ਕੀ ਰਾਹੁਲ ਮਹਾਜਨ ਕਰਵਾਉਣ ਜਾ ਰਹੇ ਚੌਥਾ ਵਿਆਹ ! ਪਤਨੀ ਤੋਂ ਵੱਖ ਹੋਣ ਦੀਆਂ ਖ਼ਬਰਾਂ ਆ ਰਹੀਆਂ ਸਾਹਮਣੇ

ਬਿੱਗ ਬੌਸ ਫੇਮ ਰਾਹੁਲ ਮਹਾਜਨ ਲੱਗਦਾ ਹੈ ਕਿ ਹੁਣ ਚੌਥਾ ਵਿਆਹ ਕਰਵਉਣ ਜਾ ਰਹੇ ਹਨ । ਕਿਉਂਕਿ ਹੁਣ ਖਬਰਾਂ ਸਾਹਮਣੇ ਆ ਰਹੀਆ ਹਨ ਕਿ ਉਨ੍ਹਾਂ ਦੀ ਪਤਨੀ ਨਤਾਲੀਆ ਦੇ ਨਾਲ ਸਬੰਧ ਕੁਝ ਵਧੀਆ ਨਹੀਂ ਹਨ ਅਤੇ ਦੋਨਾਂ ਦਰਮਿਆਨ ਕੁਝ ਮੁੱਦਿਆਂ ਨੂੰ ਲੈ ਕੇ ਅਣਬਣ ਚੱਲ ਰਹੀ ਹੈ ।

Reported by: PTC Punjabi Desk | Edited by: Shaminder  |  August 01st 2023 10:57 AM |  Updated: August 01st 2023 10:57 AM

ਕੀ ਰਾਹੁਲ ਮਹਾਜਨ ਕਰਵਾਉਣ ਜਾ ਰਹੇ ਚੌਥਾ ਵਿਆਹ ! ਪਤਨੀ ਤੋਂ ਵੱਖ ਹੋਣ ਦੀਆਂ ਖ਼ਬਰਾਂ ਆ ਰਹੀਆਂ ਸਾਹਮਣੇ

ਬਿੱਗ ਬੌਸ ਫੇਮ ਰਾਹੁਲ ਮਹਾਜਨ ਲੱਗਦਾ ਹੈ ਕਿ ਹੁਣ  ਚੌਥਾ ਵਿਆਹ ਕਰਵਉਣ ਜਾ ਰਹੇ ਹਨ । ਕਿਉਂਕਿ ਹੁਣ ਖਬਰਾਂ ਸਾਹਮਣੇ ਆ ਰਹੀਆ ਹਨ  ਕਿ ਉਨ੍ਹਾਂ ਦੀ ਪਤਨੀ ਨਤਾਲੀਆ ਦੇ ਨਾਲ ਸਬੰਧ ਕੁਝ ਵਧੀਆ ਨਹੀਂ ਹਨ ਅਤੇ ਦੋਨਾਂ ਦਰਮਿਆਨ ਕੁਝ ਮੁੱਦਿਆਂ ਨੂੰ ਲੈ ਕੇ ਅਣਬਣ ਚੱਲ ਰਹੀ ਹੈ ।ਈ-ਟਾਈਮਸ ਦੀ ਰਿਪੋਰਟ ਦੀ ਮੰਨੀਏ ਤਾਂ ਦੋਵਾਂ ਨੇ ਚਾਰ ਸਾਲ ਤੱਕ ਵਧੀਆ ਵਿਆਹੁਤਾ ਜੀਵਨ ਬਿਤਾਇਆ ਅਤੇ ਪਿਛਲੇ ਸਾਲ ਹੀ ਤਲਾਕ ਦੇ ਲਈ ਅਰਜ਼ੀ ਦਿੱਤੀ ਸੀ ।

