Salman Khan: ਜਦੋਂ ਆਈਫਾ 2023 'ਚ ਸਲਮਾਨ ਖਾਨ ਨੂੰ ਵਿਦੇਸ਼ੀ ਕੁੜੀ ਨੇ ਵਿਆਹ ਲਈ ਕੀਤਾ ਪਰਪੋਜ਼ ਕੀਤਾ ਤਾਂ ਭਾਈਜਾਨ ਨੇ ਇੰਝ ਦਿੱਤਾ ਰਿਐਕਸ਼ਨ
Salman Khan get Marriage prposal in Iifa : ਬਾਲੀਵੁੱਡ ਦੇ ਦੰਬਗ ਖ਼ਾਨ ਯਾਨੀ ਕਿ ਸਲਮਾਨ ਖ਼ਾਨ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਸੁਰਖੀਆਂ 'ਚ ਰਹਿੰਦੇ ਹਨ । ਹਾਲ ਹੀ ਵਿੱਚ ਸਲਮਾਨ ਖ਼ਾਨ ਆਪਣੀ ਫ਼ਿਲਮ 'ਟਾਈਗਰ 3' ਨੂੰ ਲੈ ਕੇ ਸੁਰਖੀਆਂ 'ਚ ਬਣੇ ਹੋਏ ਹਨ। ਹਾਲ ਹੀ ਵਿੱਚ Iifa ਅਵਾਰਡ 'ਚ ਸ਼ਮੂਲੀਅਤ ਕਰਨ ਪਹੁੰਚੇ ਸਲਮਾਨ ਖ਼ਾਨ ਨੂੰ ਇੱਕ ਵਿਦੇਸ਼ੀ ਮਹਿਲਾ ਵੱਲੋਂ ਵਿਆਹ ਦਾ ਪ੍ਰਪੋਜ਼ਲ ਆਇਆ ਹੈ। ਜਿਸ 'ਤੇ ਭਾਈਜਾਨ ਨੇ ਬੇਹੱਦ ਫਨੀ ਅੰਦਾਜ਼ 'ਚ ਜਵਾਬ ਦਿੱਤਾ।
ਦੱਸ ਦਈਏ ਕਿ ਸਲਮਾਨ ਖ਼ਾਨ 57 ਸਾਲ ਦੇ ਹੋ ਚੁੱਕੇ ਹਨ ਪਰ ਫਿਰ ਵੀ ਉਹ ਬੈਚਲਰਹੁੱਡ ਦਾ ਆਨੰਦ ਲੈ ਰਹੇ ਹਨ। ਉਨ੍ਹਾਂ ਨੇ ਅਜੇ ਤੱਕ ਵਿਆਹ ਨਹੀਂ ਕੀਤਾ ਹੈ। ਜਦੋਂ ਵੀ ਉਹ ਕਿਸੇ ਇੰਟਰਵਿਊ ਜਾਂ ਪ੍ਰੈੱਸ ਕਾਨਫਰੰਸ 'ਚ ਹਿੱਸਾ ਲੈਂਦੇ ਹਨ ਤਾਂ ਉਨ੍ਹਾਂ ਤੋਂ ਵਿਆਹ ਬਾਰੇ ਸਵਾਲ ਜ਼ਰੂਰ ਪੁੱਛਿਆ ਜਾਂਦਾ ਹੈ।
ਸਲਮਾਨ ਖ਼ਾਨ ਇਨ੍ਹੀਂ ਦਿਨੀਂ ਆਈਫਾ ਐਵਾਰਡਜ਼ ਨੂੰ ਲੈ ਕੇ ਚਰਚਾ 'ਚ ਹਨ। ਆਬੂ ਧਾਬੀ 'ਚ ਹੋ ਰਹੇ ਇਸ ਅਵਾਰਡ ਫੰਕਸ਼ਨ ਤੋਂ ਲਗਾਤਾਰ ਉਨ੍ਹਾਂ ਦੇ ਵੀਡੀਓ ਅਤੇ ਫੋਟੋਆਂ ਸਾਹਮਣੇ ਆ ਰਹੀਆਂ ਹਨ। ਇਸ ਦੇ ਨਾਲ ਹੀ ਇਸ ਫੰਕਸ਼ਨ 'ਚ ਵੀ ਸਲਮਾਨ ਆਪਣੇ ਵਿਆਹ ਨੂੰ ਲੈ ਕੇ ਚਰਚਾ 'ਚ ਹਨ। ਹਾਲਾਂਕਿ ਇਸ ਵਾਰ ਉਨ੍ਹਾਂ ਤੋਂ ਵਿਆਹ ਦੇ ਸਬੰਧ 'ਚ ਸਵਾਲ ਨਹੀਂ ਪੁੱਛਿਆ ਗਿਆ, ਸਗੋਂ ਇੱਕ ਵਿਦੇਸ਼ੀ ਕੁੜੀ ਨੇ ਉਨ੍ਹਾਂ ਨੂੰ ਸਿੱਧੇ ਤੌਰ 'ਤੇ ਵਿਆਹ ਲਈ ਪ੍ਰਪੋਜ਼ ਕੀਤਾ।
ਕੌਣ ਹੈ ਇਹ ਵਿਦੇਸ਼ੀ ਸੁੰਦਰੀ ?
