸ਼ਨਸ਼ਿਪ ਵਿੱਚ ਸੀ। ਹਾਲਾਂਕਿ, ਉਨ੍ਹਾਂ ਦਾ ਰਿਸ਼ਤਾ ਬਹੁਤ ਘੱਟ ਸਮੇਂ ਤੱਕ ਚੱਲਿਆ ਅਤੇ ਕੁਝ ਮਹੀਨਿਆਂ ਤੱਕ ਡੇਟਿੰਗ ਕਰਨ ਤੋਂ ਬਾਅਦ ਉਹ ਵੱਖ ਹੋ ਗਏ। ਰਿਐਲਿਟੀ ਸ਼ੋਅ ਸਪਲਿਟਸਵਿਲਾ ਐਕਸ 4 ਵਿੱਚ, ਉਰਫੀ ਜਾਵੇਦ ਨੇ ਰੋਡੀਜ਼ ਐਕਸਟ੍ਰੀਮ ਦੇ ਜੇਤੂ ਕਸ਼ਿਸ਼ ਠਾਕੁਰ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ। ਕਸ਼ਿਸ਼ ਲਈ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦੇ ਹੋਏ, ਉਰਫੀ ਜਾਵੇਦ ਨੇ ਕਿਹਾ ਸੀ ਕਿ ਉਹ ਕਿਸੇ ਅਜਿਹੇ ਵਿਅਕਤੀ ਦੀ ਤਲਾਸ਼ ਕਰ ਰਹੀ ਹੈ ਜੋ ਕਿ ਕਿਊਟ ਅਤੇ ਚਾਕਲੇਟੀ ਹੋਵੇ। ਕਸ਼ਿਸ਼ ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹੋਏ ਉਨ੍ਹਾਂ ਕਿਹਾ ਸੀ, "ਮੈਂ ਹਾਂ ਕਹਿ ਦਿੱਤੀ ਹੈ, ਹੁਣ ਤੁਹਾਡੀ ਵਾਰੀ ਹੈ। ਮੈਂ ਤੁਹਾਡੀ ਮਾਂ ਨੂੰ ਵੀ ਇਹ ਰਿਸ਼ਤਾ ਬਣਾਉਣ ਲਈ ਮਨਾ ਲਵਾਂਗੀ  ਮੈਂ ਜਾਣਦੀ ਹਾਂ ਕਿ ਮੈਂ ਬਹੁਤ ਸਾਰੇ ਵਿਵਾਦਾਂ ਵਿੱਚ ਰਹਿੰਦੀ ਹਾਂ ਪਰ ਕੋਈ ਵੀ ਅਸਲੀ ਉਰਫੀ ਨੂੰ ਨਹੀਂ ਜਾਣਦਾ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network