ਪ੍ਰਤੀਕ ਬੱਬਰ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਪਵਿੱਤਰ ਸਰੋਵਰ ‘ਚ ਕੀਤਾ ਇਸ਼ਨਾਨ
ਅਦਾਕਾਰ ਰਾਜ ਬੱਬਰ ਦੇ ਪੁੱਤਰ ਪ੍ਰਤੀਕ ਬੱਬਰ (Prateik Babbar) ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri Harmandir Sahib) ‘ਚ ਮੱਥਾ ਟੇਕਿਆ । ਇਸ ਤੋਂ ਇਲਾਵਾ ਉਨ੍ਹਾਂ ਨੇ ਪਵਿੱਤਰ ਸਰੋਵਰ ‘ਚ ਇਸ਼ਨਾਨ ਵੀ ਕੀਤਾ । ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰ ਸਰੋਵਰ ਚੋਂ ਇਸ਼ਨਾਨ ਕਰਕੇ ਬਾਹਰ ਆਇਆ ਹੈ । ਪ੍ਰਤੀਕ ਬੱਬਰ ਇੱਕ ਫ਼ਿਲਮ ‘ਚ ਪਹਿਲੀ ਵਾਰ ਸਿੱਖ ਦਾ ਕਿਰਦਾਰ ਨਿਭਾ ਰਿਹਾ ਹੈ ।
ਹੋਰ ਪੜ੍ਹੋ : 50 ਸਾਲ ਦੀ ਉਮਰ ‘ਚ ਪ੍ਰਭੂਦੇਵਾ ਬਣੇ ਪਾਪਾ, ਦੂਜੀ ਪਤਨੀ ਨੇ ਧੀ ਨੂੰ ਦਿੱਤਾ ਜਨਮ
ਜਿਸ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ । ਇਸ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ‘ਚ ਨਤਮਸਤਕ ਹੋਇਆ ਹੈ । ਪ੍ਰਤੀਕ ਬੱਬਰ ਦਾ ਕਹਿਣਾ ਹੈ ਕਿ ਇਸ ਫ਼ਿਲਮ ਦਾ ਹਿੱਸਾ ਬਣਨਾ ਮੇਰੇ ਲਈ ਮਾਣ ਦੀ ਗੱਲ ਹੈ । ਇਸ ਫ਼ਿਲਮ ਦੀ ਸ਼ੂਟਿੰਗ ਇਸੇ ਸਾਲ ਦੇ ਅੰਤ ‘ਚ ਲੰਡਨ ‘ਚ ਸ਼ੁਰੂ ਹੋਣ ਜਾ ਰਹੀ ਹੈ । ਉਸ ਤੋਂ ਪਹਿਲਾਂ ਪ੍ਰਤੀਕ ਖੁਦ ਨੂੰ ਇੱਕ ਸਿੱਖ ਦੇ ਕਿਰਦਾਰ ‘ਚ ਢਾਲਣ ਦੇ ਲਈ ਕੋਸ਼ਿਸ਼ ਕਰ ਰਹੇ ਹਨ ।
ਰਾਜ ਬੱਬਰ ਅਤੇ ਸਮਿਤਾ ਪਾਟਿਲ ਦੇ ਪੁੱਤਰ ਹਨ ਪ੍ਰਤੀਕ
ਪ੍ਰਤੀਕ ਬੱਬਰ ਰਾਜ ਬੱਬਰ ਅਤੇ ਆਪਣੇ ਜ਼ਮਾਨੇ ‘ਚ ਮਸ਼ਹੂਰ ਰਹੀ ਅਦਾਕਾਰਾ ਸਮਿਤਾ ਪਾਟਿਲ ਦੇ ਪੁੱਤਰ ਹਨ । ਪ੍ਰਤੀਕ ਨੇ ਸਾਨਿਆ ਸਾਗਰ ਦੇ ਨਾਲ ਵਿਆਹ ਕਰਵਾਇਆ ਹੈ । ਪਰ ਪ੍ਰਤੀਕ ਨੇ ਲਾਕਡਾਊਨ ਦੇ ਦੌਰਾਨ ਪਤਨੀ ਦੇ ਨਾਲੋਂ ਵੱਖ ਹੋਣ ਦਾ ਫੈਸਲਾ ਕੀਤਾ ਸੀ ।
ਜਿਸ ਤੋਂ ਬਾਅਦ ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਹੀ ਪ੍ਰਿਆ ਬੈਨਰਜੀ ਦੇ ਨਾਲ ਆਪਣੀ ਰਿਲੇਸ਼ਨਸ਼ਿਪ ਦੇ ਬਾਰੇ ਖੁਲਾਸਾ ਕੀਤਾ ਹੈ । ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇਮਰਾਨ ਖ਼ਾਨ ਅਤੇ ਜੈਨੇਲੀਆ ਡਿਸੂਜ਼ਾ ਦੀ ਫ਼ਿਲਮ ‘ਜਾਨੇ ਤੂੰ…ਜਾਂ ਜਾਨੇ ਨਾ’ ਦੇ ਨਾਲ ਕੀਤੀ ਸੀ ।ਜਿਸ ਤੋਂ ਬਾਅਦ ਉਨ੍ਹਾਂ ਨੇ ਕਈ ਵੈੱਬ ਸੀਰੀਜ਼ ਅਤੇ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ।
- PTC PUNJABI