ਲੋਕਾਂ ‘ਚ ਹਾਸੇ ਵੰਡਣ ਵਾਲੀ ‘ਗਾਈਸ ਵੀਰੇ’ ਨਾਂਅ ਨਾਲ ਮਸ਼ਹੂਰ ਸੋਸ਼ਲ ਮੀਡੀਆ ਸਟਾਰ ਮੀਨੂ ਸਰਾਂ ਨੇ ਸੁਣਾਈ ਆਪਣੇ ਦੁੱਖਾਂ ਦੀ ਕਹਾਣੀ, ਖੁਦ ਬਦਲੀ ਆਪਣੀ ਕਿਸਮਤ

ਹਰ ਹੱਸਦੇ ਚਿਹਰੇ ਪਿੱਛੇ ਜ਼ਰੂਰੀ ਨਹੀਂ ਕਿ ਖੁਸ਼ੀਆਂ ਹੀ ਛਿਪੀਆਂ ਹੋਣਗੀਆਂ । ਹੱਸਦੇ ਚਿਹਰਿਆਂ ਪਿੱਛੇ ਲੋਕ ਪਤਾ ਨਹੀਂ ਕਿੰਨੇ ਕੁ ਗਮਾਂ ਨੂੰ ਛੁਪਾਈ ਬੈਠੇ ਹੁੰਦੇ ਹਨ ।

Reported by: PTC Punjabi Desk | Edited by: Shaminder  |  April 16th 2024 08:00 AM |  Updated: April 16th 2024 08:00 AM

ਲੋਕਾਂ ‘ਚ ਹਾਸੇ ਵੰਡਣ ਵਾਲੀ ‘ਗਾਈਸ ਵੀਰੇ’ ਨਾਂਅ ਨਾਲ ਮਸ਼ਹੂਰ ਸੋਸ਼ਲ ਮੀਡੀਆ ਸਟਾਰ ਮੀਨੂ ਸਰਾਂ ਨੇ ਸੁਣਾਈ ਆਪਣੇ ਦੁੱਖਾਂ ਦੀ ਕਹਾਣੀ, ਖੁਦ ਬਦਲੀ ਆਪਣੀ ਕਿਸਮਤ

ਹਰ ਹੱਸਦੇ ਚਿਹਰੇ ਪਿੱਛੇ ਜ਼ਰੂਰੀ ਨਹੀਂ ਕਿ ਖੁਸ਼ੀਆਂ ਹੀ ਛਿਪੀਆਂ ਹੋਣਗੀਆਂ । ਹੱਸਦੇ ਚਿਹਰਿਆਂ ਪਿੱਛੇ ਲੋਕ ਪਤਾ ਨਹੀਂ ਕਿੰਨੇ ਕੁ ਗਮਾਂ ਨੂੰ ਛੁਪਾਈ ਬੈਠੇ ਹੁੰਦੇ ਹਨ । ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹੀ ਕੁੜੀ ਦੀ ਕਹਾਣੀ ਦੱਸਣ ਜਾ ਰਹੇ ਹਾਂ ।ਜੋ ਸੋਸ਼ਲ ਮੀਡੀਆ ‘ਤੇ ਕਾਫੀ ਮਸ਼ਹੂਰ ਹੋ ਰਹੀ ਹੈ। ਜੀ ਹਾਂ ਇਸ ਭੈਣ ਨੂੰ ਲੋਕ ਗਾਈਸ ਭੈਣੇ ਦੇ ਨਾਂਅ ਨਾਲ ਵੀ ਜਾਣਦੇ ਹਨ ।  ਮੀਨੂ ਸਰਾਂ (Meenu Saran) ਸੋਸ਼ਲ ਮੀਡੀਆ ‘ਤੇ ਉਹ ਕਾਫੀ ਸਰਗਰਮ ਹੈ ਅਤੇ ਉਸ ਦੇ ਹਜ਼ਾਰਾਂ ਫੈਨਸ ਹਨ ਜੋ ਉਸ ਦੇ ਵੀਡੀਓਜ਼ ਨੂੰ ਪਸੰਦ ਕਰਦੇ ਹਨ ।

ਹੋਰ ਪੜ੍ਹੋ  : ਦਿਲਜੀਤ ਦੋਸਾਂਝ ਨੇ ਆਪਣੇ ਕੰਮ ਨਾਲ ਲੋਕਾਂ ਨੂੰ ਦਿੱਤਾ ਸੀ ਮੂੰਹ ਤੋੜਵਾਂ ਜਵਾਬ, ਜਾਣੋ ਦਿਲਜੀਤ ਦੋਸਾਂਝ ਦੀ ਜ਼ੁਬਾਨੀ

