ਅਨੰਤ -ਰਾਧਿਕਾ ਦੇ ਪ੍ਰੀ-ਵੈਡਿੰਗ ਈਵੈਂਟ 'ਚ Oops Moment ਦਾ ਸ਼ਿਕਾਰ ਹੋਈ ਰਿਹਾਨਾ, ਤਸਵੀਰ ਹੋਈ ਵਾਇਰਲ

Reported by: PTC Punjabi Desk | Edited by: Pushp Raj  |  March 02nd 2024 09:52 PM |  Updated: March 02nd 2024 09:52 PM

ਅਨੰਤ -ਰਾਧਿਕਾ ਦੇ ਪ੍ਰੀ-ਵੈਡਿੰਗ ਈਵੈਂਟ 'ਚ Oops Moment ਦਾ ਸ਼ਿਕਾਰ ਹੋਈ ਰਿਹਾਨਾ, ਤਸਵੀਰ ਹੋਈ ਵਾਇਰਲ

Rihanna Oops Moment: ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦਾ ਪ੍ਰੀ-ਵੈਡਿੰਗ ਸੈਲੀਬ੍ਰੇਸ਼ਨ ਫਿਲਹਾਲ ਗੁਜਰਾਤ ਦੇ ਜਾਮਨਗਰ 'ਚ ਚੱਲ ਰਿਹਾ ਹੈ। ਈਵੈਂਟ 'ਚ ਹਾਲੀਵੁੱਡ ਪੌਪ ਸਿੰਗਰ ਰਿਹਾਨਾ ਨੇ ਵੀ ਅਪਣੀ ਪਰਫਾਰਮੈਂਸ਼ ਦਿੱਤੀ ਪਰ ਸਟੇਜ 'ਤੇ ਪਰਫਾਰਮ ਕਰਦੇ ਹੋਏ ਰਿਹਾਨਾ ਊਪਸ ਮੁਮੈਂਟ ਦਾ ਸ਼ਿਕਾਰ ਹੋ ਗਈ।

ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੇ ਘਰ ਹੋਏ ਇਸ ਸਮਾਗਮ ਵਿਚ ਦੇਸ਼-ਵਿਦੇਸ਼ ਦੇ ਲੋਕਾਂ ਨੇ ਸ਼ਿਰਕਤ ਕੀਤੀ। ਇਹ ਸਮਾਗਮ 1 ਮਾਰਚ ਤੋਂ ਸ਼ੁਰੂ ਹੋਇਆ ਇਹ ਸਮਾਗਮ 3 ਮਾਰਚ ਤਕ ਜਾਰੀ ਰਹੇਗਾ। ਇਸ ਈਵੈਂਟ 'ਚ ਹਾਲੀਵੁੱਡ ਪੌਪ ਸਿੰਗਰ ਰਿਹਾਨਾ ਨੇ ਵੀ ਅਪਣੀ ਪੇਸ਼ਕਾਰੀ ਦਿਤੀ ਪਰ ਈਵੈਂਟ 'ਚ ਸਟੇਜ 'ਤੇ ਪਰਫਾਰਮ ਕਰਦੇ ਹੋਏ ਰਿਹਾਨਾ ਊਪਸ ਮੁਮੈਂਟ ਦਾ ਸ਼ਿਕਾਰ ਹੋ ਗਈ।

Oops Moment ਦਾ ਸ਼ਿਕਾਰ ਹੋਈ ਰਿਹਾਨਾ

ਦਰਅਸਲ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਈਵੈਂਟ 'ਚ ਰਿਹਾਨਾ ਨੇ ਅਪਣੇ ਮਸ਼ਹੂਰ ਗੀਤ 'ਵਾਈਲਡ ਥਿੰਗਜ਼', 'ਪੋਰ ਟੀ ਅੱਪ' ਅਤੇ 'ਡਾਇਮੰਡਸ' 'ਤੇ ਦਮਦਾਰ ਪਰਫਾਰਮੈਂਸ ਦਿਤੀ। ਨਾ ਸਿਰਫ ਮਹਿਮਾਨ ਸਗੋਂ ਅੰਬਾਨੀ ਪਰਵਾਰ ਵੀ ਖੁਦ ਨੂੰ ਉਨ੍ਹਾਂ ਦੇ ਗੀਤਾਂ 'ਤੇ ਨੱਚਣ ਲਈ ਮਜਬੂਰ ਹੋ ਗਿਆ ਅਤੇ ਸਾਰਿਆਂ ਨੇ ਇਸ ਦਾ ਭਰਪੂਰ ਆਨੰਦ ਲਿਆ।

