ਪੰਜਾਬੀ ਕਾਮੇਡੀਅਨ ਹਰਸ਼ਦੀਪ ਆਹੂਜਾ ਦੀ ਪਤਨੀ ਨਾਲ ਰੋਮ 'ਚ ਹੋਈ ਲੁੱਟ, ਕਾਮੇਡੀਅਨ ਨੇ ਕਿਹਾ 'ਪੁਲਿਸ ਨੇ ਵੀ ਨਹੀਂ ਕੀਤੀ ਸਾਡੀ ਮਦਦ'
Harshdeep Ahuja and his wife robbed: ਦਿੱਲੀ ਦੇ ਮਸ਼ਹੂਰ ਯੂਟਿਊਬਰ ਅਤੇ ਕਾਮੇਡੀਅਨ ਹਰਸ਼ਦੀਪ ਆਹੂਜਾ, ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਹਰਸ਼ਦੀਪ ਅਹੂਜਾ ਨਾਲ ਇਟਲੀ 'ਚ ਲੁੱਟ ਦੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਯੂਟਿਊਬਰ ਜੋੜੀ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਸਾਂਝੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਦੱਸ ਦਈਏ ਕਿ ਪੰਜਾਬੀ ਕਾਮੇਡੀਅਨ ਹਰਸ਼ਦੀਪ ਆਹੂਜਾ ਹਾਲ ਹੀ ਵਿੱਚ ਆਪਣੀ ਪਤਨੀ ਮੇਹੂ ਸ਼ਰਮਾ ਨਾਲ ਛੁੱਟੀਆਂ ਬਿਤਾਉਣ ਲੱ ਰੋਮ ਗਏ ਸੀ। ਇਸ ਜੋੜੀ ਦਾ ਹਾਲ ਹੀ ਵਿੱਚ ਨਵਾਂ-ਨਵਾਂ ਵਿਆਹ ਹੋਇਆ ਹੈ।
ਹਰਸ਼ਦੀਪ ਆਹੂਜਾ ਨੇ ਹਾਲ ਹੀ ਵਿੱਚ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਹੈਂਡਲ 'ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਨਾਲ ਰੋਮ ਟੂਰ 'ਤੇ ਇਟਲੀ ਵਿੱਚ ਲੁੱਟ ਦੀ ਵਾਰਦਾਤ ਹੋਈ ਹੈ। ਕਾਮੇਡੀਅਨ ਨੇ ਆਪਣੀ ਪੋਸਟ ਦੇ ਵਿੱਚ ਲਿਖਿਆ, "ਰੋਮ, ਇਟਲੀ 'ਚ ਸਾਡੇ ਨਾਲ ਲੁੱਟ ਹੋਈ। ਮੈਂ ਅਤੇ ਮੇਰੀ ਪਤਨੀ ਇਸ ਸਮੇਂ ਸਾਡੀ ਹਨੀਮੂਨ ਯਾਤਰਾ ਲਈ ਯੂਰਪ 'ਚ ਹਾਂ। 4 ਮਈ ਨੂੰ ਦੁਪਹਿਰ 2 ਵਜੇ, ਅਸੀਂ ਰੋਮ 'ਚ ਟ੍ਰੇਵੀ ਫਾਊਂਟੇਨ ਨੇੜੇ ਬਾਰਬੇਰਿਨੀ ਸਟੇਸ਼ਨ 'ਤੇ ਮੈਟਰੋ ਵਿੱਚ ਸੀ ਅਤੇ 3 ਆਦਮੀਆਂ ਨੇ ਮੈਟਰੋ ਦੇ ਅੰਦਰ ਸਾਨੂੰ ਲੁੱਟ ਲਿਆ। ਉਨ੍ਹਾਂ ਨੇ ਮੇਰੇ ਬੈਗ ਵਿੱਚੋਂ ਮੇਰਾ ਬਟੂਆ ਲੈ ਲਿਆ ਪਰ ਖੁਸ਼ਕਿਸਮਤੀ ਨਾਲ ਸਾਡੇ ਪਾਸਪੋਰਟ ਸਾਡੇ ਕੋਲ ਹਨ। ਅਸੀਂ ਆਪਣਾ ਸਾਰਾ ਨਕਦ ਗੁਆ ਦਿੱਤਾ ਜੋ ਸਾਡੇ 10 ਦਿਨਾਂ ਦੀ ਬਾਕੀ ਯਾਤਰਾ ਲਈ ਸਾਡੇ ਕੋਲ ਸੀ।"
