Viral News: 5 ਸਾਲ ਦੀ ਬੱਚੀ ਨੇ ਕੀਤਾ ਵੱਡਾ ਕਾਰਾ, ਮਾਂ ਦੇ ਫੋਨ ਰਾਹੀਂ ਐਮਾਜ਼ੋਨ ਤੋਂ ਮੰਗਵਾਏ 2.47 ਲੱਖ ਰੁਪਏ ਦੇ ਖਿਡੌਣੇ

ਅੱਜ ਦੀ ਭੱਜਦੋੜ ਭਰੀ ਜ਼ਿੰਦਗੀ ਵਿੱਚ ਲੋਕਾਂ ਲਈ ਆਨਲਾਈਨ ਸਮਾਨ ਦੀ ਡਿਲਵਰੀ ਇੱਕ ਬਿਹਤਰੀਨ ਸੁਵਿਧਾ ਹੈ, ਪਰ ਇਹ ਸੁਵਿਧ ਕਦੇ-ਕਦੇ ਲੋਕਾਂ ਲਈ ਦੁਵਿਧਾ ਦਾ ਕਾਰਨ ਬਣ ਜਾਂਦੀ ਹੈ। ਅਜਿਹਾ ਹੀ ਇੱਕ ਮਾਮਲਾ ਸਾਮਹਣੇ ਆਇਆ ਹੈ, ਜਿਸ 'ਚ ਇੱਕ 5 ਸਾਲਾ ਬੱਚੀ ਨੇ ਖੇਡ-ਖੇਡ 'ਚ ਆਪਣੀ ਮਾਂ ਦਾ ਪੂਰਾ ਬੈਂਕ ਅਕਾਊਂਟ ਖਾਲ੍ਹੀ ਹੋ ਗਿਆ।

Reported by: PTC Punjabi Desk | Edited by: Pushp Raj  |  April 06th 2023 09:30 AM |  Updated: April 06th 2023 09:30 AM

Viral News: 5 ਸਾਲ ਦੀ ਬੱਚੀ ਨੇ ਕੀਤਾ ਵੱਡਾ ਕਾਰਾ, ਮਾਂ ਦੇ ਫੋਨ ਰਾਹੀਂ ਐਮਾਜ਼ੋਨ ਤੋਂ ਮੰਗਵਾਏ 2.47 ਲੱਖ ਰੁਪਏ ਦੇ ਖਿਡੌਣੇ

 Viral News: ਆਨਲਾਈਨ ਡਿਲੀਵਰੀ ਨੇ ਲੋਕਾਂ ਦੀ ਜ਼ਿੰਦਗੀ ਬਹੁਤ ਆਸਾਨ ਬਣਾ ਦਿੱਤੀ ਹੈ।  ਆਨਲਾਈਨ ਸ਼ਾਪਿੰਗ 'ਚ ਕਈ ਵਾਰ ਲੋਕ ਧੋਖਾਧੜੀ ਦਾ ਸ਼ਿਕਾਰ ਹੋ ਚੁੱਕੇ ਹਨ। ਇਸ ਤੋਂ ਇਲਾਵਾ ਦੂਸਰਾ ਨੁਕਸਾਨ ਇਹ ਹੈ ਕਿ ਤੁਹਾਡੀ ਜਾਣਕਾਰੀ ਤੋਂ ਬਿਨਾਂ ਤੁਹਾਡੇ ਬੱਚੇ ਵੀ ਇਸ 'ਤੇ ਆਰਡਰ ਕਰ ਸਕਦੇ ਹਨ। 

ਅਕਸਰ ਤੁਸੀਂ ਬੱਚਿਆਂ ਵੱਲੋਂ ਆਨਲਾਈਨ ਆਰਡਰ ਕੀਤੇ ਜਾਣ ਦੀਆਂ ਖ਼ਬਰਾਂ ਸੁਣਦੇ ਹੋ। ਬੱਚਿਆਂ ਵੱਲੋਂ ਸਾਮਾਨ ਆਰਡਰ ਕਰਨ ਤੋਂ ਬਾਅਦ ਜਦੋਂ ਤੁਸੀਂ ਉਨ੍ਹਾਂ ਨੂੰ ਦੇਖਦੇ ਹੋ ਤਾਂ ਤੁਹਾਡੇ ਕੋਲ ਆਪਣਾ ਸਿਰ ਪੀਟਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਬਚਦਾ। ਅਸੀਂ ਅਤੀਤ ਵਿੱਚ ਅਜਿਹੀਆਂ ਕਈ ਉਦਾਹਰਣਾਂ ਦੇਖ ਚੁੱਕੇ ਹਾਂ। ਇੱਕ ਵਾਰ ਫਿਰ ਅਜਿਹਾ ਹੀ ਕੁਝ ਇਕ ਔਰਤ ਨਾਲ ਹੋਇਆ ਹੈ, ਜਿਸ ਦੀ ਪੰਜ ਸਾਲ ਦੀ ਧੀ ਨੇ ਜਾਣੇ-ਅਣਜਾਣੇ ਵਿੱਚ ਉਸ ਦਾ ਬੈਂਕ ਖਾਤਾ ਖਾਲੀ ਕਰ ਦਿੱਤਾ।

