Sonam Bajwa: ਕੀ ਸੋਨਮ ਬਾਜਵਾ ਬਾਲੀਵੁੱਡ 'ਚ ਕਰਨ ਵਾਲੀ ਹੈ ਡੈਬਿਊ ? ਕਰਨ ਜੌਹਰ ਨਾਲ ਤਸਵੀਰਾਂ ਵਾਇਰਲ ਹੋਣ 'ਤੇ ਫੈਨਜ਼ ਨੇ ਅਦਾਕਾਰਾ ਕੋਲੋਂ ਕੀਤਾ ਸਵਾਲ

ਹੁਣ ਸੋਨਮ ਬਾਜਵਾ ਦੀ ਮਸ਼ਹੂਰ ਫਿਲਮ ਮੇਕਰ ਕਰਨ ਜੌਹਰ ਨਾਲ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਵੇਖਣ ਮਗਰੋਂ ਇਹ ਕਿਆਸ ਲਾਏ ਜਾ ਰਹੇ ਹਨ ਕੀ ਸੋਨਮ ਜਲਦ ਹੀ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਹੈ, ਆਓ ਜਾਣਦੇ ਹਾਂ ਕੀ ਹੈ ਸੱਚਾਈ।

Reported by: PTC Punjabi Desk | Edited by: Pushp Raj  |  September 02nd 2023 05:50 PM |  Updated: September 02nd 2023 05:50 PM

Sonam Bajwa: ਕੀ ਸੋਨਮ ਬਾਜਵਾ ਬਾਲੀਵੁੱਡ 'ਚ ਕਰਨ ਵਾਲੀ ਹੈ ਡੈਬਿਊ ? ਕਰਨ ਜੌਹਰ ਨਾਲ ਤਸਵੀਰਾਂ ਵਾਇਰਲ ਹੋਣ 'ਤੇ ਫੈਨਜ਼ ਨੇ ਅਦਾਕਾਰਾ ਕੋਲੋਂ ਕੀਤਾ ਸਵਾਲ

Sonam Bajwa Bollywood debut : ਪੰਜਾਬ ਦੀ ਮਸ਼ਹੂਰ ਅਦਾਕਾਰਾ ਸੋਨਮ ਬਾਜਵਾ (Sonam Bajwa )ਅਕਸਰ ਕਿਸੇ ਨਾਂ ਕਿਸੇ ਕਾਰਨ ਲਾਈਮਲਾਈਟ 'ਚ ਬਣੀ ਰਹਿੰਦੀ ਹੈ। ਬੀਤੇ ਦਿਨੀਂ ਜਿੱਥੇ ਸੋਨਮ ਬਾਜਵਾ ਨੂੰ ਬਾਲੀਵੁੱਡ ਦੇ ਕਈ ਈਵੈਂਟ 'ਚ ਸਪਾਟ ਕੀਤਾ ਗਿਆ ਸੀ, ਉੱਥੇ ਹੀ ਹੁਣ ਸੋਨਮ ਬਾਜਵਾ ਦੀ ਮਸ਼ਹੂਰ ਫਿਲਮ ਮੇਕਰ ਕਰਨ ਜੌਹਰ ਨਾਲ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਵੇਖਣ ਮਗਰੋਂ ਇਹ ਕਿਆਸ ਲਾਏ ਜਾ ਰਹੇ ਹਨ ਕੀ ਸੋਨਮ ਜਲਦ ਹੀ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਹੈ, ਆਓ ਜਾਣਦੇ ਹਾਂ ਕੀ ਹੈ ਸੱਚਾਈ। 

ਹੁਣ ਸੋਨਮ ਫਿਰ ਤੋਂ ਲਾਈਮਲਾਈਟ ਵਿੱਚ ਹੈ ਤੇ ਕਿਆਸ ਲਗਾਏ ਜਾ ਰਹੇ ਹਨ ਕਿ ਉਹ ਜਲਦ ਹੀ ਬਾਲੀਵੁੱਡ 'ਚ ਡੈਬਿਊ ਕਰ ਸਕਦੀ ਹੈ। ਦਰਅਸਲ, ਅਦਾਕਾਰਾ ਹਾਲ ਹੀ 'ਚ ਬਾਲੀਵੁੱਡ ਫਿਲਮ ਮੇਕਰ ਕਰਨ ਜੌਹਰ ਨਾਲ ਨਜ਼ਰ ਆਈ।

ਦੋਵਾਂ ਨੇ ਇੱਕ ਈਵੈਂਟ 'ਚ ਹਿੱਸਾ ਲਿਆ ਸੀ। ਇੱਥੇ ਦੋਵੇਂ ਇਕੱਠੇ ਕੈਮਰੇ ਸਾਹਮਣੇ ਪੋਜ਼ ਦਿੰਦੇ ਨਜ਼ਰ ਆਏ। ਦੋਵਾਂ ਦਾ ਇਹ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। 

