Viral Video: ਸ਼ਾਹਰੁਖ ਖਾਨ ਨੇ 'ਚੱਲ ਛਈਆਂ ਛਈਆਂ' ਗੀਤ 'ਤੇ ਕੀਤਾ ਜ਼ਬਰਦਸਤ ਡਾਂਸ, ਵੀਡੀਓ ਹੋ ਰਹੀ ਵਾਇਰਲ

ਬਾਲੀਵੁੱਡ ਦੇ ਕਿੰਗ ਖਾਨ ਯਾਨੀ ਕਿ ਸ਼ਾਹਰੁਖ ਖਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਡੰਕੀ' ਨੂੰ ਲੈ ਕੇ ਸੁਰਖੀਆਂ ਵਿੱਚ ਛਾਏ ਹੋਏ ਹਨ। ਹਾਲ ਹੀ 'ਚ ਕਿੰਗ ਖਾਨ ਆਪਣੀ ਇਸ ਫਿਲਮ ਦਾ ਪ੍ਰਮੋਸ਼ਨ ਕਰਨ ਲਈ ਦੁਬਈ ਪਹੁੰਚੇ, ਜਿੱਥੇ ਉਨ੍ਹਾਂ ਨੇ ਆਪਣੇ ਸੁਪਰਹਿੱਟ ਗੀਤ 'ਚੱਲ ਛਈਆਂ ਛਈਆਂ' 'ਤੇ ਡਾਂਸ ਕੀਤਾ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ।

Reported by: PTC Punjabi Desk | Edited by: Pushp Raj  |  December 18th 2023 05:34 PM |  Updated: December 18th 2023 05:35 PM

Viral Video: ਸ਼ਾਹਰੁਖ ਖਾਨ ਨੇ 'ਚੱਲ ਛਈਆਂ ਛਈਆਂ' ਗੀਤ 'ਤੇ ਕੀਤਾ ਜ਼ਬਰਦਸਤ ਡਾਂਸ, ਵੀਡੀਓ ਹੋ ਰਹੀ ਵਾਇਰਲ

Shah Rukh Khan dance viral video: ਬਾਲੀਵੁੱਡ ਦੇ ਕਿੰਗ ਖਾਨ ਯਾਨੀ ਕਿ ਸ਼ਾਹਰੁਖ ਖਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਡੰਕੀ' ਨੂੰ ਲੈ ਕੇ ਸੁਰਖੀਆਂ ਵਿੱਚ ਛਾਏ ਹੋਏ ਹਨ। ਹਾਲ ਹੀ 'ਚ ਕਿੰਗ ਖਾਨ ਆਪਣੀ ਇਸ ਫਿਲਮ ਦਾ ਪ੍ਰਮੋਸ਼ਨ ਕਰਨ ਲਈ ਦੁਬਈ ਪਹੁੰਚੇ, ਜਿੱਥੇ ਉਨ੍ਹਾਂ ਨੇ ਆਪਣੇ ਸੁਪਰਹਿੱਟ ਗੀਤ 'ਚੱਲ ਛਈਆਂ ਛਈਆਂ' 'ਤੇ ਡਾਂਸ ਕੀਤਾ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ।

ਦੱਸ ਦਈਏ ਕਿ 17 ਦਸੰਬਰ ਯਾਨੀ ਕਿ ਐਤਵਾਰ ਨੂੰ ਸ਼ਾਹਰੁਖ ਖਾਨ ਆਪਣੀ 'ਡੰਕੀ' ਦੇ ਪ੍ਰਮੋਸ਼ਨ ਲਈ ਦੁਬਈ ਪਹੁੰਚੇ ਸਨ। ਇੱਥੇ ਅਦਾਕਾਰ ਨੇ ਆਪਣੇ ਚਾਰਮ ਅਤੇ ਗਲੈਮਰ ਨਾਲ ਪ੍ਰਸ਼ੰਸਕਾਂ ਨੂੰ ਆਪਣਾ ਦੀਵਾਨਾ ਬਣਾ ਦਿੱਤਾ। ਸ਼ਾਹਰੁਖ ਖਾਨ ਨੀਲੇ ਰੰਗ ਦੀ ਕਮੀਜ਼, ਗ੍ਰੇਅ ਰੰਗ ਦੀ ਕਾਰਗੋ ਪੈਂਟ ਅਤੇ ਲੈਦਰ ਜੈਕੇਟ ਪਹਿਨ ਕੇ ਕਾਫੀ ਸਟਾਈਲਿਸ਼ ਲੱਗ ਰਹੇ ਸਨ। SRK ਨੇ ਸਨਗਲਾਸ ਦੇ ਨਾਲ ਆਪਣੇ ਸਿਗਨੇਚਰ ਕੂਲ ਲੁੱਕ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ। ਇੱਥੇ ਈਵੈਂਟ ਵਿੱਚ, ਅਦਾਕਾਰ ਨੇ ਸਭ ਤੋਂ ਪਹਿਲਾਂ ਆਪਣੀ ਆਉਣ ਵਾਲੀ ਫਿਲਮ ਡੰਕੀ ਦੇ ਗੀਤ ਲੁੱਟ-ਪੁੱਟ ਗਿਆ 'ਤੇ ਸ਼ਾਨਦਾਰ ਡਾਂਸ ਕੀਤਾ। ਇਸ ਦਾ ਵੀਡੀਓ ਇੰਟਰਨੈਟ 'ਤੇ ਵਾਇਰਲ ਹੋ ਰਿਹਾ ਹੈ।

