ਪੰਜਾਬੀ ਭਾਸ਼ਾ ਨੂੰ ਲਾਜ਼ਮੀ ਵਿਸ਼ੇ ਚੋਂ ਪੰਜਾਬ ਯੂਨੀਵਰਸਿਟੀ ਨੇ ਕੀਤਾ ਬਾਹਰ, ਰੁਪਿੰਦਰ ਹਾਂਡਾ ਸਣੇ ਆਮ ਲੋਕਾਂ ਦਾ ਫੁੱਟਿਆ ਗੁੱਸਾ
ਪੰਜਾਬ ਯੂਨੀਵਰਸਿਟੀ ਦੇ ਵੱਲੋਂ ਪੰਜਾਬੀ ਭਾਸ਼ਾ (Punjabi Language )ਨੂੰ ਨਵੇਂ ਕੋਰਸਾਂ ‘ਚ ਲਾਜ਼ਮੀ ਵਿਸ਼ੇ ਚੋਂ ਬਾਹਰ ਕਰ ਦਿੱਤਾ ਹੈ । ਜਿਸ ਨੂੰ ਲੈ ਕੇ ਪੰਜਾਬੀਆਂ ‘ਚ ਰੋਸ ਪਾਇਆ ਜਾ ਰਿਹਾ ਹੈ । ਸਮੁੱਚੇ ਪੰਜਾਬੀਆਂ ਵੱਲੋਂ ਇਸ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ । ਇਸ ਫੈਸਲੇ ਦੇ ਤਹਿਤ ਹੁਣ ਪੰਜਾਬੀ ਭਾਸ਼ਾ ਪੜ੍ਹਨੀ ਪਹਿਲਾਂ ਵਾਂਗ ਲਾਜ਼ਮੀ ਨਹੀਂ ਰਹੇਗੀ । ਕਿਉਂਕਿ ਪੰਜਾਬੀ ਨੂੰ ਮਾਈਨਰ ਸਬਜੈਕਟ ‘ਚ ਬਦਲ ਦਿੱਤਾ ਗਿਆ ਹੈ ।
ਹੋਰ ਪੜ੍ਹੋ : ਸ਼ਿਖਰ ਧਵਨ ਨੇ ਗੁਰਦਾਸ ਮਾਨ ਦੇ ਨਾਲ ਕੀਤੀ ਮੁਲਾਕਾਤ, ਕਿਹਾ ‘ਮਾਨ ਸਾਹਿਬ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰ ਰੂਹ ਖੁਸ਼ ਹੋ ਗਈ’
ਇਹ ਫੈਸਲਾ ਹਾਲ ਹੀ ‘ਚ ਪੰਜਾਬ ਯੂਨੀਵਰਸਿਟੀ ਦੀ ਸਿੰਡੀਕੇਟ ਮੀਟਿੰਗ ‘ਚ ਲਿਆ ਗਿਆ ਹੈ । ਜਿਸ ਤੋਂ ਬਾਅਦ ਜਿਉਂ ਹੀ ਇਹ ਖ਼ਬਰ ਨਸ਼ਰ ਹੋਈ ਤਾਂ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਦੇ ਨਾਲ-ਨਾਲ ਕਈ ਪੰਜਾਬ ਦੇ ਲੋਕਾਂ ਨੇ ਵੀ ਇਸ ਦੇ ਖਿਲਾਫ ਕਰੜਾ ਇਤਰਾਜ਼ ਜਤਾਇਆ ਹੈ ।
ਗਾਇਕਾ ਰੁਪਿੰਦਰ ਹਾਂਡਾ ਨੇ ਦਿੱਤਾ ਪ੍ਰਤੀਕਰਮ
ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਨੇ ਵੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵੱਲੋਂ ਲਏ ਗਏ ਇਸ ਫੈਸਲੇ ਦੀ ਕਰੜੀ ਨਿਖੇਧੀ ਕੀਤੀ ਹੈ । ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਪੰਜਾਬ ਯੂਨੀਵਰਸਿਟੀ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ‘ਪੰਜਾਬ ਦੀ ਧਰਤੀ ‘ਤੇ ਬਣੀ ਪੰਜਾਬ ਯੂਨੀਵਰਸਿਟੀ ਨੇ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਦੀ ਸੂਚੀ ਚੋਂ ਕੀਤਾ ਬਾਹਰ।
ਇਹ ਬਹੁਤ ਹੀ ਮੰਦਭਾਗੀ ਖ਼ਬਰ ਹੈ’। ਜਿਸ ਤੋਂ ਬਾਅਦ ਲੋਕਾਂ ਨੇ ਇਸ ‘ਤੇ ਖੂਬ ਰਿਐਕਸ਼ਨ ਦਿੱਤੇ ਹਨ ਅਤੇ ਲੋਕ ਵੀ ਇਸ ਫ਼ੈਸਲੇ ਦੀ ਨਿਖੇਧੀ ਕਰ ਰਹੇ ਹਨ ।ਅੱਜ ਹਰ ਕਿਸੇ ਨੂੰ ਪੰਜਾਬੀ ਭਾਸ਼ਾ ਨੂੰ ਬਚਾਉਣ ਦੇ ਲਈ ਅਤੇ ਇਸ ਫੈਸਲੇ ਵਿਰੁੱਧ ਡਟ ਕੇ ਖੜੇ ਹੋਣ ਦੀ ਲੋੜ ਹੈ।
- PTC PUNJABI