Seema Haider: ਸਰਹੱਦ ਪਾਰ ਕਰ ਭਾਰਤ ਆਈ ਸੀਮਾ ਹੈਦਰ ਦੀ ਲਵ ਸਟੋਰੀ 'ਤੇ ਲੱਗ ਗਿਆ ਫੁੱਲ ਸਟੌਪ , ਕੱਟ ਗਿਆ ਪਾਕਿਸਤਾਨ ਦਾ ਟਿਕਟ, ਜਾਣੋ ਕਿਉਂ?

ਪਾਕਿਸਤਾਨ ਤੋਂ ਭਾਰਤ ਆਈ ਸੀਮਾ ਹੈਦਰ ਤੇ ਸਚਿਨ ਦੀ ਲਵ ਸਟੋਰੀ (seema haider and Sachin Love story) ਪਿਛਲੇ ਕੁਝ ਸਮੇਂ ਤੋਂ ਲਗਾਤਾਰ ਸੋਸ਼ਲ ਮੀਡੀਆ ਦੇ ਨਾਲ-ਨਾਲ ਸੁਰਖੀਆਂ 'ਚ ਛਾਈ ਹੋਈ ਹੈ। ਹੁਣ ਖਬਰਾਂ ਆ ਰਹੀਆਂ ਹਨ ਕਿ ਜਲਦ ਹੀ ਸੀਮਾ ਤੇ ਸਚਿਨ ਦੀ ਲਵ ਸਟੋਰੀ 'ਤੇ ਫੁੱਲਸਟਾਪ ਲੱਗ ਜਾਵੇਗਾ, ਕਿਉਂਕਿ ਸੀਮਾ ਹੈਦਰ ਨੂੰ ਮੁੜ ਪਾਕਿਸਤਾਨ ਜਾਣਾ ਪਵੇਗਾ।

Reported by: PTC Punjabi Desk | Edited by: Pushp Raj  |  August 12th 2023 11:25 AM |  Updated: August 12th 2023 11:25 AM

Seema Haider: ਸਰਹੱਦ ਪਾਰ ਕਰ ਭਾਰਤ ਆਈ ਸੀਮਾ ਹੈਦਰ ਦੀ ਲਵ ਸਟੋਰੀ 'ਤੇ ਲੱਗ ਗਿਆ ਫੁੱਲ ਸਟੌਪ , ਕੱਟ ਗਿਆ ਪਾਕਿਸਤਾਨ ਦਾ ਟਿਕਟ, ਜਾਣੋ ਕਿਉਂ?

Seema Haider Pakistan Ticket: ਪਾਕਿਸਤਾਨ ਤੋਂ ਭਾਰਤ ਆਈ ਸੀਮਾ ਹੈਦਰ ਤੇ ਸਚਿਨ ਦੀ ਲਵ ਸਟੋਰੀ (Seema haider and Sachin Love story) ਪਿਛਲੇ ਕੁਝ ਸਮੇਂ ਤੋਂ ਲਗਾਤਾਰ ਸੋਸ਼ਲ ਮੀਡੀਆ ਦੇ ਨਾਲ-ਨਾਲ ਸੁਰਖੀਆਂ 'ਚ ਛਾਈ ਹੋਈ ਹੈ। ਹੁਣ ਖਬਰਾਂ ਆ ਰਹੀਆਂ ਹਨ ਕਿ ਜਲਦ ਹੀ ਸੀਮਾ ਤੇ ਸਚਿਨ ਦੀ ਲਵ ਸਟੋਰੀ 'ਤੇ ਫੁੱਲਸਟਾਪ ਲੱਗ ਜਾਵੇਗਾ, ਕਿਉਂਕਿ ਸੀਮਾ ਹੈਦਰ ਨੂੰ ਮੁੜ ਪਾਕਿਸਤਾਨ ਜਾਣਾ ਪਵੇਗਾ। 

ਆਪਣੇ ਪਿਆਰ ਸਚਿਨ ਲਈ ਪਾਕਿਸਤਾਨ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ ਆਈ ਸੀਮਾ ਹੈਦਰ 'ਤੇ ਹਾਲ ਹੀ 'ਚ ਫਿਲਮ ਬਣਾਉਣ ਦਾ ਐਲਾਨ ਕੀਤਾ ਗਿਆ ਸੀ। ਇਸ ਦੇ ਨਾਲ ਹੀ ਖਬਰ ਆ ਰਹੀ ਹੈ ਕਿ ਸੀਮਾ ਹੈਦਰ ਨੂੰ ਹੁਣ ਸਚਿਨ ਨੂੰ ਛੱਡ ਮੁੜ ਪਾਕਿਸਤਾਨ ਜਾਣਾ ਪਵੇਗਾ , ਕਿਉਂਕਿ ਉਸ ਦੀ ਪਾਕਿਸਤਾਨ ਜਾਣ ਲਈ ਟਿੱਕਟ ਕਰਵਾ ਦਿੱਤੀ ਗਈ ਹੈ। 

ਸੀਮਾ ਹੈਦਰ ਅਤੇ ਸਚਿਨ ਦੀ ਲਵ ਸਟੋਰੀ 'ਤੇ ਫਿਲਮ ਬਨਾਉਣ ਦਾ ਐਲਾਨ ਹੁੰਦੇ ਹੀ ਲੋਕਾਂ ਨੇ ਆਪਣਾ ਗੁੱਸਾ ਜ਼ਾਹਰ ਕਰਨਾ ਸ਼ੁਰੂ ਕਰ ਦਿੱਤਾ ਹੈ। ਦਰਅਸਲ ਸੀਮਾ ਹੈਦਰ ਦੇ ਚਾਰ ਬੱਚਿਆਂ ਨਾਲ ਭਾਰਤ 'ਚ ਘੁਸਪੈਠ ਕਰਨ 'ਤੇ ਲੋਕ ਨਾਰਾਜ਼ ਹਨ। 