ਪਹਿਲੇ ਪਤੀ ਨੇ ਘਰੋਂ ਕੱਢਿਆ 

ਇਸ ਭੈਣ ਦੇ ਦੁੱਖਾਂ ਦੀ ਕਹਾਣੀ ਸਾਹਮਣੇ ਆਈ ਹੈ। ਇੱਕ ਯੂ-ਟਿਊਬ ਚੈਨਲ ਨੂੰ ਆਪਣੀ ਦਰਦ ਭਰੀ ਕਹਾਣੀ ਦੱਸਦੇ ਹੋਏ ਉਸ ਨੇ ਦੱਸਿਆ ਕਿ ਮੈਂ ਆਪਣੇ ਸਹੁਰੇ ਘਰ ਵਿਆਹ ਕੇ ਗਈ ਤਾਂ ਪਹਿਲੀ ਵਾਰ ਪ੍ਰੈਗਨੇਂਟ ਹੋਈ ਤਾਂ ਸਹੁਰਿਆਂ ਨੇ ਬੱਚਾ ਦਾ ਖਰਚਾ ਨਾ ਚੁੱਕਣ ਦਾ ਕਹਿ ਕੇ ਛੇ ਮਹੀਨਿਆਂ ‘ਚ ਹੀ ਘਰੋਂ ਕੱਢ ਦਿੱਤਾ ਸੀ । ਜਿਸ ਤੋਂ ਬਾਅਦ ਮਾਪਿਆਂ ਨੇ ਇੱਕ ਦੂਜੇ ਸ਼ਖਸ ਦੇ ਨਾਲ ਇਸ ਭੈਣ ਦਾ ਵਿਆਹ ਕੀਤਾ ਤਾਂ ਦੂਜੇ ਪਤੀ ਨੇ ਵੀ ਉਸ ਦੇ ਨਾਲ ਘੱਟ ਨਹੀਂ ਕੀਤੀ ਅਤੇ ਕੁੱਟਮਾਰ ਸ਼ੁਰੂ ਕਰ ਦਿੱਤੀ ।

ਜਿਸ ਵਿਚੋਲੇ ਨੇ ਦੂਜੇ ਵਿਆਹ ਦੇ ਲਈ ਇਸ ਸ਼ਖਸ ਦੀ ਦੱਸ ਪਾਈ ਸੀ । ਉਸ ਨੇ ਕਿਹਾ ਕਿ ਮੁੰਡੇ ਕੋਲ ਸੱਤ ਕਿੱਲੇ ਜ਼ਮੀਨ ਹੈ ਅਤੇ ਮਾਪਿਆਂ ਨੇ ਸੋਚਿਆ ਕਿ ਸਾਡੀ ਧੀ ਰਾਜ ਕਰੇਗੀ । ਇਸ ਸ਼ਖਸ ਦੇ ਲੜ ਲਾ ਦਿੱਤਾ ਸੀ । ਪਰ ਸ਼ਰਾਬੀ ਪਤੀ ਨੇ ਸ਼ਰਾਬ ਪੀ ਕੇ ਹਮੇਸ਼ਾ ਕੁੱਟਮਾਰ ਕਰਨੀ । ਜਿਸ ਤੋਂ ਉਹ ਇਹ ਭੈਣ ਪਰੇਸ਼ਾਨ ਹੋ ਗਈ ਤੇ ਪਤੀ ਨੂੰ ਸੁਧਾਰਨ ਦਾ ਫੈਸਲਾ ਲਿਆ ।

ਰਹਿਰਾਸ ਸਾਹਿਬ ‘ਤੇ ਜਪੁਜੀ ਸਾਹਿਬ ਦਾ ਕੀਤਾ ਪਾਠ 

ਪਤੀ ਨੂੰ ਸੁਧਾਰਨ ਦੇ ਲਈ ਇਸ ਭੈਣ ਨੇ ਸਵੇਰੇ ਸ਼ਾਮ ਰਹਿਰਾਸ ਸਾਹਿਬ ਅਤੇ ਜਪੁਜੀ ਸਾਹਿਬ ਦਾ ਪਾਠ ਕੀਤਾ । ਜਿਸ ਤੋਂ ਕੁਝ ਸਮੇਂ ਬਾਅਦ ਪਤੀ ਨੇ ਸ਼ਰਾਬ ਛੱਡ ਦਿੱਤੀ । ਇਸ ਭੈਣ ਨੇ ਆਪਣੇ ਪੇਕੇ ਘਰ ਵੀ ਬਹੁਤ ਦੁੱਖ ਦੇਖੇ ਹਨ ।ਇਸ ਦੀ ਭਾਬੀ ਜਿਸ ਦੀ ਕੋਰੋਨਾ ਕਾਲ ਦੇ ਦੌਰਾਨ ਮੌਤ ਹੋ ਗਈ । ਇਸ ਦਾ ਇੱਕ ਭਰਾ ਹੁੰਦਾ ਸੀ ਜੋ ਉਸ ਤੋਂ ਛੋਟਾ ਹੁੰਦਾ ਸੀ ।

ਇੱਕ ਦਿਨ ਇਸੇ ਤਰ੍ਹਾਂ ਭਰਾ ਦੇ ਖਿਆਲਾਂ ‘ਚ ਗੁਆਚੀ ਉਸ ਨੇ ਚੌਲ ਬਣਾਏ ਤਾਂ ਰਾਈਸ ਦੀ ਜਗ੍ਹਾ ਗਾਈਸ ਗਾਈਸ ਕਰਨ ਲੱਗ ਪਈ ਅਤੇ ਉਸ ਨੇ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਪਾਇਆ ਤਾਂ ਪੰਜ ਮਿਲੀਅਨ ਵਿਊਜ਼ ਇਸ ‘ਤੇ ਆਏ । ਜਿਸ ਤੋਂ ਬਾਅਦ ਉਸ ਨੇ ਸੋਸ਼ਲ ਮੀਡੀਆ ‘ਤੇ ਆਪਣੇ ਵੀਡੀਓ ਪਾਉਣੇ ਸ਼ੁਰੂ ਕਰ ਦਿੱਤੇ ।  

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network