Viral Video: ਬਾਬਾ ਬਾਗੇਸ਼ਵਰ ਦੇ ਸਿਰ 'ਤੇ ਦਸਤਾਰ ਸਜਾਉਂਦੇ ਨਜ਼ਰ ਆਏ ਪੰਜਾਬੀ ਗਾਇਕ ਇੰਦਰਜੀਤ ਨਿੱਕੂ , ਵੇਖੋ ਵਾਇਰਲ ਵੀਡੀਓ
Inderjit Nikku ties Turban to Baba Bageshwar: ਬਾਗੇਸ਼ਵਰ ਧਾਮ ਦੇ ਬਾਬਾ ਧੀਰੇਂਦਰ ਸ਼ਾਸਤਰੀ ਸ਼ਨੀਵਾਰ ਨੂੰ ਅੰਮ੍ਰਿਤਸਰ ਪੁੱਜੇ ਅਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਦੌਰਾਨ ਧੀਰੇਂਦਰ ਸ਼ਾਸਤਰੀ (Bageshwar Baba) ਨੇ ਪੀਲੀ ਪੱਗ ਬੰਨ੍ਹੀ ਹੋਈ ਸੀ। ਸੱਚਖੰਡ ਸ੍ਰੀ ਹਰਿਮੰਦਰ ਵਿਖੇ ਨਤਮਸਤਕ ਹੋਣ ਤੋਂ ਪਹਿਲਾਂ ਬਾਬਾ ਬਾਗੇਸ਼ਵਰ ਤੇ ਇੰਦਰਜੀਤ ਨਿੱਕੂ (Inderjit Nikku) ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਵਾਇਰਲ ਹੋ ਚੱਕੀ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਬਾਗੇਸ਼ਵਰ ਬਾਬਾ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਦੇ ਸਿਰ 'ਤੇ ਦਸਤਾਰ ਸਜਾਉਂਦੇ ਹੋਏ ਨਜ਼ਰ ਆ ਰਹੇ ਹਨ। ਗਾਇਕ ਦੀ ਬਾਬਾ ਬਾਗੇਸ਼ਵਰ ਨਾਲ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡੀਆ ਯੂਜ਼ਰਸ ਇਸ ਵੀਡੀਓ 'ਤੇ ਕਮੈਂਟਸ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਧੀਰੇਂਦਰ ਸ਼ਾਸਤਰੀ ਨੇ ਕਿਹਾ ਕਿ ਮੈਂ ਅੱਜ ਪੱਗ ਬੰਨ੍ਹਦਾ ਹਾਂ, ਇਹ ਪੰਜਾਬ ਦੀ ਰਵਾਇਤ ਹੈ। ਪੰਜਾਬ ਆ ਕੇ ਬਹੁਤ ਖੁਸ਼ੀ ਮਹਿਸੂਸ ਹੋਈ। 21 ਤੋਂ 23 ਅਕਤੂਬਰ ਤੱਕ ਪਠਾਨਕੋਟ ਵਿੱਚ ਹੋਣ ਵਾਲੇ ਇਕੱਠ ਵਿੱਚ ਬਾਗੇਸ਼ਵਰ ਧਾਮ ਦੇ ਸਰਕਾਰੀ ਧੀਰੇਂਦਰ ਸ਼ਾਸਤਰੀ ਸ਼ਿਰਕਤ ਕਰਨਗੇ।
ਹੋਰ ਪੜ੍ਹੋ: ਸਲਮਾਨ ਖਾਨ ਨੇ ਅਰਿਜੀਤ ਸਿੰਘ ਦੇ ਨਾਲ 9 ਸਾਲ ਪੁਰਾਣੀ ਲੜਾਈ ਖ਼ਤਮ ਕਰਕੇ ਨਵੇਂ ਗੀਤ ਦਾ ਕੀਤਾ ਐਲਾਨ, ਵੇਖੋ ਵੀਡੀਓ
ਇਸ ਮੌਕੇ ਉਨ੍ਹਾਂ ਨਾਲ ਗਾਇਕ ਇੰਦਰਜੀਤ ਸਿੰਘ ਨਿੱਕੂ ਵੀ ਹਾਜ਼ਰ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਗੇਸ਼ਵਰ ਬਾਬਾ ਨੇ ਦੱਸਿਆ ਕਿ ਉਹ ਪਠਾਨਕੋਟ ਵਿੱਚ ਤਿੰਨ ਰੋਜ਼ਾ ਭਾਗਵਤ ਕਥਾ ਅਤੇ ਪ੍ਰੋਗਰਾਮ ਵਿੱਚ ਭਾਗ ਲੈਣ ਲਈ ਪੰਜਾਬ ਆਏ ਹਨ। ਇਹ ਪ੍ਰੋਗਰਾਮ 21 ਤੋਂ 23 ਅਕਤੂਬਰ ਤੱਕ ਚੱਲੇਗਾ। ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਸਨਾਤਨ ਧਰਮ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ਿਸ਼ ਬਰਕਰਾਰ ਰਹਿਣੀ ਚਾਹੀਦੀ ਹੈ। ਪੰਜਾਬੀ ਪੱਗ ਬੰਨਣੀ ਖੁਸ਼ੀ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਗੁਰੂਆਂ ਦੀ ਧਰਤੀ ਪੰਜਾਬ ਆ ਕੇ ਉਨ੍ਹਾਂ ਨੂੰ ਬਹੁਤ ਚੰਗਾ ਲੱਗਾ ਹੈ। ਉਹ ਸ੍ਰੀ ਦੁਰਗਿਆਣਾ ਮੰਦਰ ਵੀ ਮੱਥਾ ਟੇਕਣ ਗਏ।
- PTC PUNJABI