ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਦਾ 114 ਸਾਲ ਦੀ ਉਮਰ 'ਚ ਹੋਇਆ ਦਿਹਾਂਤ
Juan Vicente Perez Mora Death: ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਜੁਆਨ ਵਿਸੇਂਟ ਪੇਰੇਜ਼ ਮੋਰਾ ਦਾ 114 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ। ਜੁਆਨ ਵੈਨੇਜ਼ੁਏਲਾ ਦਾ ਰਹਿਣ ਵਾਲਾ ਸੀ। ਫਰਵਰੀ 2022 ਵਿਚ, ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਸ ਨੇ ਉਸ ਨੂੰ ਸਭ ਤੋਂ ਬਜ਼ੁਰਗ ਵਿਅਕਤੀ ਘੋਸ਼ਿਤ ਕੀਤਾ। ਉਸ ਸਮੇਂ ਉਨ੍ਹਾਂ ਦੀ ਉਮਰ 112 ਸਾਲ 253 ਦਿਨ ਸੀ।
ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਜੁਆਨ ਦੀ ਮੌਤ ਦੀ ਘੋਸ਼ਣਾ ਕੀਤੀ। ਜੁਆਨ ਦਾ ਜਨਮ 27 ਮਈ 1909 ਨੂੰ ਹੋਇਆ ਸੀ। ਉਸ ਦੇ 11 ਪੁੱਤਰ, 41 ਪੋਤੇ-ਪੋਤੀਆਂ, 18 ਪੜਪੋਤੇ ਹਨ। ਗਿਨੀਜ਼ ਦੀ ਰਿਪੋਰਟ ਮੁਤਾਬਕ ਜੁਆਨ ਪੇਸ਼ੇ ਤੋਂ ਕਿਸਾਨ ਸੀ। ਉਸ ਨੇ ਦੱਸਿਆ ਸੀ ਕਿ ਉਸ ਦੀ ਲੰਬੀ ਉਮਰ ਦਾ ਰਾਜ਼ ਸਖ਼ਤ ਮਿਹਨਤ, ਸਮੇਂ ਸਿਰ ਆਰਾਮ ਕਰਨਾ ਅਤੇ ਹਰ ਰੋਜ਼ ਗੰਨੇ ਦੇ ਰਸ ਪੀਣਾ ਸੀ। 5 ਸਾਲ ਦੀ ਉਮਰ ਵਿੱਚ, ਜੁਆਨ ਨੇ ਆਪਣੇ ਪਿਤਾ ਅਤੇ ਭਰਾਵਾਂ ਨਾਲ ਖੇਤਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਉਹ ਗੰਨੇ ਅਤੇ ਕੌਫੀ ਦੀ ਖੇਤੀ ਵਿਚ ਉਨ੍ਹਾਂ ਦੀ ਮਦਦ ਕਰਦਾ ਸੀ। ਇਸ ਤੋਂ ਬਾਅਦ ਉਹ ਸ਼ੈਰਿਫ (ਸਥਾਨਕ ਪੁਲਿਸ ਅਧਿਕਾਰੀ) ਬਣ ਗਿਆ ਅਤੇ ਆਪਣੇ ਖੇਤਰ ਵਿੱਚ ਜ਼ਮੀਨ ਨਾਲ ਸਬੰਧਤ ਮੁੱਦਿਆਂ ਨੂੰ ਹੱਲ ਕਰਨਾ ਸ਼ੁਰੂ ਕਰ ਦਿਤਾ। ਹਾਲਾਂਕਿ ਇਸ ਦੌਰਾਨ ਉਸ ਨੇ ਖੇਤੀ ਕਰਨੀ ਜਾਰੀ ਰੱਖੀ। ਸਾਲ 1938 ਵਿਚ ਜੁਆਨ ਨੇ ਐਡੀਓਫਿਨਾ ਗਾਰਸੀਆ ਨਾਂ ਦੀ ਔਰਤ ਨਾਲ ਵਿਆਹ ਕੀਤਾ। ਉਸ ਦੀ ਪਤਨੀ ਦੀ 1997 ਵਿੱਚ ਮੌਤ ਹੋ ਗਈ ਸੀ। ਜੁਆਨ ਨੂੰ 2022 ਵਿਚ ਸਭ ਤੋਂ ਬਜ਼ੁਰਗ ਵਿਅਕਤੀ ਜ਼ਿੰਦਾ ਐਲਾਨਿਆ ਗਿਆ ਸੀ, ਉਸ ਨੂੰ ਕੋਈ ਗੰਭੀਰ ਬਿਮਾਰੀ ਨਹੀਂ ਸੀ। ਉਸ ਨੇ ਕੋਈ ਖਾਸ ਦਵਾਈ ਨਹੀਂ ਲਈ। ਹਾਲਾਂਕਿ, ਆਪਣੇ ਬੁਢਾਪੇ ਦੇ ਕਾਰਨ, ਜੁਆਨ ਨੂੰ ਉੱਚੀ ਸੁਣਨ ਲੱਗ ਪਿਆ ਸੀ।
Nuestro querido Juan Vicente Pérez Mora, hoy con profunda tristeza y dolor nos despedimos de usted, de ese arquetipo de hombre tachirense, humilde, trabajador, apacible, entusiasta de la familia y la tradición. pic.twitter.com/ohiPzrsWgD
— Freddy Bernal (@FreddyBernal) April 3, 2024
ਉਸ ਨੂੰ ਆਪਣੇ ਬਚਪਨ ਦੀਆਂ ਬਹੁਤੀਆਂ ਗੱਲਾਂ ਵੀ ਯਾਦ ਸਨ। ਉਸ ਨੂੰ ਕੇਕ, ਸੂਪ ਅਤੇ ਐਵੋਕਾਡੋ ਖਾਣਾ ਬਹੁਤ ਪਸੰਦ ਸੀ। ਸਪੇਨ ਦੇ ਸੈਟੁਰਨੀਨੋ ਡੇ ਲਾ ਫੁਏਂਤੇ ਗਾਰਸੀਆ ਦੀ 18 ਜਨਵਰੀ 2022 ਨੂੰ 112 ਸਾਲ ਅਤੇ 341 ਦਿਨਾਂ ਦੀ ਉਮਰ ਵਿੱਚ ਮੌਤ ਹੋ ਗਈ ਸੀ। ਇਸ ਤੋਂ ਬਾਅਦ ਜੁਆਨ ਨੂੰ ਦੁਨੀਆ ਦੇ ਸਭ ਤੋਂ ਬਜ਼ੁਰਗ ਜੀਵਿਤ ਵਿਅਕਤੀ ਦਾ ਖਿਤਾਬ ਮਿਲਿਆ।
- PTC PUNJABI