Viral Video:ਸੜਕ 'ਤੇ ਈ-ਰਿਕਸ਼ਾ ਚਲਾਉਂਦੇ ਨਜ਼ਰ ਆਏ ਸੁਨੀਲ ਗਰੋਵਰ, ਫੈਨਜ਼ ਨੂੰ ਪਸੰਦ ਆ ਰਿਹਾ ਹੈ ਕਾਮੇਡੀਅਨ ਦਾ ਸਾਦਗੀ ਭਰਿਆ ਅੰਦਾਜ਼
Sunil Grover viral video: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਤੇ ਕਾਮੇਡੀਅਨ ਸੁਨੀਲ ਗਰੋਵਰ (Sunil Grover ) ਨੇ ਕਾਮੇਡੀ ਨਾਈਟਸ ਵਿਦ ਕਪਿਲ ਸ਼ਰਮਾ 'ਚ 'ਗੁੱਥੀ' ਦਾ ਕਿਰਦਾਰ ਨਿਭਾ ਕੇ ਆਪਣੀ ਵੱਖਰੀ ਪਛਾਣ ਬਣਾਈ ਹੈ। ਹਾਲ ਹੀ 'ਚ ਸੁਨੀਲ ਗਰੋਵਰ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਸੁਨੀਲ ਗਰੋਵਰ ਈ-ਰਿਕਸ਼ਾ ਚਲਾਉਂਦੇ ਹੋਏ ਨਜ਼ਰ ਆ ਰਹੇ ਹਨ।
ਦੱਸ ਦਈਏ ਕਿ ਕਾਮੇਡੀ ਨਾਈਟਸ ਸ਼ੋਅ ਤੋਂ ਬਾਅਦ ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਦੀ ਬਹਿਸ ਵੀ ਕਾਫੀ ਚਰਚਾ 'ਚ ਰਹੀ। ਉਦੋਂ ਤੋਂ, ਪ੍ਰਸ਼ੰਸਕ ਇਨ੍ਹਾਂ ਦੋਵਾਂ ਕਾਮੇਡੀ ਮਾਸਟਰਾਂ ਨੂੰ ਸਕ੍ਰੀਨ 'ਤੇ ਇਕੱਠੇ ਦੇਖਣ ਲਈ ਬੇਤਾਬ ਹਨ।
ਹੁਣ ਜਲਦ ਹੀ ਇਹ ਦੋਵੇਂ ਕਲਾਕਾਰ 6 ਸਾਲਾਂ ਬਾਅਦ ਜਲਦ ਹੀ ਨੈੱਟਫਲਿਕਸ ਦੇ ਨਵੇਂ ਕਾਮੇਡੀ ਸ਼ੋਅ ਵਿੱਚ ਇੱਕਠੇ ਨਜ਼ਰ ਆਉਣ ਵਾਲੇ ਹਨ। ਕੁਝ ਦਿਨ ਪਹਿਲਾਂ ਹੀ Netflix ਨੇ ਆਪਣੇ ਨਵੇਂ ਸ਼ੋਅ ਦੀ ਲਾਂਚਿੰਗ ਪਾਰਟੀ ਦਾ ਆਯੋਜਨ ਕੀਤਾ ਸੀ, ਜਿਸ ਦੀਆਂ ਕੁਝ ਤਸਵੀਰਾਂ ਵਾਇਰਲ ਹੋਈਆ, ਜਿਸ 'ਚ ਦੋਹਾਂ ਕਲਾਕਾਰਾਂ ਨੂੰ ਇੱਕਠੇ ਦੇਖੀਆਂ ਗਿਆ। ਇਨ੍ਹਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਫੈਨਜ਼ ਕਾਫੀ ਖੁਸ਼ ਨਜ਼ਰ ਆਏ ਕਿਉਂਕਿ ਦੋਵੇਂ ਮੁੜ ਦੋਸਤ ਬਣ ਚੁੱਕੇ ਹਨ।
ਇਨ੍ਹਾਂ ਖਬਰਾਂ ਦੇ ਵਿਚਕਾਰ, ਹਾਲ ਹੀ ਵਿੱਚ ਸੁਨੀਲ ਗਰੋਵਰ ਨੇ ਆਪਣੇ ਇੰਸਟਾ 'ਤੇ ਇੱਕ ਈ-ਰਿਕਸ਼ਾ ਚਲਾਉਂਦੇ ਹੋਏ ਇੱਕ ਵੀਡੀਓ ਸ਼ੇਅਰ ਕੀਤਾ ਹੈ। ਉਨ੍ਹਾਂ ਦੇ ਨਾਲ ਇੱਕ ਹੋਰ ਵਿਅਕਤੀ ਈ-ਰਿਕਸ਼ਾ ਚਲਾਉਂਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕਾਮੇਡੀਅਨ ਨੇ ਕੈਪਸ਼ਨ 'ਚ ਲਿਖਿਆ- 'ਚੁੱਪ ਕਰੋ ਅਤੇ ਚੜ੍ਹੋ'। ਸੁਨੀਲ ਦੀ ਇਸ ਸਾਦਗੀ ਨੂੰ ਦੇਖ ਕੇ ਫੈਨਜ਼ ਉਨ੍ਹਾਂ ਦੀ ਕਾਫੀ ਤਾਰੀਫ ਕਰ ਰਹੇ ਹਨ। ਵੀਡੀਓ ਦੇਖਣ ਤੋਂ ਬਾਅਦ ਇੱਕ ਫੈਨ ਨੇ ਲਿਖਿਆ- 'ਇਹ ਤੁਹਾਡੀ ਸਾਦਗੀ ਹੈ ਜੋ ਹਰ ਕਿਸੇ ਦਾ ਦਿਲ ਜਿੱਤ ਲੈਂਦੀ ਹੈ', ਦੂਜੇ ਯੂਜ਼ਰ ਨੇ ਲਿਖਿਆ- 'ਇਹ ਬੰਦਾ ਕਮਾਲ ਦਾ ਹੈ'।
ਦੱਸਣਯੋਗ ਹੈ ਕਿ ਕਿ 'ਨੈੱਟਫਲਿਕਸ' ਦੇ ਨਵੇਂ ਕਾਮੇਡੀ ਸ਼ੋਅ ਰਾਹੀਂ ਕਪਿਲ ਅਤੇ ਸੁਨੀਲ 6 ਸਾਲ ਬਾਅਦ ਫਿਰ ਤੋਂ ਸਕ੍ਰੀਨ 'ਤੇ ਇਕੱਠੇ ਕਾਮੇਡੀ ਕਰਦੇ ਨਜ਼ਰ ਆਉਣ ਵਾਲੇ ਹਨ। ਇਸ ਤੋਂ ਪਹਿਲਾਂ ਕਪਿਲ ਅਤੇ ਸੁਨੀਲ ਦੀਆਂ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਸਨ, ਜਿੱਥੇ ਦੋਵੇਂ ਆਪਣੀ ਪੂਰੀ ਟੀਮ ਨਾਲ ਪਾਰਟੀ ਕਰਦੇ ਨਜ਼ਰ ਆਏ ਸਨ।
- PTC PUNJABI