ਹਰਸ਼ਦੀਪ ਆਹੂਜਾ ਨੇ ਪੋਸਟ ਵਿੱਚ ਅੱਗ ਦੱਸਿਆ, "ਮੈਂ ਵਾਪਸ ਉਨ੍ਹਾਂ ਨਾਲ ਲੜਨ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਉਹ ਇੱਕ ਸਮੂਹ ਵਿੱਚ ਸਨ। ਅਸੀਂ ਘਟਨਾ ਦੀ ਰਿਪੋਰਟ ਕਰਨ ਲਈ ਪੁਲਿਸ ਸਟੇਸ਼ਨ ਗਏ ਸੀ ਜਿੱਥੇ ਸਾਨੂੰ ਕੋਈ ਮਦਦ ਨਹੀਂ ਮਿਲੀ। ਫਿਰ ਅਸੀਂ ਭਾਰਤੀ ਦੂਤਾਵਾਸ ਵਿੱਚ ਉਹੀ ਰਿਪੋਰਟ ਕਰਨ ਲਈ ਗਏ ਜਿਸ ਨੂੰ ਉਨ੍ਹਾਂ ਨੇ ਸਾਨੂੰ ਦੱਸਿਆ ਸੀ। ਉਹ ਬੇਸ਼ੱਕ ਸਾਡੀ ਵਿੱਤੀ ਮਦਦ ਨਹੀਂ ਕਰ ਸਕਦੇ, ਜੇਕਰ ਸਾਡੇ ਪਾਸਪੋਰਟ ਗੁਆਚ ਜਾਂਦੇ ਹਨ ਤਾਂ ਉਹ ਕਰਨਗੇ। ਸ਼ੁਕਰ ਹੈ ਕਿ ਉਹ ਸਾਡੇ ਕੋਲ ਹਨ। ਮੈਨੂੰ ਇਹ ਦੇਖ ਕੇ ਦੁੱਖ ਹੋਇਆ ਕਿ ਕਿਸੇ ਵੀ ਸਥਾਨਕ ਨੇ ਸਾਡੀ ਮਦਦ ਨਹੀਂ ਕੀਤੀ ਜਾਂ ਮਦਦ ਦੀ ਪੇਸ਼ਕਸ਼ ਕਰਨ ਲਈ ਕੋਈ ਕੋਸ਼ਿਸ਼ ਨਹੀਂ ਕੀਤੀ। ਮੈਨੂੰ ਇਸ ਤਰ੍ਹਾਂ ਦੀ ਘਟਨਾ ਬਾਰੇ ਪਤਾ ਹੈ। ਦੁਨੀਆ ਵਿੱਚ ਕਿਤੇ ਵੀ ਹੋ ਸਕਦਾ ਹੈ ਪਰ ਮੈਂ ਫਿਰ ਵੀ ਇਟਲੀ ਦੀ ਯਾਤਰਾ ਨਾ ਕਰਨ ਦੀ ਸਿਫਾਰਸ਼ ਕਰਾਂਗਾ ਅਤੇ ਖਾਸ ਤੌਰ 'ਤੇ ਉਨ੍ਹਾਂ ਦੇ ਸਬਵੇਅ ਵੀ ਦੀ ਨਹੀਂ।
ਹੋਰ ਪੜ੍ਹੋ: ਬਿੱਗ ਬੌਸ ਫੇਮ ਅਦਾਕਾਰ ਸ਼ਾਲੀਨ ਭਨੋਟ ਨਾਲ ਵਾਪਰਿਆ ਵੱਡਾ ਹਾਦਸਾ, 'ਬੇਕਾਬੂ' ਸੀਰੀਅਲ ਦੀ ਸ਼ੂਟਿੰਗ ਦੌਰਾਨ ਹੋਏ ਜ਼ਖਮੀ
ਹਰਸ਼ਦੀਪ ਅਹੂਜਾ ਬਾਰੇ ਗੱਲ ਕਰੀਏ ਤਾਂ ਉਹ ਭਾਰਤ ਦੇ ਸਭ ਤੋਂ ਮਸ਼ਹੂਰYouTubers ਵਿੱਚੋਂ ਇੱਕ ਹਨ, ਉਨ੍ਹਾਂ ਨੂੰ ਇਕੱਠੇ ਪਿਤਾ, ਮਾਂ ਅਤੇ ਪੁੱਤਰ ਦੀਆਂ ਭੂਮਿਕਾਵਾਂ ਨਿਭਾਉਣ ਲਈ ਜਾਣਿਆ ਜਾਂਦਾ ਹੈ, ਤੇ ਉਨ੍ਹਾਂ ਦੇ ਮਸਤੀ ਭਰੇ ਅੰਦਾਜ਼ ਦੇ ਕਾਰਨ ਲੋਕ ਉਨ੍ਹਾਂ ਨੂੰ ਬਹੁਤ ਪਸੰਦ ਕਰਦੇ ਹਨ। ਉਨ੍ਹਾਂ ਦੇ ਚੈਨਲ ਨੇ ਕਰੀਬ 1 ਕਰੋੜ ਸਬਸਕ੍ਰਾਈਬਰ ਹਨ।
- PTC PUNJABI