ਅਜਿਹੇ 'ਚ ਉਸ 'ਤੇ ਫਿਲਮ ਬਣਾਉਣ ਦੇ ਐਲਾਨ ਨੇ ਅੱਗ 'ਤੇ ਤੇਲ ਪਾ ਦਿੱਤਾ ਹੈ। ਇਸ ਤੋਂ ਬਾਅਦ ਅਭਿਸ਼ੇਕ ਸੋਮ ਨਾਂ ਦੇ ਵਿਅਕਤੀ ਨੇ ਇਸ ਦਾ ਵਿਰੋਧ ਕਰਦੇ ਹੋਏ ਇਸ 'ਤੇ ਫਿਲਮ ਬਨਾਉਣ ਦਾ ਐਲਾਨ ਕਰਨ ਵਾਲੇ  ਨਿਰਮਾਤਾ ਅਮਿਤ ਜਾਨੀ ਅਤੇ ਸੀਮਾ ਹੈਦਰ ਦੀ ਪਾਕਿਸਤਾਨ ਜਾਣ ਦੀ ਟਿਕਟ ਕੱਟ ਦਿੱਤੀ ਹੈ। ਦੋਵਾਂ ਨੂੰ ਪਾਕਿਸਤਾਨ ਜਾਣ ਲਈ ਟਿਕਟ ਮਿਲਣ ਤੋਂ ਬਾਅਦ ਅਭਿਸ਼ੇਕ ਨੇ ਸੋਸ਼ਲ ਮੀਡੀਆ 'ਤੇ ਪੋਸਟ ਵੀ ਕੀਤੀ ਹੈ।

ਅਭਿਸ਼ੇਕ ਸੋਮ ਨਾਂਅ ਦਾ ਇਹ ਟਵਿੱਟਰ ਯੂਜ਼ਰ ਸੀਮਾ ਹੈਦਰ ਅਤੇ ਸਚਿਨ ਦੀ ਲਵ ਸਟੋਰੀ 'ਤੇ ਫਿਲਮ ਬਣਾਏ  ਜਾਣ ਨੂੰ ਲੈ ਕੇ ਸਖ਼ਤ ਵਿਰੋਧ ਕਰ ਰਿਹਾ ਹੈ। ਮੈਂ ਇਸ ਦੀ ਸ਼ਿਕਾਇਤ ਨੋਇਡਾ ਪੁਲਿਸ ਨੂੰ ਵੀ ਕੀਤੀ ਹੈ। ਇਸ ਦੇ ਨਾਲ ਹੀ ਇਸ ਟਵਿੱਟਰ ਯੂਜ਼ਰ ਨੇ ਸੀਮਾ ਹੈਦਰ 'ਤੇ ਫਿਲਮ ਬਣਾਉਣ ਵਾਲੇ ਨਿਰਮਾਤਾ ਅਮਿਤ ਜਾਨੀ 'ਤੇ ਦੋਸ਼ ਲਗਾਇਆ ਹੈ ਕਿ ਉਹ ਦੇਸ਼ 'ਚ ਦੰਗੇ ਕਰਵਾਉਣਾ ਚਾਹੁੰਦੇ ਹਨ ਅਤੇ ਇਸ ਲਈ ਇਸ ਨੂੰ ਅਤੇ ਸੀਮਾ ਹੈਦਰ ਨੂੰ ਪਾਕਿਸਤਾਨ ਭੇਜ ਦੇਣਾ ਚਾਹੀਦਾ ਹੈ।

 ਦੱਸ ਦੇਈਏ ਕਿ ਜਾਨੀ ਫਾਇਰਫਾਕਸ ਪ੍ਰੋਡਕਸ਼ਨ ਹਾਊਸ ਵੱਲੋਂ ਸੀਮਾ ਹੈਦਰ ਅਤੇ ਸਚਿਨ ਦੀ ਪ੍ਰੇਮ ਕਹਾਣੀ 'ਤੇ ਫਿਲਮ ਬਣਾਈ ਜਾ ਰਹੀ ਹੈ। ਇਸ ਫਿਲਮ ਦੇ ਆਡੀਸ਼ਨ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆ ਹੈ। ਜਿਸ ਵਿੱਚ ਸੀਮਾ ਹੈਦਰ ਦੀ ਭੂਮਿਕਾ ਲਈ ਅਭਿਨੇਤਰੀਆਂ ਅਤੇ ਮਾਡਲਾਂ ਦੇ ਆਡੀਸ਼ਨ ਦਿੱਤੇ ਜਾ ਰਹੇ ਹਨ। ਦੂਜੇ ਪਾਸੇ ਜੇਕਰ ਖਬਰਾਂ ਦੀ ਮੰਨੀਏ ਤਾਂ ਅਮਿਤ ਜਾਨੀ ਨੂੰ ਪਾਕਿਸਤਾਨ ਤੋਂ ਆਈ ਸੀਮਾ ਹੈਦਰ ਨੂੰ ਫਿਲਮ 'ਚ ਕੰਮ ਦੇਣ ਲਈ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲ ਰਹੀਆਂ ਹਨ। 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network