ਪੰਜਾਬ ਦੇ ਉਹ ਮਾਂ ਪੁੱਤਰ ਜਿਨ੍ਹਾਂ ਨੂੰ 35 ਸਾਲ ਹੰਢਾਉਣਾ ਪਿਆ ਵਿਛੋੜੇ ਦਾ ਦਰਦ, ਹੜ੍ਹਾਂ ‘ਚ ਕੀਤੀ ਸੇਵਾ ਨੇ ਕਰਵਾਇਆ ਮਿਲਾਪ,ਹਰ ਕਿਸੇ ਨੂੰ ਭਾਵੁਕ ਕਰ ਰਿਹਾ ਵੀਡੀਓ

ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ । ਪਰ ਇਨ੍ਹੀਂ ਦਿਨੀਂ ਇੱਕ ਮਾਂ ਪੁੱਤਰ ਦਾ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਇਹ ਮਾਂ ਪੁੱਤਰ 35 ਸਾਲਾਂ ਬਾਅਦ ਇੱਕ ਦੂਜੇ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਹਨ ।

Reported by: PTC Punjabi Desk | Edited by: Shaminder  |  August 02nd 2023 10:08 AM |  Updated: August 02nd 2023 10:19 AM

ਪੰਜਾਬ ਦੇ ਉਹ ਮਾਂ ਪੁੱਤਰ ਜਿਨ੍ਹਾਂ ਨੂੰ 35 ਸਾਲ ਹੰਢਾਉਣਾ ਪਿਆ ਵਿਛੋੜੇ ਦਾ ਦਰਦ, ਹੜ੍ਹਾਂ ‘ਚ ਕੀਤੀ ਸੇਵਾ ਨੇ ਕਰਵਾਇਆ ਮਿਲਾਪ,ਹਰ ਕਿਸੇ ਨੂੰ ਭਾਵੁਕ ਕਰ ਰਿਹਾ ਵੀਡੀਓ

ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ (Video Viral) ਹੁੰਦੇ ਰਹਿੰਦੇ ਹਨ । ਪਰ ਇਨ੍ਹੀਂ ਦਿਨੀਂ ਇੱਕ ਮਾਂ ਪੁੱਤਰ ਦਾ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਇਹ ਮਾਂ ਪੁੱਤਰ 35 (Mother Son) ਸਾਲਾਂ ਬਾਅਦ ਇੱਕ ਦੂਜੇ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਹਨ । 

ਹੋਰ ਪੜ੍ਹੋ : ਗੋਲਡਨ ਸਟਾਰ ਮਲਕੀਤ ਸਿੰਘ ਨੇ ਲੰਡਨ ਦੇ ਵੋਮੈਡ ਫੈਸਟੀਵਲ ‘ਚ ਕੀਤਾ ਪਰਫਾਰਮ, ਹਜ਼ਾਰਾਂ ਦੀ ਗਿਣਤੀ ‘ਚ ਲੋਕਾਂ ਨੇ ਕੀਤੀ ਸ਼ਿਰਕਤ

ਸਮਾਜਿਕ ਕੁਰੀਤੀਆਂ ਨੇ ਵਿਛੋੜੇ ਮਾਂ ਪੁੱਤਰ 

ਜਗਜੀਤ ਸਿੰਘ ਜੋ ਕਿ ਖਾਲਸਾ ਏਡ (Khalsa Aid) ਦੇ ਨਾਲ ਮਿਲ ਕੇ ਹੜ੍ਹ ਪੀੜਤਾਂ ਦੀ ਸੇਵਾ ਕਰ ਰਿਹਾ ਹੈ । ਹੜ੍ਹਾਂ ਦੇ ਦੌਰਾਨ ਉਹ ਪਟਿਆਲਾ ਜ਼ਿਲ੍ਹੇ ‘ਚ ਸੇਵਾ ਲਈ ਗਿਆ । ਜਿੱਥੇ ਉਸ ਦਾ 35 ਸਾਲਾਂ ਤੋਂ ਵਿੱਛੜੀ ਮਾਂ ਦੇ ਨਾਲ ਮਿਲਾਪ ਹੋਇਆ । ਇਸ ਤੋਂ ਪਹਿਲਾਂ ਹਰਿਆਣਾ ਪੰਜਾਬ ਜਦੋਂ ਵੱਖੋ ਵੱਖ ਸੂਬੇ ਬਣੇ ਤਾਂ ਜਗਜੀਤ ਸਿੰਘ ਦਾ ਦਾਦਕਾ ਪਰਿਵਾਰ ਹਰਿਆਣਾ ਦੇ ਕਰਨਾਲ ‘ਚ ਸ਼ਿਫਟ ਹੋ ਗਿਆ ਸੀ । ਕਿਉਂਕਿ ਜਗਜੀਤ ਦੇ ਦਾਦਾ ਜੀ ਪੁਲਿਸ ‘ਚ ਨੌਕਰੀ ਕਰਦੇ ਸਨ ।

