SRK Fans: ਸ਼ਾਹਰੁਖ ਖ਼ਾਨ ਦੇ ਫੈਨਜ਼ ਨੇ ਬਣਾਇਆ ਗਿਨੀਜ਼ ਵਰਲਡ ਰਿਕਾਰਡ, 'ਮੰਨਤ' ਦੇ ਬਾਹਰ ਹੋਇਆ ਕੁਝ ਅਜਿਹਾ ਕੀ ਬਣ ਗਿਆ ਇਤਿਹਾਸ
Shah Rukh Khan's Fans Set Guinness World Record: ਸ਼ਾਹਰੁਖ ਖ਼ਾਨ ਦੀ ਫੈਨ ਫਾਲੋਇੰਗ ਬੇਮਿਸਾਲ ਹੈ ਅਤੇ ਹਰ ਰੋਜ਼ ਹਜ਼ਾਰਾਂ ਫੈਨਜ਼ ਬਾਂਦਰਾ, ਮੁੰਬਈ ਵਿੱਚ ਉਨ੍ਹਾਂ ਦੀ ਰਿਹਾਇਸ਼ 'ਮੰਨਤ' ਦੇ ਬਾਹਰ ਸੁਪਰਸਟਾਰ ਦੀ ਇੱਕ ਝਲਕ ਪਾਉਣ ਦੀ ਕੋਸ਼ਿਸ਼ ਕਰਦੇ ਹਨ। ਹਰ ਕੋਈ ਇੰਨਾ ਖੁਸ਼ਕਿਸਮਤ ਨਹੀਂ ਹੁੰਦਾ ਹੈ ਕਿ ਉਹ ਇੱਕ ਝਲਕ ਪਾ ਸਕਣ, ਪਰ ਹਰ ਵਾਰ ਪਠਾਨ ਸਟਾਰ ਆਪਣੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦਾ ਸਵਾਗਤ ਕਰਨ ਲਈ ਆਪਣੇ ਘਰ ਦੀ ਬਾਲਕੋਨੀ ਤੋਂ ਬਾਹਰ ਨਿਕਲ ਕੇ ਹੈਰਾਨ ਕਰਦਾ ਹੈ।
ਅੱਜ ਇੱਕ ਅਜਿਹਾ ਦਿਨ ਸੀ ਜਦੋਂ ਸ਼ਾਹਰੁਖ ਖ਼ਾਨ ਨੇ ਆਪਣੀ ਮੌਜੂਦਗੀ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕੀਤਾ ਅਤੇ ਉਨ੍ਹਾਂ ਨੂੰ ਵਧਾਈ ਦੇਣ ਲਈ ਬਾਹਰ ਆਏ। ਸ਼ਾਹਰੁਖ ਨੇ ਪ੍ਰਸ਼ੰਸਕਾਂ ਲਈ ਉਹੀ ਫੇਮਸ ਪੋਜ਼ ਦਿੱਤਾ, ਜੋ ਉਹ ਸਾਲਾਂ ਤੋਂ ਕਰਦੇ ਆ ਰਹੇ ਹਨ, ਪਰ ਇਸ ਵਾਰ ਕੁਝ ਅਜਿਹਾ ਹੋਇਆ ਕਿ ਵਿਸ਼ਵ ਰਿਕਾਰਡ ਬਣ ਗਿਆ। ਸ਼ਾਹਰੁਖ ਦੇ ਪ੍ਰਸ਼ੰਸਕਾਂ ਨੇ ਮਿਲ ਕੇ ਵਿਸ਼ਵ ਰਿਕਾਰਡ ਬਣਾਇਆ ਹੈ।
ਪ੍ਰਸ਼ੰਸਕਾਂ ਨੇ ਰਿਕਾਰਡ ਕਾਇਮ ਕੀਤਾ
ਸ਼ਾਹਰੁਖ ਖ਼ਾਨ ਦੇ ਲਗਭਗ 300 ਪ੍ਰਸ਼ੰਸਕ ਉਸੇ ਪੋਜ਼ ਵਿੱਚ ਆਪਣੀਆਂ ਬਾਹਾਂ ਫੈਲਾ ਕੇ ਮੰਨਤ ਦੇ ਬਾਹਰ ਖੜ੍ਹੇ ਸਨ। ਕਿੰਗ ਖ਼ਾਨ ਨੇ ਵੀ ਆਪਣੀ ਬਾਲਕੋਨੀ ਵਿੱਚ ਉਸ ਨਾਲ ਅਜਿਹਾ ਹੀ ਕੀਤਾ। ਦੁਨੀਆ ਭਰ 'ਚ ਮਸ਼ਹੂਰ ਸ਼ਾਹਰੁਖ ਖ਼ਾਨ ਦੇ ਪ੍ਰਸ਼ੰਸਕਾਂ ਨੇ ਅਜਿਹਾ ਕਰਕੇ ਗਿਨੀਜ਼ ਵਰਲਡ ਰਿਕਾਰਡ ਕਾਇਮ ਕੀਤਾ ਹੈ।
ਹੋਰ ਪੜ੍ਹੋ: Skin Care Tips: ਗਰਮੀਆਂ ਦੇ ਮੌਸਮ 'ਚ ਸਕਿਨ ਪ੍ਰੋਬਲਮਸ ਤੋਂ ਬਚਾਅ ਲਈ ਅਪਣਾਓ ਇਹ 10 ਸਕਿਨ ਕੇਅਰ ਰੂਟੀਨ
ਸ਼ਾਹਰੁਖ ਖ਼ਾਨ ਨੂੰ ਆਪਣੇ ਪ੍ਰਸ਼ੰਸਕਾਂ ਨੂੰ ਫਲਾਇੰਗ ਕਿਸ ਕਰਦੇ ਹੋਏ ਅਤੇ ਆਪਣੀਆਂ ਬਾਹਾਂ ਫੈਲਾ ਕੇ ਆਪਣੇ ਆਈਕੌਨਿਕ ਪੋਜ਼ ਨੂੰ ਫਲੌਂਟ ਕਰਦੇ ਦੇਖਿਆ ਗਿਆ। ਸ਼ਾਹਰੁਖ ਖ਼ਾਨ ਆਪਣੇ ਪ੍ਰਸ਼ੰਸਕਾਂ ਨੂੰ ਹੈਲੋ ਕਹਿ ਕੇ ਫੈਨਜ਼ ਦਾ ਅਭਿਵਾਦਨ ਕਰਦੇ ਹੋਏ ਨਜ਼ਰ ਆਏ ਅਤੇ ਉਨ੍ਹਾਂ ਨੇ ਆਪਣੀ ਬਲਾਕਬਸਟਰ ਫ਼ਿਲਮ 'ਪਠਾਨ' ਦੇ ਗੀਤ 'ਝੂਮੇ ਜੋ ਪਠਾਨ' ਦਾ ਹੁੱਕ ਸਟੈਪ ਵੀ ਕੀਤਾ। ਇਹ ਕਹਿਣ ਦੀ ਜ਼ਰੂਰਤ ਨਹੀਂ, ਪ੍ਰਸ਼ੰਸਕ ਉਸ ਲਈ ਚੀਅਰ ਕਰਦੇ ਤੇ ਉਨ੍ਹਾਂ ਲਈ ਪਿਆਰ ਦਾ ਮੀਂਹ ਵਰ੍ਹਾਉਂਦੇ ਹੋਏ ਨਜ਼ਰ ਆਏ। ਕਿੰਗ ਖ਼ਾਨ ਨੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਹੱਥ ਜੋੜ ਕੇ ਵਧਾਈ ਦਿੱਤੀ।
- PTC PUNJABI