ਹੋਰ ਪੜ੍ਹੋ : ਗਾਇਕ ਨਸੀਬ ਨੇ ਪੱਗ ਵਾਲੇ ਬਿਆਨ ‘ਤੇ ਦਿੱਤਾ ਪ੍ਰਤੀਕਰਮ, ਕਿਹਾ ‘ਉਨ੍ਹਾਂ ਦੀ ਗੱਲ ਦਾ ਗਲਤ ਮਤਲਬ ਕੱਢਿਆ ਜਾ ਰਿਹਾ’ , ਲੋਕਾਂ ਨੇ ਕਿਹਾ 'ਧਰਮ ਵਾਲੇ ਪੱਤੇ ਨਾ ਖੇਡੋ'

ਹਾਲਾਂਕਿ ਇਹ ਹਾਲੇ ਤੱਕ ਕਨਫਰਮ ਨਹੀਂ ਹੋਇਆ ਹੈ ਕਿ ਦੋਵਾਂ ਦੇ ਤਲਾਕ ਫਾਈਨਲ ਹੋਈ ਹੈ ਜਾਂ ਫਿਰ ਹਾਲੇ ਕਾਰਵਾਈ ਚੱਲ ਰਹੀ ਹੈ ।  

ਰਾਹੁਲ ਮਹਾਜਨ ਵਿਆਹੁਤਾ ਜੀਵਨ ਨੂੰ ਲੈ ਕੇ ਚਰਚਾ ‘ਚ 

ਰਾਹੁਲ ਮਹਾਜਨ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਲੈ ਕੇ ਚਰਚਾ ‘ਚ ਰਹੇ ਹਨ। ਉਨ੍ਹਾਂ ਦੀ ਨਿੱਜੀ ਜ਼ਿੰਦਗੀ ਕੁਝ ਜ਼ਿਆਦਾ ਖੁਸ਼ਨੁਮਾ ਨਹੀਂ ਰਹੀ ਹੈ । ਇਸ ਤੋਂ ਪਹਿਲਾਂ ਉਨ੍ਹਾਂ ਨੇ ਸ਼ਵੇਤਾ  ਦੇ ਨਾਲ ਵਿਆਹ ਕਰਵਾਇਆ, ਪਰ ਇਹ ਵਿਆਹ ਜ਼ਿਆਦਾ ਦਿਨ ਤੱਕ ਨਹੀ ਨਿਭਿਆ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਡਿੰਪੀ ਗਾਂਗੁਲੀ ਨਾਲ ਵਿਆਹ ਕਰਵਾਇਆ । ਡਿੰਪੀ ਦੇ ਨਾਲ ਵੀ ਉਨ੍ਹਾਂ ਦੀ ਨਹੀਂ ਬਣੀ। 2015 ‘ਚ ਇਹ ਜੋੜਾ ਵੱਖ ਹੋ ਗਿਆ । ਪਰ ਹੁਣ ਖਬਰਾਂ ਆ ਰਹੀਆਂ ਹਨ ਕਿ ਰਾਹੁਲ ਦਾ ਤੀਜਾ ਵਿਆਹ ਵੀ ਟੁੱਟਣ ਵਾਲਾ ਹੈ । 

ਰਾਹੁਲ ਦਾ ਨਹੀਂ ਆਇਆ ਕੋਈ ਪ੍ਰਤੀਕਰਮ 

ਇਸ ਮਾਮਲੇ ‘ਚ ਰਾਹੁਲ ਮਹਾਜਨ ਵੱਲੋਂ ਕੋਈ ਪ੍ਰਤੀਕਰਮ ਨਹੀਂ ਆਇਆ ਹੈ। ਖਬਰਾਂ ਮੁਤਾਬਕ ਰਾਹੁਲ ਦਾ ਕਹਿਣਾ ਹੈ ਕਿ ਉਹ ਆਪਣੀ ਪਰਸਨਲ ਲਾਈਫ ਦੇ ਬਾਰੇ ਕੁਝ ਵੀ ਡਿਸਕਸ ਨਹੀਂ ਕਰਨਾ ਚਾਹੁੰਦੇ । 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network