ਸ੍ਰੀ ਹਰਿਮੰਦਰ ਸਾਹਿਬ ‘ਚ ਐਂਟਰੀ ਨੂੰ ਲੈ ਕੇ ਵਿਵਾਦ ਕਰਨ ਵਾਲੀ ਕੁੜੀ ਨੇ ਮੰਗੀ ਮੁਆਫ਼ੀ, ਵੀਡੀਓ ਜਸਬੀਰ ਜੱਸੀ ਨੇ ਕੀਤਾ ਸਾਂਝਾ
ਜਸਬੀਰ ਜੱਸੀ (Jasbir jassi) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ‘ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਐਂਟਰੀ ਨੂੰ ਲੈ ਕੇ ਸਿੱਖ ਸੇਵਾਦਾਰ ਦੇ ਨਾਲ ਬਹਿਸ ਕਰਨ ਵਾਲੀ ਕੁੜੀ ਮੁਆਫੀ ਮੰਗਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ‘ਚ ਉਹ ਕਹਿ ਰਹੀ ਹੈ ਕਿ ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਇੱਕ ਤਰਫਾ ਅਤੇ ਗਲਤ ਢੰਗ ਦੇ ਨਾਲ ਵਿਖਾਇਆ ਗਿਆ ਹੈ । ਜਿਸ ਦਾ ਉਸ ਨੂੰ ਬਹੁਤ ਜ਼ਿਆਦਾ ਅਫਸੋਸ ਹੈ ।
ਹੋਰ ਪੜ੍ਹੋ : ਦੁੱਖਦਾਇਕ ਖ਼ਬਰ : ਹਜ਼ੂਰੀ ਰਾਗੀ ਭਾਈ ਹਰਕ੍ਰਿਸ਼ਨ ਸਿੰਘ ਜੀ ਦਾ ਦਿਹਾਂਤ
Gudya appreciate, God Bless u, maafi mangne se koi chhotta nahi ho jata, aapne bahut graceful gesture dia hai???? pic.twitter.com/sRFp2U6Fhk
— Jassi (@JJassiOfficial) April 19, 2023
ਹੱਥ ਜੋੜ ਕੇ ਮੁਆਫੀ ਮੰਗੀ
ਕੁੜੀ ਕਹਿ ਰਹੀ ਹੈ ਕਿ ਮੈਂ ਮੁਆਫੀ ਮੰਗਦੀ ਹੈ। ਮੈਂ ਏਨੀਂ ਵੱਡੀ ਨਹੀਂ ਹਾਂ ਕਿ ਕੋਈ ਮੇਰੇ ਤੋਂ ਮੁਆਫ਼ੀ ਮੰਗਦੀ ਹੈ । ਮੇਰੇ ਬੋਲਾਂ ਜਾਂ ਮੇਰੀ ਗੱਲ ਦੇ ਨਾਲ ਕਿਸੇ ਨੂੰ ਠੇਸ ਪਹੁੰਚੀ ਹੋਵੇ ਤਾਂ ਉਸ ਦੇ ਲਈ ਮੈਂ ਸਭ ਤੋਂ ਮੁਆਫੀ ਮੰਗਦੀ ਹੈ ।
ਜਸਬੀਰ ਜੱਸੀ ਦੀ ਪ੍ਰਤੀਕਿਰਿਆ
ਗਾਇਕ ਜਸਬੀਰ ਜੱਸੀ ਨੇ ਕੁੜੀ ਵੱਲੋਂ ਮੁਆਫ਼ੀ ਮੰਗਣ ਦੀ ਸ਼ਲਾਘਾ ਕੀਤੀ ਹੈ । ਗਾਇਕ ਨੇ ਟਵਿੱਟਰ ਅਕਾਊਂਟ ‘ਤੇ ਕੁੜੀ ਦਾ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ ‘ਮੁਆਫ਼ੀ ਮੰਗਣ ਦੇ ਨਾਲ ਕੋਈ ਛੋਟਾ ਨਹੀਂ ਹੋ ਜਾਂਦਾ’ । ਇਸ ਦੇ ਨਾਲ ਹੀ ਜਸਬੀਰ ਜੱਸੀ ਨੇ ਇਸ ਕੁੜੀ ਦੀ ਸ਼ਲਾਘਾ ਵੀ ਕੀਤੀ ।
ਬੀਤੇ ਦਿਨੀਂ ਕੁੜੀ ਦਾ ਵੀਡੀਓ ਹੋਇਆ ਸੀ ਵਾਇਰਲ
ਬੀਤੇ ਦਿਨੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਐਂਟਰੀ ਨੂੰ ਕੁੜੀ ਦੀ ਇੱਕ ਸੇਵਾਦਾਰ ਦੇ ਨਾਲ ਬਹਿਸ ਹੋ ਗਈ ਸੀ । ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਗਿਆ ਸੀ । ਇਸ ਤੋਂ ਪਹਿਲਾਂ ਕੁੜੀ ਵਾਹਗਾ ਬਾਰਡਰ ਗਈ ਸੀ ਅਤੇ ਇਸ ਤੋਂ ਬਾਅਦ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁੱਜੀ ਸੀ । ਗਲਤ ਫਹਿਮੀ ਦੇ ਕਾਰਨ ਇਹ ਮੁੱਦਾ ਵਧ ਗਿਆ ਸੀ ।
- PTC PUNJABI