Swara Bhaskar trolled: ਸਵਰਾ ਭਾਸਕਰ ਨੇ ਪਾਇਆ ਪਾਕਿਸਤਾਨੀ ਡਿਜ਼ਾਈਨਰ ਦਾ ਅਊਟਫਿਟ,ਸੋਸ਼ਲ ਮੀਡੀਆ 'ਤੇ ਲੋਕਾਂ ਨੇ ਕੀਤਾ ਟ੍ਰੋਲ

ਬਾਲੀਵੁਡ ਅਦਾਕਾਰਾ ਸਵਰਾ ਭਾਸਕਰ ਨੇ ਫਹਾਦ ਅਹਿਮਦ ਖ਼ਾਨ ਨਾਲ ਆਪਣੇ ਵਿਆਹ ਦੀ ਖ਼ਬਰ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਸੀ। ਹੁਣ ਅਦਾਕਾਰਾ ਮੁੜ ਇੱਕ ਵਾਰ ਫਿਰ ਤੋਂ ਆਪਣੇ ਵਲਿਮਾ ਦੌਰਾਨ ਪਹਿਨੀ ਹੋਈ ਡਰੈਸ ਕਾਰਨ ਟ੍ਰੋਲਰਸ ਦੇ ਨਿਸ਼ਾਨੇ 'ਤੇ ਆ ਗਈ ਹੈ ਕਿਉਂਕਿ ਉਸ ਨੇ ਇੱਕ ਪਾਕਿਸਤਾਨੀ ਡਿਜ਼ਾਈਨਰ ਵੱਲੋਂ ਤਿਆਰ ਕੀਤਾ ਅਊਟਫਿਟ ਪਾਇਆ ਸੀ।

Reported by: PTC Punjabi Desk | Edited by: Pushp Raj  |  March 21st 2023 04:09 PM |  Updated: March 21st 2023 04:10 PM

Swara Bhaskar trolled: ਸਵਰਾ ਭਾਸਕਰ ਨੇ ਪਾਇਆ ਪਾਕਿਸਤਾਨੀ ਡਿਜ਼ਾਈਨਰ ਦਾ ਅਊਟਫਿਟ,ਸੋਸ਼ਲ ਮੀਡੀਆ 'ਤੇ ਲੋਕਾਂ ਨੇ ਕੀਤਾ ਟ੍ਰੋਲ

Swara Bhaskar trolled: ਬੀਲਵੁੱਡ ਅਦਾਕਾਰਾ ਸਵਰਾ ਭਾਸਕਰ ਨੇ ਹਾਲ ਹੀ 'ਚ ਆਪਣੇ ਬੁਆਏਫ੍ਰੈਂਡ ਤੇ ਸਿਆਸੀ ਆਗੂ ਫਹਾਦ ਅਹਿਮਦ ਖ਼ਾਨ ਨਾਲ ਵਿਆਹ ਕਰਵਾ ਲਿਆ ਹੈ। ਹਲਾਂਕਿ ਵਿਆਹ ਦੇ ਬਾਅਦ ਤੋਂ ਹੀ ਅਦਾਕਾਰਾ ਟ੍ਰੋਲਰਸ ਦੇ ਨਿਸ਼ਾਨੇ 'ਤੇ ਆ ਗਈ ਹੈ। ਹਾਲ ਹੀ ਵਿੱਚ ਅਦਾਕਾਰਾ ਨੇ ਆਪਣੇ ਵਿਆਹ ਤੋਂ ਬਾਅਦ ਹੋਣ ਵਾਲੀ ਰਸਮ  ਵਲਿਮਾ 'ਚ ਪਹਿਨੇ ਆਊਟਫਿਟ ਨੂੰ ਲੈ ਕੇ ਟ੍ਰੋਲਰਸ ਦੇ ਨਿਸ਼ਾਨੇ 'ਤੇ ਆ ਗਈ ਹੈ, ਆਓ ਜਾਣਦੇ ਹਾਂ ਕਿਉਂ। 