ਦੋਵੇਂ ਇਸ ਵੀਡੀਓ 'ਚ ਇੱਕ ਦੂਜੇ ਨਾਲ ਕਾਫੀ ਕੋਜ਼ੀ ਯਾਨਿ ਕੰਫਰਟੇਬਲ ਨਜ਼ਰ ਆ ਰਹੇ ਹਨ। ਇਹ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਇਸ ਵੀਡੀਓ ਨੂੰ ਘੈਂਟ ਪੰਜਾਬ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ।

ਇਸ ਵੀਡੀਓ ਨੂੰ ਦੇਖ ਕੇ ਲੋਕ ਇਹ ਅੰਦਾਜ਼ਾ ਲਗਾ ਰਹੇ ਹਨ ਕਿ ਕੀ ਸੋਨਮ ਬਾਜਵਾ ਹੁਣ ਬਾਲੀਵੁੱਡ ਡੈਬਿਊ ਕਰ ਸਕਦੀ ਹੈ। ਕਿਉਂਕਿ ਉਹ ਕਰਨ ਜੌਹਰ ਨਾਲ ਕਾਫੀ ਕੰਫਰਟੇਬਲ ਨਜ਼ਰ ਆ ਰਹੀ ਹੈ ਅਤੇ ਦੋਵਾਂ ਨੇ ਇਕੱਠੇ ਕੈਮਰੇ ਸਾਹਮਣੇ ਪੋਜ਼ ਵੀ ਦਿੱਤੇ ਤਾਂ ਹੋ ਸਕਦਾ ਹੈ ਕਿ ਦੋਵੇਂ ਭਵਿੱਖ 'ਚ ਇਕੱਠੇ ਕਿਸੇ ਪ੍ਰੋਜੈਕਟ 'ਚ ਨਜ਼ਰ ਆਉਣ।

ਹਾਲ ਹੀ 'ਚ ਸੋਨਮ ਨੇ ਇੱਕ ਬਿਆਨ ਦਿੱਤਾ ਸੀ ਕਿ ਉਹ ਕਦੇ ਵੀ ਬਾਲੀਵੁੱਡ ਚ ਡੈਬਿਊ ਨਹੀਂ ਕਰਨਾ ਚਾਹੁੰਦੀ। ਉਹ ਪੰਜਾਬੀ ਸਿਨੇਮਾ ਨਾਲ ਜੁੜ ਕੇ ਖੁਸ਼ ਹੈ, ਪਰ ਜੇ ਉਸ ਨੂੰ ਬਹੁਤ ਵਧੀਆ ਸਕ੍ਰਿਪਟ ਆਫਰ ਹੁੰਦੀ ਹੈ ਤਾਂ ਉਹ ਹਿੰਦੀ ਫਿਲਮਾਂ ਬਾਰੇ ਸੋਚ ਸਕਦੀ ਹੈ। ਹੁਣ ਸੋਨਮ ਨੇ ਇਸ ਬਾਰੇ ਕੀ ਸੋਚਿਆ ਹੈ। ਇਸ ਦੇ ਬਾਰੇ ਤਾਂ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ।

ਹੋਰ ਪੜ੍ਹੋ: ਗਾਇਕ ਜੱਸੀ ਸਿੱਧੂ ਗੁਰਦੁਆਰਾ ਸ੍ਰੀ ਬੇਬੇ ਨਾਨਕੀ ਸਾਹਿਬ ਵਿਖੇ ਹੋਏ ਨਤਮਸਕਤ, ਤਸਵੀਰ ਸਾਂਝੀ ਕਰਦਿਆਂ ਕਿਹਾ- ਰੱਬ ਹੀ ਤੁਹਾਨੂੰ ਬਚਾ ਤੇ ਸਿੱਧੇ ਰਾਹ ਪਾ ਸਕਦਾ ਹੈ

ਫਿਲਹਾਲ ਸੋਨਮ ਜਾਂ ਕਰਨ ਤੇ ਉਨ੍ਹਾਂ ਦੀ ਟੀਮ ਵੱਲੋਂ ਇਸ ਬਾਰੇ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਪਰ ਦੋਵਾਂ ਦੀ ਵੀਡੀਓ ਚਰਚਾ ਵਿਸ਼ਾ ਜ਼ਰੂਰ ਬਣੀ ਹੋਈ ਹੈ।

ਸੋਨਮ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਉਹ ਦੋ ਫਿਲਮਾਂ 'ਗੋਡੇ ਗੋਡੇ ਚਾਅ' ਤੇ 'ਕੈਰੀ ਆਨ ਜੱਟਾ 3' 'ਚ ਨਜ਼ਰ ਆਈ ਸੀ। ਸੋਨਮ ਦੀਆਂ ਦੋਵੇਂ ਹੀ ਫਿਲਮਾਂ ਬਲਾਕਬਸਟਰ ਰਹੀਆਂ ਸੀ, 'ਕੈਰੀ...3' ਤਾਂ ਪੰਜਾਬੀ ਸਿਨੇਮਾ ਦੀ ਪਹਿਲੀ 100 ਕਰੋੜ ਕਮਾਈ ਵਾਲੀ ਫਿਲਮ ਬਣੀ ਹੈ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network