ਤਸਵੀਰ ‘ਚ ਨਜ਼ਰ ਆ ਰਹੀ ਇਹ ਬੱਚੀ ਹੈ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ, ਕੀ ਤੁਸੀਂ ਪਛਾਣਿਆ !
ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਦੇ ਬਚਪਨ ਦੀਆਂ ਤਸਵੀਰਾਂ (Childhood Pic) ਸੋਸ਼ਲ ਮੀਡੀਆ ‘ਤੇ ਛਾਈਆਂ ਰਹਿੰਦੀਆਂ ਹਨ । ਆਪਣੇ ਪਸੰਦੀਦਾ ਕਲਾਕਾਰਾਂ ਦੇ ਬਚਪਨ ਅਤੇ ਉਨ੍ਹਾਂ ਦੀ ਰੂਚੀ ਬਾਰੇ ਜਾਨਣ ਲਈ ਫੈਨਸ ‘ਚ ਵੀ ਬਹੁਤ ਜ਼ਿਆਦਾ ਕ੍ਰੇਜ਼ ਹੁੰਦਾ ਹੈ । ਅੱਜ ਅਸੀਂ ਤੁਹਾਨੂੰ ਪਾਲੀਵੁੱਡ ਇੰਡਸਟਰੀ ਦੀ ਇੱਕ ਅਜਿਹੀ ਹੀ ਅਦਾਕਾਰਾ ਦੇ ਬਚਪਨ ਦੀ ਤਸਵੀਰ ਵਿਖਾਉਣ ਜਾ ਰਹੇ ਹਾਂ ।
ਹੋਰ ਪੜ੍ਹੋ : ਜੈਸਮੀਨ ਅਖਤਰ ਨੇ ਸਾਂਝਾ ਕੀਤਾ ਆਪਣੇ ਵਿਆਹ ਦੀਆਂ ਰਸਮਾਂ ਦਾ ਵੀਡੀਓ, ਵੇਖੋ ਜੋੜੀ ਦਾ ਖੂਬਸੂਰਤ ਵੀਡੀਓ
ਜਿਸ ਨੇ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ ।ਟੀਵੀ ਸੀਰੀਅਲ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਇਸ ਅਦਾਕਾਰਾ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਹੁਣ ਤਾਂ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਅਸੀਂ ਕਿਸ ਦੀ ਗੱਲ ਕਰ ਰਹੇ ਹਾਂ ।
ਨਹੀਂ ਸਮਝੇ ਤਾਂ ਅਸੀਂ ਤੁਹਾਡੇ ਸਸਪੈਂਸ ਨੂੰ ਹੋਰ ਨਾ ਵਧਾਉਂਦੇ ਹੋਏ ਦੱਸ ਹੀ ਦਿੰਦੇ ਹਾਂ । ਅਸੀਂ ਗੱਲ ਕਰ ਰਹੇ ਹਾਂ ਸਰਗੁਨ ਮਹਿਤਾ ਦੀ ਜਿਸ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਆਪਣੀ ਪੁਰਾਣੀ ਤਸਵੀਰ ਨੂੰ ਸਾਂਝਾ ਕੀਤਾ ਹੈ ।
ਸਰਗੁਨ ਮਹਿਤਾ ਲੱਗ ਰਹੀ ਬਹੁਤ ਕਿਊਟ
ਬਚਪਨ ਦੀ ਇਸ ਤਸਵੀਰ ‘ਚ ਸਰਗੁਨ ਮਹਿਤਾ ਬਹੁਤ ਹੀ ਕਿਊਟ ਲੱਗ ਰਹੀ ਹੈ । ਉਸ ਨੇ ਵਾਲਾਂ ‘ਤੇ ਹੇਅਰ ਬੈਂਡ ਲਗਾਇਆ ਹੋਇਆ ਹੈ ਅਤੇ ਸਕਰਟ ਪਹਿਨੀ ਹੋਈ ਹੈ। ਪ੍ਰਸ਼ੰਸਕਾਂ ਦੇ ਵੱਲੋਂ ਵੀ ਅਦਾਕਾਰਾ ਦੀ ਇਸ ਤਸਵੀਰ ਨੂੰ ਪਸੰਦ ਕੀਤਾ ਜਾ ਰਿਹਾ ਹੈ ।
ਸਰਗੁਨ ਨੇ ਦਿੱਤੀਆਂ ਕਈ ਹਿੱਟ ਫ਼ਿਲਮਾਂ
ਸਰਗੁਨ ਮਹਿਤਾ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਿਸ ‘ਚ ‘ਸੌਂਕਣ ਸੌਂਕਣੇ’, ‘ਅੰਗਰੇਜ਼’, ‘ਕਿਸਮਤ’, ‘ਸੁਰਖੀ ਬਿੰਦੀ’, ‘ਝੱਲੇ’ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।
- PTC PUNJABI