ਜਿਵੇਂ ਕਿ ਅਸੀਂ ਅਕਸਰ ਦੇਖਦੇ ਹਾਂ ਕਿ ਮਾਪੇ ਆਪਣੇ ਬੱਚਿਆਂ ਦੇ ਮਨੋਰੰਜਨ ਲਈ ਉਨ੍ਹਾਂ ਦੇ ਹੱਥਾਂ ਵਿੱਚ ਮੋਬਾਈਲ ਦੇ ਦਿੰਦੇ ਹਨ, ਇਹ ਔਰਤ ਵੀ ਅਜਿਹਾ ਹੀ ਕਰਦੀ ਸੀ। ਪਰ ਉਸਦਾ ਅਜਿਹਾ ਕਰਨਾ ਉਸਦੇ ਲਈ ਇੱਕ ਵੱਡੀ ਸਮੱਸਿਆ ਬਣ ਗਿਆ ਜਦੋਂ ਉਸਦੀ 5 ਸਾਲ ਦੀ ਬੱਚੀ ਨੇ ਐਮਾਜ਼ਾਨ ਤੋਂ ਇੱਕ ਝਟਕੇ ਵਿੱਚ 2.47 ਲੱਖ ਰੁਪਏ ਦੇ ਖਿਡੌਣੇ ਅਤੇ ਜੁੱਤੇ ਆਰਡਰ ਕੀਤੇ।

$3,000 ਦੀ ਕੀਮਤ ਦਾ ਆਰਡਰ ਕੀਤਾ

ਦੱਸ ਦੇਈਏ ਕਿ ਇਹ ਘਟਨਾ ਅਮਰੀਕਾ ਦੇ ਮੈਸੇਚਿਉਸੇਟਸ ਦੀ ਹੈ। ਇੱਥੇ ਰਹਿਣ ਵਾਲੀ ਜੈਸਿਕਾ ਨੂਨਸ ਨੇ ਆਪਣਾ ਮੋਬਾਈਲ ਆਪਣੀ ਪੰਜ ਸਾਲ ਦੀ ਬੇਟੀ ਲੀਲਾ ਬਾਰਿਸਕੋ ਨੂੰ ਖੇਡਣ ਲਈ ਦਿੱਤਾ ਸੀ। ਇਸ ਦੌਰਾਨ ਲੜਕੀ ਨੇ ਕੁਝ ਹੀ ਸਮੇਂ 'ਚ ਆਪਣੀ ਮਾਂ ਦੇ ਐਮਾਜ਼ਾਨ ਖਾਤੇ 'ਚੋਂ 3000 ਡਾਲਰ ਤੋਂ ਵੱਧ ਦਾ ਸਾਮਾਨ ਆਰਡਰ ਕਰ ਦਿੱਤਾ। ਇਸ ਵਿੱਚ 10 ਮੋਟਰਸਾਈਕਲ ਅਤੇ 10-10 ਜੋੜੇ ਕਾਊਗਰਲ ਬੂਟ ਸ਼ਾਮਲ ਸਨ।

ਇਸ ਬਾਰੇ ਗੱਲ ਕਰਦਿਆਂ ਜੈਸਿਕਾ ਨੂਨਸ ਨੇ ਕਿਹਾ ਕਿ ਉਸਨੇ ਮੋਬਾਈਲ ਲੀਲਾ ਨੂੰ ਖੇਡਣ ਲਈ ਦਿੱਤਾ ਸੀ, ਪਰ ਜਦੋਂ ਉਸਨੇ ਆਪਣੀ ਐਮਾਜ਼ਾਨ ਆਰਡਰ ਹਿਸਟਰੀ ਚੈੱਕ ਕੀਤੀ ਤਾਂ ਉਹ ਲਗਭਗ ਬੇਹੋਸ਼ ਹੋ ਗਈ। ਉਸਨੇ ਦੇਖਿਆ ਕਿ ਕਿਸੇ ਨੇ ਉਸਦੇ ਖਾਤੇ ਵਿੱਚੋਂ 10 ਮੋਟਰਸਾਈਕਲ, ਇੱਕ ਜੀਪ ਅਤੇ 10 ਜੋੜੇ ਕਾਉਗਰਲ ਬੂਟਾਂ ਦਾ ਆਰਡਰ ਕੀਤਾ ਸੀ। ਕਾਉਗਰਲ ਬੂਟ ਮਾਂ ਜੈਸਿਕਾ ਦੇ ਆਕਾਰ ਵਿੱਚ ਆਰਡਰ ਕੀਤੇ ਗਏ ਸਨ। ਬਾਈਕ ਅਤੇ ਜੀਪ ਦੀ ਕੀਮਤ ਲਗਭਗ $3,180 ਹੈ ਜਦੋਂ ਕਿ ਬੂਟ ਦੀ ਕੀਮਤ ਲਗਭਗ $600 ਹੈ। ਜੈਸਿਕਾ ਨੇ ਦੱਸਿਆ ਕਿ ਐਮਾਜ਼ਾਨ ਐਪ 'ਤੇ ਉਤਪਾਦ ਦੀ ਚੋਣ ਕਰਨ ਤੋਂ ਬਾਅਦ ਲੀਲਾ ਨੇ 'ਬਾਏ ਨਾਓ' 'ਤੇ ਕਲਿੱਕ ਕੀਤਾ।