ਸਲਮਾਨ ਖ਼ਾਨ ਨੂੰ ਪ੍ਰਪੋਜ਼ ਕਰਨ ਵਾਲੀ ਇਹ ਵਿਦੇਸ਼ੀ ਸੁੰਦਰੀ ਦਾ ਨਾਮ ਅਲੇਨਾ ਖਲੀਫੇਹ ਹੈ।ਅਲੇਨਾ ਇੱਕ ਡਿਜੀਟਲ ਕੰਟੈਂਟ ਕ੍ਰਿਏਟਰ ਹੈ ਅਤੇ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਕਾਰਨ ਸੁਰਖੀਆਂ 'ਚ ਰਹਿੰਦੀ ਹੈ। ਉਸ ਦੇ ਇੰਸਟਾਗ੍ਰਾਮ 'ਤੇ 90 ਹਜ਼ਾਰ ਤੋਂ ਵੱਧ ਪ੍ਰਸ਼ੰਸਕ ਉਸ ਨੂੰ ਫਾਲੋ ਕਰਦੇ ਹਨ। ਉਹ ਏਕੇ ਚੈਟਸ ਸ਼ੋਅ ਨਾਮ ਦਾ ਇੱਕ ਸ਼ੋਅ ਵੀ ਚਲਾਉਂਦੀ ਹੈ ਅਤੇ ਮਾਸਟਰਕਲਾਸ ਡਾਟ ਕਾਮ ਨਾਲ ਵੀ ਜੁੜੀ ਹੋਈ ਹੈ।
ਵਾਇਰਲ ਹੋ ਰਹੀ ਹੈ ਪ੍ਰਪੋਜਲ ਵੀਡੀਓ
ਅਲੇਨਾ ਵੱਲੋਂ ਸਲਮਾਨ ਖ਼ਾਨ ਨੂੰ ਵਿਆਹ ਲਈ ਪ੍ਰਪੋਜ਼ ਕਰਨ ਵਾਲੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ 'ਚ ਹੈ। ਵੀਡੀਓ 'ਚ ਸਮਾਲਨ ਮੀਡੀਆ ਨਾਲ ਗੱਲ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਇੱਕ ਕੁੜੀ ਦੀ ਆਵਾਜ਼ ਸੁਣਾਈ ਦਿੰਦੀ ਹੈ ਜੋ ਕਹਿੰਦੀ ਹੈ ਕਿ ਉਹ ਹਾਲੀਵੁੱਡ ਤੋਂ ਆਈ ਹੈ ਅਤੇ ਜਦੋਂ ਤੋਂ ਉਸ ਨੇ ਸਲਮਾਨ ਖ਼ਾਨ ਨੂੰ ਦੇਖਿਆ ਹੈ, ਉਸ ਨੂੰ ਸਲਮਾਨ ਨਾਲ ਪਿਆਰ ਹੋ ਗਿਆ ਹੈ। ਇਸ 'ਤੇ ਸਲਮਾਨ ਕਹਿੰਦੇ ਹਨ, ਤੁਸੀਂ ਸ਼ਾਇਦ ਸ਼ਾਹਰੁਖ ਖ਼ਾਨ ਦੀ ਗੱਲ ਕਰ ਰਹੇ ਹੋ। ਜਿਸ 'ਤੇ ਲੜਕੀ ਦਾ ਕਹਿਣਾ ਹੈ ਕਿ ਉਹ ਉਸ ਬਾਰੇ ਹੀ ਗੱਲ ਕਰ ਰਹੀ ਹੈ।
ਹੋਰ ਪੜ੍ਹੋ: Death anniversary: ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਅੱਜ, ਜਾਣੋ ਗਾਇਕ ਦੀ ਜ਼ਿੰਦਗੀ ਬਾਰੇ ਖ਼ਾਸ ਗੱਲਾਂ
ਸਲਮਾਨ ਖਾਨ ਨੇ ਦਿੱਤਾ ਅਜਿਹਾ ਰਿਐਕਸ਼ਨ
ਵਾਇਰਲ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਅੱਗੇ ਕੁੜੀ ਕਹਿੰਦੀ, "ਮੇਰੇ ਨਾਲ ਵਿਆਹ ਕਰੋਗੇ?" ਇਸ 'ਤੇ ਭਾਈਜਾਨ ਕਹਿੰਦੇ ਹਨ, ''ਮੇਰੇ ਵਿਆਹ ਦੇ ਦਿਨ ਬੀਤ ਗਏ ਹਨ। ਤੁਹਾਨੂੰ ਮੈਨੂੰ 20 ਸਾਲ ਪਹਿਲਾਂ ਮਿਲਣਾ ਚਾਹੀਦਾ ਸੀ।" ਇਹ ਵੀਡੀਓ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ ਦੀ ਦੁਨੀਆ 'ਚ ਮਸ਼ਹੂਰ ਹੋ ਗਈ। ਖਾਸ ਗੱਲ ਇਹ ਹੈ ਕਿ ਸਲਮਾਨ ਖਾਨ ਆਪਣੇ ਮਜ਼ੇਦਾਰ ਜਵਾਬਾਂ ਲਈ ਜਾਣੇ ਜਾਂਦੇ ਹਨ ਅਤੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਇਸ ਜਵਾਬ ਨੂੰ ਕਾਫੀ ਪਸੰਦ ਕਰ ਰਹੇ ਹਨ।
- PTC PUNJABI