Travel Influencer ਅਨਵੀ ਕਾਮਦਾਰ ਨੇ ਰੀਲ ਬਨਾਉਣ ਦੇ ਚੱਕਰ ‘ਚ ਗੁਆਈ ਜਾਨ, ਡੂੰਘੀ ਖੱਡ ‘ਚ ਡਿੱਗੀ
ਆਪਣੀਆਂ ਟ੍ਰੈਵਲ ਵੀਡੀਓਜ਼ ਦੇ ਨਾਲ ਮਸ਼ਹੂਰ ਹੋਈ ਮੁੰਬਈ ਨਿਵਾਸੀ ਅਨਵੀ ਕਾਮਦਾਰ (Anvi kamdar) ਦੀ ਮਹਾਰਾਸ਼ਟਰ ਦੇ ਰਾਏਗੜ੍ਹ ਜਿਲ੍ਹੇ ‘ਚ ਇੱਕ ਵੀਡੀਓ ਬਨਾਉਣ ਦੇ ਦੌਰਾਨ ਖੱਡ ‘ਚ ਡਿੱਗਣ ਦੇ ਕਾਰਨ ਮੌਤ ਹੋ ਗਈ। ਆਪਣੇ ਸੱਤ ਦੋਸਤਾਂ ਦੇ ਨਾਲ ਘੁੰਮਣ ਗਈ ਸਤਾਈ ਸਾਲਾਂ ਦੀ ਚਾਰਟਡ ਅਕਾਊਂਟੈਂਟ ਅਣਵੀ ਮੰਗਲਵਾਰ ਨੂੰ ਵੀਡੀਓ ਬਣਾਉਂਦੇ ਸਮੇਂ ਕੁੰਭੇ ਝਰਨੇ ਦੇ ਕੋਲ ਤਿੰਨ ਸੌ ਫੁੱਟ ਡੂੰਘੀ ਖੱਡ ‘ਚ ਜਾ ਡਿੱਗੀ ।ਮੁੰਬਈ ਦੇ ਮੁਲੁੰਡ ਦੀ ਨਿਵਾਸੀ ਅਣਵੀ ਬਰਸਾਤ ਦੇ ਦੌਰਾਨ ਆਪਣੇ ਦੋਸਤਾਂ ਦੇ ਨਾਲ ਘੁੰਮਣ ਦੇ ਲਈ ਗਈ ਸੀ।ਪਰ ਅਣਵੀ ਨੂੰ ਇਸ ਗੱਲ ਦਾ ਜ਼ਰਾ ਵੀ ਅੰਦਾਜ਼ਾ ਨਹੀਂ ਸੀ ਕਿ ਜਿਨ੍ਹਾਂ ਰੀਲਾਂ ਤੋਂ ਉਸ ਨੂੰ ਏਨਾਂ ਪਿਆਰ ਮਿਲਿਆ ਹੈ।
ਹੋਰ ਪੜ੍ਹੋ : ਅਦਾਕਾਰਾ ਊਰਵਸ਼ੀ ਰੌਤੇਲਾ ਦਾ ਬਾਥਰੂਮ ਵੀਡੀਓ ਲੀਕ, ਬਾਥਰੂਮ ‘ਚ ਕੱਪੜੇ ਉਤਾਰਦੀ ਹੋਏ ਵੇਖ ਕੇ ਯੂਜ਼ਰਸ ਨੇ ਲਗਾਈ ਕਲਾਸ
ੳੇੁਹੀ ਰੀਲ ਉਸ ਦੇ ਲਈ ਇੱਕ ਦਿਨ ਮੌਤ ਦਾ ਕਾਰਨ ਬਣੇਗੀ । ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਅਣਵੀ ਸੋਲਾਂ ਜੁਲਾਈ ਨੂੰ ਆਪਣੇ ਸੱਤ ਦੋਸਤਾਂ ਦੇ ਨਾਲ ਝਰਨੇ ਦੀ ਸੈਰ ‘ਤੇ ਨਿਕਲੀ ਸੀ । ਸਵੇਰੇ ਸਾਢੇ ਦਸ ਵਜੇ ਦੇ ਕਰੀਬ ਅਣਵੀ ਵੀਡੀਓ ਸ਼ੂਟ ਕਰ ਰਹੀ ਸੀ ਤਾਂ ਝਰਨੇ ਦੇ ਕੋਲ ਇੱਕ ਛੋਟੇ ਜਿਹੇ ਸਪਾਈਕ ‘ਤੇ ਜਾ ਕੇ ਰੀਲ ਬਨਾਉਣ ਲੱਗੀ । ਇਸੇ ਦੌਰਾਨ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਤਿੰਨ ਸੌ ਫੁੱਟ ਦੇ ਕਰੀਬ ਡੂੰਘੀ ਖਾਈ ‘ਚ ਡਿੱਗ ਪਈ ।
ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਤੱਟ ਰੱਖਿਆ ਬਲ ਦੇ ਦਸਤੇ ਉੱਥੇ ਪਹੁੰਚੇ ਪਰ ਤਣਵੀ ਨੂੰ ਬਚਾਇਆ ਨਹੀਂ ਜਾ ਸਕਿਆ । ਤਣਵੀ ਨੂੰ ਹਸਪਤਾਲ ਲਿਜਾਇਆ ਗਿਆ । ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ।
- PTC PUNJABI