ਜਿਸ ਕਾਰਨ ਉਨ੍ਹਾਂ ਨੂੰ ਪਰਿਵਾਰ ਸਣੇ ਗੁਰਦਾਸਪੁਰ ਦੇ ਕਾਦੀਆਂ ਤੋਂ ਕਰਨਾਲ ਸ਼ਿਫਟ ਹੋਣਾ ਪਿਆ । ਜਗਜੀਤ ਉਦੋਂ ਪੰਜ ਛੇ ਮਹੀਨੇ ਦਾ ਸੀ ਕਿ ਇੱਕ ਸੜਕ ਹਾਦਸੇ ‘ਚ ਉਸ ਦੇ ਪਿਤਾ ਦੀ ਮੌਤ ਹੋ ਗਈ ।ਜਿਸ ਤੋਂ ਬਾਅਦ ਉਸ ਦੀ ਮਾਂ ਆਪਣੇ ਪੇਕੇ ਆ ਗਈ ਜਦੋਂਕਿ ਜਗਜੀਤ ਨੂੰ ਦਾਦਾ ਦਾਦੀ ਨੇ ਹੀ ਪਾਲਿਆ ਸੀ ਅਤੇ ਉਹ ਦਾਦਾ ਦਾਦੀ ਨੂੰ ਹੀ ਆਪਣੇ ਮਾਪੇ ਸਮਝਦਾ ਰਿਹਾ । ਕਿਉਂਕਿ ਉਸ ਨੂੰ ਦੱਸਿਆ ਗਿਆ ਸੀ ਕਿ ਉਸ ਦੇ ਮਾਪਿਆਂ ਦੀ ਸੜਕ ਹਾਦਸੇ ‘ਚ ਮੌਤ ਹੋ ਗਈ ਹੈ ।

ਜਗਜੀਤ ਨੇ ਆਪਣੇ ਮਾਪਿਆਂ ਬਾਰੇ ਆਪਣੇ ਦਾਦੇ ਅਤੇ ਰਿਸ਼ਤੇਦਾਰਾਂ ਨੂੰ ਕਈ ਵਾਰ ਪੁੱਛਿਆ ਪਰ ਕਿਸੇ ਨੇ ਕੋਈ ਸੱਚਾਈ ਨਹੀਂ ਦੱਸੀ । ਆਖਿਰਕਾਰ ਪ੍ਰਮਾਤਮਾ ਨੇ ਜਗਜੀਤ ਨੂੰ ਉਸ ਦੀ ਸੇਵਾ ਦਾ ਫਲ ਦਿੱਤਾ ਅਤੇ ਉਹ ਜਦੋਂ ਪਟਿਆਲੇ ਆਇਆ ਤਾਂ ਇਸੇ ਦੌਰਾਨ ਉਸ ਦੀ ਭੂਆ ਦਾ ਫੋਨ ਆਇਆ ਕੀ ਤੂੰ ਕਿੱਥੇ ਹੈ ਜਦੋਂ ਜਗਜੀਤ ਨੇ ਕਿਹਾ ਕਿ ਪਟਿਆਲੇ ਆਇਆ ਹਾਂ । ਜਿਸ ਤੋਂ ਬਾਅਦ ਭੂਆ ਜਿਸ ਨੇ ਕਦੇ ਵੀ ਆਪਣੀ ਜ਼ੁਬਾਨ ਨਹੀਂ ਸੀ ਖੋਲ੍ਹੀ, ਉਸ ਨੇ ਕਿਹਾ ਕਿ ਤੇਰੇ ਨਾਨਕੇ ਵੀ ਤਾਂ ਪਟਿਆਲੇ ਹੀ ਹਨ । ਜਿਸ ਤੋਂ ਬਾਅਦ ਜਗਜੀਤ ਨੇ ਮਾਂ ਦੀ ਭਾਲ ਸ਼ੁਰੂ ਕੀਤੀ ਅਤੇ ਨਾਨਕੇ ਪਿੰਡ ਬੋਹੜਪੁਰ ਜਾ ਕੇ ਮਾਂ ਦਾ ਪਤਾ ਲਗਾ ਲਿਆ । 

ਮਾਂ ਨੂੰ ਲੈ ਕੇ ਗਿਆ ਆਪਣੇ ਘਰ 

ਜਗਜੀਤ ਤੇ ਉਸ ਦੀ ਮਾਂ ਦੇ ਮਿਲਾਪ ਦੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਹੇ ਹਨ ਅਤੇ ਜਗਜੀਤ ਮਾਂ ਨੂੰ ਲੈ ਕੇ ਗੁਰਦਾਸਪੁਰ ਚਲਾ ਗਿਆ ਹੈ । ਮਾਂ ਪੁੱਤ ਦਾ ਮਿਲਾਪ ਹੋ ਗਿਆ ਹੈ ਅਤੇ ਹਰ ਕੋਈ ਇਸ ਵੀਡੀਓ ਨੂੰ ਵੇਖ ਭਾਵੁਕ ਹੋ ਗਿਆ । ਕਿਉਂਕਿ ਮਾਂ ਜੋ 35 ਸਾਲਾਂ ਤੋਂ ਪੁੱਤ ਦਾ ਵਿਛੋੜਾ ਝੱਲ ਰਹੀ ਸੀ ।ਉਸ ਦੇ ਸੀਨੇ ਨੂੰ ਹੁਣ ਜਾ ਕੇ ਠੰਢ ਪਈ ਹੈ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network