ਜੈਸਿਕਾ ਨੇ ਕਿਹਾ ਕਿ ਉਸਨੇ ਜੁੱਤੀਆਂ ਅਤੇ ਮੋਟਰਸਾਈਕਲਾਂ ਦੇ ਅੱਧੇ ਆਰਡਰ ਤੁਰੰਤ ਰੱਦ ਕਰ ਦਿੱਤੇ, ਪਰ ਪੰਜ ਮੋਟਰਸਾਈਕਲਾਂ ਅਤੇ ਬੱਚਿਆਂ ਦੀ ਜੀਪ ਦੇ ਆਰਡਰ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਸਾਮਾਨ ਡਿਲੀਵਰੀ ਲਈ ਰਵਾਨਾ ਹੋ ਗਿਆ ਸੀ। ਉਸ ਨੇ ਦੱਸਿਆ ਕਿ ਮੋਟਰਸਾਈਕਲ ਵਾਪਸ ਨਹੀਂ ਮਿਲ ਸਕੇ। ਜਦੋਂ ਜੈਸਿਕਾ ਨੇ ਲੀਲਾ ਨੂੰ ਪੁੱਛਿਆ ਕਿ ਉਸਨੇ ਇਹ ਸਭ ਕਿਵੇਂ ਕੀਤਾ? ਤਾਂ ਉਸਨੇ ਦੱਸਿਆ ਕਿ ਇੱਕ ਭੂਰਾ ਬਟਨ ਹੈ, ਤੁਸੀਂ ਇਸਨੂੰ ਦਬਾਉਂਦੇ ਰਹੋ। ਜੈਸਿਕਾ ਦਾ ਪਤੀ ਆਰਡਰ ਨੂੰ ਰੋਕਣ ਲਈ ਸਵੇਰੇ 2 ਵਜੇ ਆਊਟਲੈੱਟ 'ਤੇ ਪਹੁੰਚਿਆ ਪਰ ਕੁਝ ਆਰਡਰ ਪਹਿਲਾਂ ਹੀ ਉਥੇ ਰਹਿ ਚੁੱਕੇ ਸਨ।

ਹੋਰ ਪੜ੍ਹੋ: Health Tips: ਖਾਲ੍ਹੀ ਪੇਟ ਨਾਂ ਖਾਓ ਤਰਬੂਜ਼, ਨਹੀਂ ਤਾਂ ਹੋ ਸਕਦਾ ਹੈ ਸਿਹਤ ਨੂੰ ਨੁਕਸਾਨ     

ਅਜਿਹਾ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਕਿਸੇ ਬੱਚੇ ਨੇ ਗ਼ਲਤੀ ਨਾਲ ਆਪਣੇ ਮਾਤਾ-ਪਿਤਾ ਦਾ ਇੰਨਾ ਵੱਡਾ ਨੁਕਸਾਨ ਕੀਤਾ ਹੋਵੇ। ਨਿਊਜਰਸੀ ਵਿੱਚ ਰਹਿਣ ਵਾਲੇ ਇੱਕ ਭਾਰਤੀ ਜੋੜੇ ਦੇ 22 ਮਹੀਨੇ ਦੇ ਬੱਚੇ ਨੇ ਮਾਪਿਆਂ ਦੇ ਬੈਂਕ ਖਾਤੇ ਵਿੱਚੋਂ 1.4 ਲੱਖ ਰੁਪਏ ਕਢਵਾ ਲਏ ਸਨ। ਦਰਅਸਲ ਉਸ ਦੇ ਬੇਟੇ ਨੇ ਘਰ ਬੈਠੇ ਹੀ ਮੋਬਾਈਲ ਰਾਹੀਂ 1.4 ਲੱਖ ਦਾ ਫਰਨੀਚਰ ਆਰਡਰ ਕੀਤਾ ਸੀ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network