ਇਸ ਸਿੱਖ ਨੇ ਆਪਣੀ ਦਸਤਾਰ ਦੀ ਮਦਦ ਨਾਲ ਬਚਾਈ ਭਾਖੜਾ ਨਹਿਰ 'ਚ ਡੁੱਬ ਰਹੇ ਵਿਅਕਤੀ ਦੀ ਜਾਨ, ਵੇਖੋ ਵੀਡੀਓ
Sikh Man save Man life Viral Video : ਆਏ ਦਿਨ ਸੋਸ਼ਲ ਮੀਡੀਆ ਉੱਤੇ ਕਈ ਤਰ੍ਹਾਂ ਦੀਆਂ ਤਸਵੀਰਾਂ ਤੇ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹਾਲ ਹੀ ਵਿੱਚ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਸਿੱਖ ਆਪਣੀ ਦਸਤਾਰ ਰਾਹੀਂ ਇੱਕ ਵਿਅਕਤੀ ਦੀ ਜਾਨ ਬਚਾਈ ਹੈ।
ਸੋਸ਼ਲ ਮੀਡੀਆ ਉੱਤੇ ਹਾਲ ਹੀ ਵਿੱਚ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਇੱਕ ਸਿੱਖ ਵਿਅਕਤੀ ਆਪਣੀ ਵੱਡਮੁੱਲੀ ਦਾਤ ਦਸਤਾਰ ਦੀ ਮਦਦ ਨਾਲ ਭਾਖੜਾ ਡੈਮ ਵਿੱਚ ਡੁੱਬਦੀ ਹੋਏ ਇੱਕ ਵਿਅਕਤੀ ਦੀ ਜਾਨ ਬਚਾਈ ਹੈ ।
ਭਾਖੜਾ ਨਹਿਰ ਵਿੱਚੋਂ ਆਦਮੀ ਨੂੰ ਬਚਾਉਣ ਲਈ ਸਰਦਾਰ ਵਿਅਕਤੀ ਨੇ ਆਪਣੀ ਪੱਗ ਦੀ ਵਰਤੋਂ ਕੀਤੀ। ਜਿਸਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।
ਹੋਰ ਪੜ੍ਹੋ : Taapsee Pannu Birthday : ਤਾਪਸੀ ਪੰਨੂ ਮਨਾ ਰਹੀ ਹੈ ਅੱਜ ਆਪਣਾ 37ਵਾਂ ਜਨਮਦਿਨ, ਜਾਣੋ ਅਦਾਕਾਰਾ ਦੇ ਫਿਲਮੀ ਸਫਰ ਬਾਰੇ
ਦਰਸ਼ਕ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਇਸ ਸਿੱਖ ਦੀ ਕਾਫੀ ਸ਼ਲਾਘਾ ਕਰ ਰਹੇ ਹਨ। ਵੱਡੀ ਗਿਣਤੀ ਵਿੱਚ ਲੋਕ ਦਰਸ਼ਕ ਸਿੱਖ ਦੇ ਇਸ ਓਪਰਾਲੇ ਦੀ ਤਾਰੀਫ ਕਰ ਰਹੇ ਹਨ, ਕਿ ਉਸ ਨੇ ਆਪਣੀ ਦਸਤਾਰ ਦਾ ਅਤੇ ਇਨਸਾਨੀਅਤ ਦਾ ਮਾਣ ਰੱਖਿਆ ਹੈ।
- PTC PUNJABI