Watch Video: ਆਸਕਰ ਜੇਤੂ ਗੀਤ 'ਨਾਟੂ-ਨਾਟੂ' 'ਤੇ ਗੱਡੀਆਂ ਦੀ ਲਾਈਟਿੰਗ ਰਾਹੀਂ ਦਿੱਤੀ ਗਈ ਖ਼ਾਸ ਪੇਸ਼ਕਸ਼, ਵੇਖੋ ਵਾਇਰਲ ਵੀਡੀਓ

ਐਸਐਸ ਰਾਜਾਮੌਲੀ ਦੀ ਫ਼ਿਲਮ 'RRR' ਦੇ ਗੀਤ ਨਾਟੂ ਨਾਟੂ ਨੂੰ ਹਾਲ ਹੀ ਵਿੱਚ ਆਸਕਰ ਅਵਾਰਡ ਮਿਲਿਆ ਹੈ। ਇਸ ਗੀਤ ਦਾ ਜਾਦੂ ਮਹਿਜ਼ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ 'ਚ ਵੀ ਵੇਖਣ ਨੂੰ ਮਿਲ ਰਿਹਾ ਹੈ। ਇਸ ਦੀ ਤਾਜ਼ਾਂ ਉਦਹਾਰਨ ਹੈ, ਹਾਲ ਹੀ ਵਿੱਚ ਟੈਸਲਾ ਕਾਰਾਂ ਦਾ ਲਾਈਟਿੰਗ ਸ਼ੋਅ।

Reported by: PTC Punjabi Desk | Edited by: Pushp Raj  |  March 20th 2023 04:51 PM |  Updated: March 20th 2023 04:58 PM

Watch Video: ਆਸਕਰ ਜੇਤੂ ਗੀਤ 'ਨਾਟੂ-ਨਾਟੂ' 'ਤੇ ਗੱਡੀਆਂ ਦੀ ਲਾਈਟਿੰਗ ਰਾਹੀਂ ਦਿੱਤੀ ਗਈ ਖ਼ਾਸ ਪੇਸ਼ਕਸ਼, ਵੇਖੋ ਵਾਇਰਲ ਵੀਡੀਓ

Tesla cars light show on song 'Naatu Naatu':  ਸਾਊਥ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਡਾਇਰੈਕਟਰ ਐਸਐਸ ਰਾਜਾਮੌਲੀ ਦੀ ਫ਼ਿਲਮ 'RRR' ਲਗਾਤਾਰ ਕਾਮਯਾਬੀ ਹਾਸਿਲ ਕਰ ਰਹੀ ਹੈ। ਹਾਲ ਹੀ ਵਿੱਚ ਇਸ ਫ਼ਿਲਮ ਆਸਕਰ ਜੇਤੂ ਗੀਤ 'ਨਾਟੂ-ਨਾਟੂ' ਦਾ ਜਾਦੂ ਹਰ ਕਿਸੇ ਨਜ਼ਰ ਆ ਰਿਹਾ ਹੈ। ਹਾਲ ਹੀ ਵਿੱਚ ਇੱਕ ਕਾਰ ਕੰਪਨੀ ਵੱਲੋਂ ਇਸ ਗੀਤ 'ਤੇ ਗੱਡੀਆਂ ਦੀ ਲਾਈਟਿੰਗ ਦਾ ਸ਼ੋਅ ਕਰਵਾਇਆ ਗਿਆ।  

 ਫ਼ਿਲਮ 'RRR'  ਦੇ ਗੀਤ ਨਾਟੂ ਨਾਟੂ  'ਤੇ ਡਾਂਸ ਕਰਨ ਤੋਂ ਲੈ ਕੇ ਵੱਡੇ ਝੰਡੇ ਲਹਿਰਾਉਣ ਤੱਕ, ਦੁਨੀਆ ਭਰ ਦੇ ਪ੍ਰਸ਼ੰਸਕ ਫ਼ਿਲਮ RRR ਦੀ ਟੀਮ ਦੀ  ਸ਼ਾਨਦਾਰ ਪ੍ਰਾਪਤੀ ਦਾ ਜਸ਼ਨ ਮਨਾ ਰਹੇ ਹਨ। ਹੁਣ, ਆਸਕਰ ਜੇਤੂ ਗੀਤ ਦੇ ਨਾਲ ਲਾਈਟ ਸ਼ੋਅ ਕਰਦੇ ਹੋਏ ਟੇਸਲਾ ਕਾਰਾਂ ਦੀ ਇੱਕ ਵੀਡੀਓ  ਇੰਟਰਨੈਟ 'ਤੇ ਵਾਇਰਲ ਹੋ ਰਹੀ ਹੈ। 