ਦਰਅਸਲ ਸਵਰਾ ਭਾਸਕਰ ਦੇ ਪਤੀ ਫਹਾਦ ਖ਼ਾਨ ਦੇ ਪਰਿਵਾਰ ਵੱਲੋਂ ਇੱਕ ਹੋਰ  ਰਸਮ ਯਾਨੀ ਕਿ ਵਲਿਮਾ ਦਾ ਆਯੋਜਨ ਕੀਤਾ ਗਿਆ ਸੀ। ਇਸ ਵਲਿਮਾ ਦੀ ਰਸਮ ਦੇ ਵਿੱਚ ਸਵਰਾ ਨੇ ਇੱਕ ਪਾਕਿਸਤਾਨੀ ਡਿਜ਼ਾਈਨਰ ਵੱਲੋਂ ਡਿਜ਼ਾਈਨ ਕੀਤਾ ਗਿਆ ਲਹਿੰਗਾ ਪਾਇਆ ਸੀ। ਇਸ ਦੇ ਚੱਲਦੇ ਸੋਸ਼ਲ ਮੀਡੀਆ 'ਤੇ ਅਦਾਕਾਰਾ ਨੂੰ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਹੈ। 

ਜਿਵੇਂ ਹੀ ਸਵਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ, ਉਸ ਤੋਂ ਤੁਰੰਤ ਬਾਅਦ ਕੁਝ ਸੋਸ਼ਲ ਮੀਡੀਆ ਯੂਜ਼ਰਸ ਨੇ ਅਦਾਕਾਰਾ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਇੱਕ ਯੂਜ਼ਰ ਨੇ ਲਿਖਿਆ, "ਕੀ ਸਵਰਾ ਨੂੰ ਪਾਕਿਸਤਾਨ ਨਾਲ ਪਿਆਰ ਹੋ ਗਿਆ ਹੈ, ਜਿਸ ਦੇ ਚੱਲਦੇ ਉਸ ਨੇ ਪਾਕਿਸਤਾਨੀ ਡਿਜ਼ਾਈਨਰ ਦੀ ਡਰੈਸ ਪਾਈ ਹੈ। " ਕਈ ਯੂਜ਼ਰਸ ਨੇ ਸਵਰਾ ਨੂੰ ਗੈਰ-ਰਾਸ਼ਟਰਵਾਦੀ ਵੀ ਕਿਹਾ। ਸਵਰਾ ਆਪਣੀ ਫ਼ਿਲਮਾਂ ਤੋਂ ਜ਼ਿਆਦਾ ਆਪਣੇ ਬਿਆਨਾਂ ਨੂੰ ਲੈ ਕੇ ਚਰਚਾ ਵਿੱਚ ਰਹਿੰਦੀ ਹੈ। ਜਿਸ ਦੇ ਚੱਲਦੇ ਉਹ ਕਈ ਵਾਰ ਟ੍ਰੋਲ ਹੋ ਚੁੱਕੀ ਹੈ। 

ਹੋਰ ਪੜ੍ਹੋ: Satish Kaushik:ਸਤੀਸ਼ ਕੌਸ਼ਿਕ ਦੀ ਪ੍ਰਰਾਥਨਾ ਸਭਾ 'ਚ ਨੱਮ ਅੱਖਾਂ ਨਾਲ ਅੰਤਿਮ ਵਿਦਾਈ ਦੇਣ ਪਹੁੰਚੇ ਕਈ ਬਾਲੀਵੁੱਡ ਕਲਾਕਾਰ

ਦੱਸ ਦਈਏ ਕਿ ਬੀਤੇ ਦਿਨੀਂ ਅਦਾਕਾਰਾ ਦੀ ਦਿੱਲੀ ਵਿਖੇ ਆਯੋਜਿਤ ਕੀਤੀ ਗਈ ਰਿਸੈਪਸ਼ਨ ਪਾਰਟੀ ਦੇ ਵਿੱਚ ਕਈ ਸਿਆਸੀ ਆਗੂ ਤੇ ਬਾਲੀਵੁੱਡ ਸਿਤਾਰੇ ਵੀ ਸ਼ਾਮਿਲ ਹੋਏ ਸਨ। ਹਲਾਂਕਿ ਇਸ ਪਾਰਟੀ 'ਚ ਰਾਹੁਲ ਗਾਂਧੀ, ਅਰਵਿੰਦਰ ਕੇਜਰੀਵਾਲ ਸਣੇ ਵਿਰੋਧੀ ਧਿਰ ਦੇ ਨੇਤਾ ਵੀ ਮੌਜੂਦ ਸਨ ਅਤੇ ਲੋਕਾਂ ਨੇ ਇਸ ਮੁੱਦੇ 'ਤੇ ਸਵਾਲ ਵੀ ਚੁੱਕੇ ਸਨ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network