IPL ਦੌਰਾਨ ਨਜ਼ਰ ਆਈ ਪਠਾਨ ਦੀ ਦਰਿਆਦਿਲ, ਕਿੰਗ ਖ਼ਾਨ ਨੇ ਆਪਣੇ ਖ਼ਾਸ ਫੈਨ ਦੀ ਖੁਹਾਇਸ਼ ਇੰਝ ਕੀਤੀ ਪੂਰੀ, ਤੁਹਾਡਾ ਦਿਲ ਜਿੱਤ ਲਵੇਗੀ ਵੀਡੀਓ
Shah Rukh Khan meet specially abled fan: ਬਾਲੀਵੁੱਡ ਦੇ ਸੁਪਰ ਸਟਾਰ ਸ਼ਾਹਰੁਖ ਖ਼ਾਨ ਵੀਰਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਇਲ ਚੈਲੇਂਜਰਸ ਦੇ ਵਿਚਕਾਰ IPL ਮੈਚ ਦੇਖਣ ਪਹੁੰਚੇ। ਇਸ ਦੌਰਾਨ ਅਦਾਕਾਰ ਨੇ ਆਪਣੇ ਇੱਕ ਪ੍ਰਸ਼ੰਸਕ ਨਾਲ ਮੁਲਾਕਾਤ ਕੀਤੀ, ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਸ਼ਾਹਰੁਖ ਅਤੇ ਫੈਨ ਦੀ ਇਸ ਮੁਲਾਕਾਤ ਦਾ ਵੀਡੀਓ ਦੇਖ ਕੇ ਲੋਕ ਅਦਾਕਾਰ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ।
ਕਿੰਗ ਖ਼ਾਨ ਨੇ ਆਪਣੇ ਖ਼ਾਸ ਫੈਨ ਨਾਲ ਕੀਤੀ ਮੁਲਾਕਾਤ
ਦੱਸ ਦਈਏ ਕਿ IPL ਮੈਚ ਵੇਖਣ ਪਹੁੰਚੇ ਕਿੰਗ ਖ਼ਾਨ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਚੋਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਦੋਂ ਕਿੰਗ ਖ਼ਾਨ ਆਪਣੇ ਇੱਕ ਖ਼ਾਸ ਫੈਨ ਨਾਲ ਮੁਲਾਕਾਤ ਕਰ ਰਹੇ ਸੀ।
ਇਸ ਵੀਡੀਓ ਨੂੰ ਪੈਪਰਾਜ਼ੀਸ ਦੇ ਇੰਸਟਾਗ੍ਰਾਮ ਦੇ ਫੈਨ ਪੇਜ 'ਤੇ ਸ਼ੇਅਰ ਕੀਤਾ ਗਿਆ ਹੈ, ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸ਼ਾਹਰੁਖ ਦਾ ਇੱਕ ਫੈਨ ਉਨ੍ਹਾਂ ਨੂੰ ਮਿਲਣ ਆਇਆ ਹੈ। ਸ਼ਾਹਰੁਖ ਦਾ ਫੈਨ ਦਿਵਿਆਂਗ ਹੈ ਤੇ ਉਹ ਵ੍ਹੀਲਚੇਅਰ 'ਤੇ ਬੈਠਾ ਦਿਖਾਈ ਦੇ ਰਿਹਾ ਹੈ। ਕਿੰਗ ਖ਼ਾਨ ਨੇ ਆਪਣੇ ਫੈਨ ਨਾਲ ਹੱਥ ਮਿਲਾਇਆ ਅਤੇ ਉਸ ਦੇ ਮੱਥੇ 'ਤੇ ਚੁੰਮਿਆ। ਇਸ ਤੋਂ ਬਾਅਦ ਫੈਨ ਨੇ ਉਨ੍ਹਾਂ ਨੂੰ ਆਈ ਲਵ ਯੂ ਕਿਹਾ, ਜਿਸ ਦੇ ਜਵਾਬ 'ਚ ਸ਼ਾਹਰੁਖ ਨੇ ਵੀ ਉਸ ਨੂੰ ਆਈ ਲਵ ਯੂ ਕਿਹਾ। ਇਸ ਤੋਂ ਬਾਅਦ ਅਦਾਕਾਰ ਨੇ ਪ੍ਰਸ਼ੰਸਕ ਦਾ ਧੰਨਵਾਦ ਕੀਤਾ।
ਹੋਰ ਪੜ੍ਹੋ: Amar Noori: ਅਮਰ ਨੂਰੀ ਨੇ ਕਿਉਂ ਕੀਤਾ ਫ਼ਿਲਮ 'ਉਡੀਕਾਂ ਤੇਰੀਆਂ' 'ਚ ਕੰਮ, ਕੀ ਸਰਦੂਲ ਸਿਕੰਦਰ ਨਾਲ ਜੁੜੀ ਹੈ ਵਜ੍ਹਾ ?
ਕਿੰਗ ਖ਼ਾਨ ਦੀ ਇਸ ਵੀਡੀਓ ਨੇ ਜਿੱਤਿਆ ਫੈਨਜ਼ ਦਾ ਦਿਲ
ਸ਼ਾਹਰੁਖ ਖ਼ਾਨ ਦਾ ਆਪਣੇ ਫੈਨਜ਼ ਲਈ ਇਹ ਪਿਆਰ ਦੇਖ ਕੇ ਯੂਜ਼ਰਸ ਭਾਵੁਕ ਹੋ ਗਏ। ਇਸ ਦੌਰਾਨ ਫੈਨਜ਼ ਇਸ ਵੀਡੀਓ 'ਤੇ ਕਮੈਂਟ ਕਰਕੇ ਕਿੰਗ ਖ਼ਾਨ ਦੀ ਤਾਰੀਫ ਕਰਦੇ ਤੇ ਉਨ੍ਹਾਂ ਉੱਤੇ ਪਿਆਰ ਦੀ ਵਰਖਾ ਕਰਦੇ ਨਜ਼ਰ ਆਏ।
ਕਮੈਂਟ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ, 'ਮੇਰੀਆਂ ਅੱਖਾਂ 'ਚ ਹੰਝੂ ਆ ਗਏ ਹਨ।' ਇੱਕ ਹੋਰ ਨੇ ਕਮੈਂਟ ਕੀਤਾ, 'ਕੋਈ ਵੀ ਇਸ ਵਿਅਕਤੀ ਨਾਲ ਨਫ਼ਰਤ ਕਿਵੇਂ ਕਰ ਸਕਦਾ ਹੈ'। ਇਸ ਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਕਮੈਂਟ ਕੀਤਾ, ' SRK ਇੱਕ ਹੀ ਦਿਲ ਹੈ ਹਮਾਰੇ ਪਾਸ, ਆਪ ਇਸੇ ਕਿਤਨੀ ਬਾਰ ਜਿੱਤੋਗੇ। '
- PTC PUNJABI