ਇਸ ਤੋਂ ਇਲਾਵਾ ਕਿੰਗ ਖਾਨ ਦੀ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਸ਼ਾਹਰੁਖ ਖਾਨ ਆਪਣੀ ਸਾਲ 1998 ਦੀ ਫਿਲਮ 'ਦਿਲ ਸੇ' ਦੇ ਬਲਾਕਬਸਟਰ ਗੀਤ 'ਚੱਲ ਛਈਆਂ ਛਈਆਂ'  'ਤੇ ਡਾਂਸ ਕਰ ਰਹੇ ਹਨ। ਅਦਾਕਾਰ ਨੇ ਇੰਨਾ ਵਧੀਆ ਡਾਂਸ ਕੀਤਾ ਕਿ ਉੱਥੇ ਮੌਜੂਦ ਲੋਕ ਬੇਹੱਦ ਖੁਸ਼ ਹੋ ਗਏ। ਸ਼ਾਹਰੁਖ ਖਾਨ ਨੂੰ ਡਾਂਸ ਕਰਦੇ ਦੇਖ ਪ੍ਰਸ਼ੰਸਕ ਆਪਣੇ ਆਪ 'ਤੇ ਕਾਬੂ ਨਹੀਂ ਰੱਖ ਸਕੇ ਅਤੇ ਭੀੜ ਨੇ ਕਿੰਗ ਖਾਨ ਨੂੰ ਹੂਟਿੰਗ ਅਤੇ ਸੀਟੀਆਂ ਨਾਲ ਹੌਸਲਾ ਵਧਾਇਆ। ਪ੍ਰਸ਼ੰਸਕਾਂ ਦੀ ਖੁਸ਼ੀ ਨੂੰ ਦੇਖਦੇ ਹੋਏ ਕਿੰਗ ਖਾਨ ਵੀ ਚਿਹਰੇ 'ਤੇ ਵੱਡੀ ਮੁਸਕਰਾਹਟ ਦੇ ਨਾਲ ਫੈਨਜ਼ ਨੂੰ ਧੰਨਵਾਦ ਕਹਿੰਦੇ ਹੋਏ ਨਜ਼ਰ ਆਏ।

ਹੋਰ ਪੜ੍ਹੋ: ਜੈਜ਼ੀ ਬੀ ਦਾ ਨਵਾਂ ਧਾਰਮਿਕ ਗੀਤ 'ਸਿੱਖੀ v/s ਮੌਤ' ਹੋਇਆ ਰਿਲੀਜ਼, ਸਿੱਖ ਧਰਮ  ਦੀ ਮਹੱਤਤਾ ਨੂੰ ਦੱਸਦਾ ਇਹ ਗੀਤ ਸੁਣ ਫੈਨਜ਼ ਹੋਏ ਖੁਸ਼

ਫਿਲਮ ਡੰਕੀ ਦੀ ਗੱਲ ਕਰੀਏ ਤਾਂ ਇਹ ਫਿਲਮ ਵਿਦੇਸ਼ ਦਾ ਵੀਜ਼ਾ ਲੈਣ ਲਈ ਯਾਤਰਾ 'ਤੇ ਜਾਣ ਵਾਲੇ ਦੋਸਤਾਂ ਦੀ ਕਹਾਣੀ ਹੈ। ਸ਼ਾਹਰੁਖ ਖਾਨ ਤੋਂ ਇਲਾਵਾ ਇਸ 'ਚ ਵਿੱਕੀ ਕੌਸ਼ਲ, ਤਾਪਸੀ ਪੰਨੂ, ਬੋਮਨ ਇਰਾਨੀ, ਵਿਕਰਮ ਕੋਚਰ ਅਤੇ ਅਨਿਲ ਗਰੋਵਰ ਸ਼ਾਮਲ ਹਨ। ਫਿਲਮ ਦਾ ਨਿਰਦੇਸ਼ਨ ਰਾਜਕੁਮਾਰ ਹਿਰਾਨੀ ਨੇ ਕੀਤਾ ਹੈ। ਇਹ ਫਿਲਮ 21 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਦਰਸ਼ਕ ਇਸ ਫਿਲਮ ਨੂੰ ਵੇਖਣ ਲਈ ਕਾਫੀ ਉਤਸ਼ਾਹਿਤ ਹਨ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network