ਇਸ ਦੌਰਾਨ ਰਿਹਾਨਾ ਸਟੇਜ 'ਤੇ ਊਪਸ ਮੁਮੈਂਟ ਦਾ ਸ਼ਿਕਾਰ ਹੋ ਗਈ। ਅਸਲ 'ਚ ਰਿਹਾਨਾ ਜਦੋਂ ਸਟੇਜ 'ਤੇ ਡਾਂਸ ਕਰ ਰਹੀ ਸੀ ਤਾਂ ਉਸ ਦੀ ਬਾਂਹ ਦੀਆਂ ਸਲੀਵਜ਼ ਦੀ ਸਿਲਾਈ ਖੁੱਲ੍ਹ ਗਈ। ਰਿਹਾਨਾ ਦਾ ਇਹ ਪਲ ਕੈਮਰੇ 'ਚ ਕੈਦ ਹੋ ਗਿਆ। ਰਿਹਾਨਾ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

 

ਹੋਰ ਪੜ੍ਹੋ: ਕਰਨ ਔਜਲਾ ਤੇ ਰੈਪਰ ਡਿਵਾਈਨ ਨੇ ਹੇਮਕੁੰਟ ਫਾਊਂਡੇਸ਼ਨ ਨਾਲ ਮਿਲ ਕੇ ਲੋੜਵੰਦ ਬੱਚਿਆਂ ਦੀ ਕੀਤੀ ਮਦਦ, ਵੇਖੋ ਵੀਡੀਓ

ਦੱਸਿਆ ਜਾ ਰਿਹਾ ਹੈ ਕਿ ਰਿਹਾਨਾ ਨੇ ਸਿਰਫ ਕੁੱਝ ਘੰਟਿਆਂ ਦੀ ਪਰਫਾਰਮੈਂਸ ਲਈ ਅੰਬਾਨੀ ਤੋਂ ਵੱਡੀ ਰਕਮ ਇਕੱਠੀ ਕੀਤੀ ਹੈ। ਇਕ ਰੀਪੋਰਟ ਮੁਤਾਬਕ ਅੰਬਾਨੀ ਪਰਵਾਰ ਵਲੋਂ ਉਸ ਨੂੰ ਲਗਭਗ 66 ਤੋਂ 74 ਕਰੋੜ ਰੁਪਏ ਦੀ ਫੀਸ ਦਿਤੀ ਗਈ ਹੈ। ਰਿਹਾਨਾ ਨੂੰ ਭਾਰਤ ਅਤੇ ਇਥੋਂ ਦਾ ਸੱਭਿਆਚਾਰ ਬਹੁਤ ਪਸੰਦ ਸੀ। ਉਹ ਭਾਰਤ ਤੋਂ ਇੰਨੀ ਪ੍ਰਭਾਵਿਤ ਹੋਈ ਕਿ ਉਸ ਨੇ ਦੁਬਾਰਾ ਵਾਪਸ ਆਉਣ ਦੀ ਇੱਛਾ ਪ੍ਰਗਟਾਈ। ਰਿਹਾਨਾ ਨੇ ਪਾਪਰਾਜ਼ੀ ਨੂੰ ਕਿਹਾ ਕਿ ਉਸ ਨੂੰ ਭਾਰਤ ਬਹੁਤ ਪਸੰਦ ਹੈ ਅਤੇ ਉਹ ਇਥੇ ਦੁਬਾਰਾ ਆਉਣਾ ਚਾਹੁੰਦੀ ਹੈ।

-


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network