ਨਿਊ ਜਰਸੀ ਵਿੱਚ ਚੱਲਿਆ ਨਾਟੂ ਨਾਟੂ ਦਾ ਜਲਵਾ

ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਟੀਮ RRR ਨੇ ਨਿਊ ਜਰਸੀ ਵਿੱਚ ਨਾਟੂ -ਨਾਟੂ ਗੀਤ ਉੱਤੇ ਕੀਤੇ ਗਏ ਇੱਕ ਲਾਈਟਿੰਗ ਸ਼ੋਅ ਦੀ ਵੀਡੀਓ ਸ਼ੇਅਰ ਕੀਤੀ ਗਈ ਹੈ। ਟੀਮ ਨੇ ਵੀਡੀਓ ਦਾ ਕੈਪਸ਼ਨ ਦਿੰਦੇ ਹੋਏ ਲਿਖਿਆ, ' ਨਾਟੂ -ਨਾਟੂ ਗੀਤ ਦੀ ਧੁਨ 'ਤੇ ਲਾਈਟਾਂ ਜਗਾਉਣ ਵਾਲੀਆਂ ਟੇਸਲਾ ਕਾਰਾਂ। "@Teslalightshows ਨਿਊ ਜਰਸੀ ਵਿੱਚ #Oscar ਜੇਤੂ ਗੀਤ #NaatuNaatu ਦੀ ਬੀਟ ਨਾਲ ਲਾਈਟ ਸਿੰਕ। ਸਾਰੇ ਪਿਆਰ ਲਈ ਧੰਨਵਾਦ। #RRRMovie @Tesla @elonmusk,"  

ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਟੈਸਲਾ ਗੱਡੀਆਂ ਕਤਾਰ ਵਿੱਚ ਖੜ੍ਹੀਆਂ ਹਨ। ਇਸ ਦੌਰਾਨ ਫ਼ਿਲਮ 'RRR' ਦੇ ਨਾਟੂ-ਨਾਟੂ ਦੀ ਧੁਨ ਵਜਦੀ ਹੈ ਤੇ ਇਸ ਦੇ ਨਾਲ ਹੀ ਗੱਡੀਆਂ ਦੀ ਲਾਈਟ ਵੀ ਧੁਨ ਨਾਲ ਮੈਚਿੰਗ ਕਰਦੇ ਹੋਏ ਜੱਗਦੀਆਂ ਤੇ ਬੰਦ ਹੁੰਦੀਆਂ ਹਨ। ਇਹ ਦ੍ਰਿਸ਼ ਵੇਖਣ ਵਿੱਚ ਬਹੁਤ ਹੀ ਸੋਹਣਾ ਲੱਗ ਰਿਹਾ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੇ ਦਰਸ਼ਕ ਇਸ ਦਾ ਆਨੰਦ ਮਾਣ ਰਹੇ ਹਨ। 

ਹੋਰ ਪੜ੍ਹੋ: Aishwarya Rajnikanth: ਰਜਨੀਕਾਂਤ ਦੀ ਬੇਟੀ ਐਸ਼ਵਰਿਆ ਦੇ ਲਾਕਰ 'ਚੋਂ ਲੱਖਾਂ ਦੇ ਗਹਿਣੇ ਗਾਇਬ, ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਕੀਤੀ ਸ਼ੁਰੂ 

ਆਰਆਰਆਰ ਬਾਰੇ

ਐਸਐਸ ਰਾਜਾਮੌਲੀ ਵੱਲੋਂ  ਨਿਰਦੇਸ਼ਤ, ਆਰਆਰਆਰ ਜੂਨੀਅਰ ਐਨਟੀਆਰ ਅਤੇ ਰਾਮ ਚਰਨ ਵੱਲੋਂ  ਦਰਸਾਏ ਗਏ ਦੋ ਸੁਤੰਤਰਤਾ ਸੈਨਾਨੀਆਂ ਦੀ ਕਹਾਣੀ ਦੀ ਪਾਲਣਾ ਕਰਦੀ ਹੈ। ਇਸ ਫ਼ਿਲਮ ਵਿੱਚ ਅਜੇ ਦੇਵਗਨ, ਆਲੀਆ ਭੱਟ, ਸ਼੍ਰਿਆ ਸਰਨ, ਸਮੂਥਿਰਕਾਨੀ, ਰੇ ਸਟੀਵਨਸਨ, ਐਲੀਸਨ ਡੂਡੀ ਅਤੇ ਓਲੀਵੀਆ ਮੌਰਿਸ ਵੀ ਮੁੱਖ ਭੂਮਿਕਾਵਾਂ ਵਿੱਚ ਹਨ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network