ਤਸਵੀਰ ‘ਚ ਨਜ਼ਰ ਆ ਰਹੀ ਇਹ ਬੱਚੀ ਹੈ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਮਾਡਲ ਅਤੇ ਅਦਾਕਾਰਾ, ਕੀ ਤੁਸੀਂ ਪਛਾਣਿਆ!
ਬਚਪਨ ਦੇ ਦਿਨ ਵੀ ਕੀ ਦਿਨ ਹੁੰਦੇ ਨੇ । ਨਾ ਕਿਸੇ ਪੜ੍ਹਾਈ ਦਾ ਫਿਕਰ ਤੇ ਨਾਂ ਹੀ ਕਿਸੇ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਦਾ ਬੋਝ। ਪਰ ਇਹ ਬਚਪਨ ਕਦੋਂ ਬੀਤ ਜਾਂਦਾ ਹੈ ਪਤਾ ਹੀ ਨਹੀਂ ਲੱਗਦਾ। ਆਪਣਾ ਬਚਪਨ ਹਰ ਕਿਸੇ ਨੂੰ ਚੰਗਾ ਲੱਗਦਾ ਹੈ । ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਅਕਸਰ ਆਪਣੇ ਬਚਪਨ (Childhood pic) ਦੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਅੱਜ ਅਸੀਂ ਪੰਜਾਬੀ ਇੰਡਸਟਰੀ ਦੀ ਜਿਸ ਮਾਡਲ ਅਤੇ ਅਦਾਕਾਰਾ ਦੇ ਬਚਪਨ ਦੀ ਤਸਵੀਰ ਵਿਖਾਉਣ ਜਾ ਰਹੇ ਹਾਂ ।
ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹੈ।ਅਸੀਂ ਗੱਲ ਕਰ ਰਹੇ ਹਾਂ ਕਮਲ ਖੰਗੂੜਾ (Kamal Khangura) ਦੀ । ਜਿਸ ਨੇ ਬਤੌਰ ਮਾਡਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ, ਪਰ ਹੌਲੀ ਹੌਲੀ ਉਸ ਨੇ ਅਦਾਕਾਰੀ ‘ਚ ਵੀ ਕਿਸਮਤ ਅਜ਼ਮਾਈ ‘ਤੇ ਹੁਣ ਉਹ ਫ਼ਿਲਮਾਂ ‘ਚ ਕੰਮ ਕਰ ਰਹੀ ਹੈ । ਉਸ ਨੇ ਕੁਝ ਸਮਾਂ ਪਹਿਲਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਸੀ । ਜਿਸ ‘ਚ ਉਹ ਕੁਰਸੀ ‘ਤੇ ਬੈਠੀ ਹੋਈ ਨਜ਼ਰ ਆ ਰਹੀ ਹੈ । ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਵੀ ਪਸੰਦ ਕੀਤਾ ਜਾ ਰਿਹਾ ਹੈ ।
ਕਮਲ ਖੰਗੂੜਾ ਕਈ ਹਿੱਟ ਗੀਤਾਂ ‘ਚ ਆ ਚੁੱਕੀ ਨਜ਼ਰ
ਕਮਲ ਖੰਗੂੜਾ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹੈ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ‘ਚ ਨਜ਼ਰ ਆ ਚੁੱਕੀ ਹੈ । ਉਸ ਨੇ ਬਹੁਤ ਹੀ ਛੋਟੀ ਉਮਰ ‘ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ । ਕੰਮ ਦੇ ਕਾਰਨ ਉਸ ਨੂੰ ਅੱਧ ਵਿਚਾਲੇ ਹੀ ਆਪਣੀ ਪੜ੍ਹਾਈ ਛੱਡਣੀ ਪਈ ਸੀ ।
ਵਿਆਹ ਤੋਂ ਬਣਾਈ ਮਨੋਰੰਜਨ ਜਗਤ ਤੋਂ ਦੂਰੀ
ਅਦਾਕਾਰਾ ਨੇ ਵਿਆਹ ਤੋਂ ਬਾਅਦ ਮਨੋਰੰਜਨ ਜਗਤ ਤੋਂ ਦੂਰੀ ਬਣਾ ਲਈ ਸੀ ।ਪਰ ਵਿਆਹ ਤੋਂ ਬਾਅਦ ਹੁਣ ਉਹ ਹੁਣ ਮੁੜ ਤੋਂ ਅਦਾਕਾਰੀ ਤੇ ਮਾਡਲਿੰਗ ਦੀ ਦੁਨੀਆ ‘ਚ ਸਰਗਰਮ ਹੈ । ਕਮਲ ਹੁਣ ਕਈ ਗੀਤਾਂ ‘ਚ ਨਜ਼ਰ ਆਉਂਦੀ ਹੈ ।
- PTC PUNJABI