Indias Got Talent : ਸ਼ੋਅ 'ਚ ਕਾਰਨਾਮਾ ਕਰਦਿਆਂ ਕੰਟੈਸਟੈਂਟ ਦੇ ਸਿਰ 'ਚ ਲੱਗੀ ਅੱਗ, ਜੱਜਾਂ ਦੇ ਉੱਡੇ ਹੋਸ਼, ਵੇਖੋ ਵਾਇਰਲ ਵੀਡੀਓ
India's Got Talent Viral Video: ਟੀਵੀ ਦਾ ਮਸ਼ਹੂਰ ਰਿਐਲਿਟੀ ਸ਼ੋਅ 'Indias Got Talent ' ਦਾ ਨਵਾਂ ਸੀਜ਼ਨ ਇੱਕ ਵਾਰ ਫਿਰ ਤੋਂ ਧਮਾਕੇਦਾਰ ਅੰਦਾਜ਼ 'ਚ ਵਾਪਸੀ ਕਰ ਰਿਹਾ ਹੈ। ਅਜਿਹੇ 'ਚ ਇਸ ਵਾਰ ਸ਼ੋਅ ਦੇ ਜੱਜ ਕਿਰਨ ਖੇਰ, ਬਾਦਸ਼ਾਹ ਅਤੇ ਸ਼ਿਲਪਾ ਸ਼ੈੱਟੀ ਹਨ। ਇਹ ਸ਼ੋਅ ਵੱਖ-ਵੱਖ ਕਲਾਕਾਰਾਂ ਦੇ ਕਰਤੱਬ ਨੂੰ ਦਰਸਾਉਂਦਾ ਹੈ।
ਜਲਦ ਹੀ ਸ਼ੁਰੂ ਹੋ ਰਹੇ ਇਸ ਸ਼ੋਅ ਦੇ ਨਵੇਂ ਸੀਜ਼ਨ ਨੂੰ ਲੈ ਕੇ ਹਾਲ ਹੀ 'ਚ ਸੋਨੀ ਟੀਵੀ ਦੇ ਅਧਿਕਾਰਿਤ ਇੰਸਟਾਗ੍ਰਾਮ ਪੇਜ਼ 'ਤੇ ਇੱਕ ਪੋਸਟ ਸਾਂਝੀ ਕੀਤੀ ਗਈ ਹੈ। ਚੈਨਲ ਵੱਲੋਂ ਸ਼ੋਅ ਨਾਲ ਸਬੰਧਤ ਵੀਡੀਓ ਸ਼ੇਅਰ ਕੀਤੀ ਗਈ ਹੈ, ਜੋ ਕਿ ਕਰਤਬ ਕਰਦੇ ਹੋਏ ਕਲਾਕਾਰਾਂ ਦੀ ਝਲਕ ਪੇਸ਼ ਕਰਦੀ ਹੈ। ਹੁਣ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਈ ਕੰਟੈਸਟੈਂਟ ਹੈਰਾਨੀਜਨਕ ਕਾਰਨਾਮੇ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਇੱਕ ਕੰਟੈਸਟੈਂਟ ਵੀ ਸਿਰ 'ਤੇ ਅੱਗ ਲਾਉਣ ਵਾਲਾ ਖ਼ਤਰਨਾਕ ਸੰਟਟ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਇਨ੍ਹਾਂ ਖਤਰਨਾਕ ਸਟੰਟਸ ਨੂੰ ਦੇਖ ਕੇ ਤਿੰਨੋਂ ਜੱਜਾਂ ਦੇ ਹੋਸ਼ ਉੱਡ ਗਏ।
ਦਰਅਸਲ ਇਹ ਰਿਐਲਿਟੀ ਸ਼ੋਅ 'ਇੰਡੀਆਜ਼ ਗੌਟ ਟੈਲੇਂਟ' ਦੇ ਨਵੇਂ ਸੀਜ਼ਨ ਦਾ ਨਵਾਂ ਪ੍ਰੋਮੋ ਵੀਡੀਓ ਹੈ। ਪ੍ਰੋਮੋ 'ਚ ਅਭਿਨੇਤਰੀ ਸ਼ਿਲਪਾ ਸ਼ੈੱਟੀ, ਕਿਰਨ ਖੇਰ ਅਤੇ ਬਾਦਸ਼ਾਹ ਜੱਜ ਦੀ ਕੁਰਸੀ 'ਤੇ ਨਜ਼ਰ ਆ ਰਹੇ ਹਨ, ਇਹ ਤਿੰਨੋਂ ਭਾਰਤ ਦੇ ਟੈਲੇਂਟ ਨੂੰ ਚੁਣਨ ਲਈ ਕਮਰ ਕੱਸ ਕੇ ਬੈਠੇ ਹਨ, ਉਦੋਂ ਹੀ ਇਕ ਤੋਂ ਬਾਅਦ ਇਕ ਅਜਿਹੇ ਐਕਟ ਕੀਤੇ ਜਾਂਦੇ ਹਨ ਜੋ ਉਨ੍ਹਾਂ ਨੂੰ ਹਿਲਾ ਦਿੰਦੇ ਹਨ।
ਹੋਰ ਪੜ੍ਹੋ: ਨਿੰਜਾ ਨਹੀਂ ਰਿਲੀਜ਼ ਕਰਨਾ ਚਾਹੁੰਦੇ ਸਿੱਧੂ ਮੂਸੇਵਾਲਾ ਨਾਲ ਰਿਕਾਰਡ ਕੀਤੇ ਗਏ ਗੀਤ, ਗਾਇਕ ਨੇ ਦੱਸਿਆ ਕਾਰਨ
ਅਜਿਹੇ 'ਚ ਵੀਡੀਓ 'ਚ ਅਜਿਹਾ ਐਕਟ ਹੈ, ਜਿਸ 'ਚ ਇੱਕ ਵਿਅਕਤੀ ਦੇ ਸਿਰ 'ਤੇ ਅੱਗ ਲੱਗ ਰਹੀ ਹੈ। ਉਹ ਖੁਦ ਪਾਣੀ ਦੀ ਬਾਲਟੀ ਨਾਲ ਅੱਗ ਬੁਝਾਉਂਦਾ ਨਜ਼ਰ ਆ ਰਿਹਾ ਹੈ। ਆਖਿਰ ਇਹ ਕਾਰਨਾਮਾ ਕੀ ਹੈ ਅਤੇ ਕੀ ਇਸ ਦੀ ਸੱਚਾਈ ਹੈ, ਇਹ ਤਾਂ ਸ਼ੋਅ ਦੇ ਪ੍ਰੀਮੀਅਰ ਆਉਣ 'ਤੋਂ ਬਾਅਦ ਹੀ ਪਤਾ ਲੱਗੇਗਾ। ਇਸ ਸ਼ੋਅ ਦਾ ਪ੍ਰਸਾਰਣ 29 ਜੁਲਾਈ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਤੇ ਦਰਸ਼ਕ ਇਸ ਮਜ਼ੇਦਾਰ ਸ਼ੋਅ ਨੂੰ ਵੇਖਣ ਲਈ ਉਤਸ਼ਾਹਿਤ ਹਨ।
- PTC PUNJABI