ਬਾਣੀ ਸੰਧੂ ਨੇ ਕੱਢੀ ਵਿਰੋਧੀਆਂ ‘ਤੇ ਭੜਾਸ, ਕਿਹਾ ‘ਜੇ ਮੇਰੀ ਕੋਈ ਚੁਗਲੀ ਕਰਦਾ ਹੈ ਤਾਂ ਕਰੀ ਜਾਵੇ ਪ੍ਰਮਾਤਮਾ ਨੇ ਧੋਬੀ….’
ਬਾਣੀ ਸੰਧੂ (Baani Sandhu) ਗਾਇਕੀ ਦੇ ਨਾਲ-ਨਾਲ ਇੱਕ ਹੋਰ ਖੇਤਰ ‘ਚ ਸਰਗਰਮ ਹੋ ਗਈ ਹੈ । ਜੀ ਹਾਂ ਗਾਇਕੀ ਦੇ ਨਾਲ-ਨਾਲ ਅਦਾਕਾਰਾ ਬਿਜਨੇਸ ਦੇ ਖੇਤਰ ‘ਚ ਵੀ ੳੁੱਤਰ ਚੁੱਕੀ ਹੈ । ਪਰ ਇਸ ਦੇ ਨਾਲ ਹੀ ਉਹ ਗਾਇਕੀ ਦੇ ਖੇਤਰ ‘ਚ ਵੀ ਸਰਗਰਮ ਹੈ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੀ ਹੈ । ਜਲਦ ਹੀ ਉਹ ਫ਼ਿਲਮਾਂ ‘ਚ ਵੀ ਅਦਾਕਾਰੀ ਕਰਦੀ ਹੋਈ ਨਜ਼ਰ ਆਏਗੀ । ਉਸ ਦੀ ਇੱਕ ਫ਼ਿਲਮ ਤਾਂ ਰਿਲੀਜ਼ ਦੇ ਲਈ ਵੀ ਤਿਆਰ ਹੈ ।ਖ਼ਬਰਾਂ ਮੁਤਾਬਕ ਇਹ ਫ਼ਿਲਮ 2 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ ।
ਹੋਰ ਪੜ੍ਹੋ : ਅਰਮਾਨ ਮਲਿਕ ਨੇ ਕੀਤਾ ਰਿਵੀਲ, ਪਤਨੀ ਨੇ ਧੀ ਅਤੇ ਪੁੱਤਰ ਨੂੰ ਦਿੱਤਾ ਹੈ ਜਨਮ, ਵੀਡੀਓ ਕੀਤਾ ਸਾਂਝਾ
ਬਾਣੀ ਸੰਧੂ ਦੀ ਪੋਸਟ ਨੇ ਕੀਤਾ ਹੈਰਾਨ
ਪਰ ਬਾਣੀ ਸੰਧੂ ਨੇ ਇੱਕ ਪੋਸਟ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸਾਂਝੀ ਕੀਤੀ ਹੈ । ਜਿਸ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ਹੈ ਕਿ ‘ਜੇਕਰ ਤੁਹਾਡੀ ਪਿੱਠ ਪਿੱਛੇ ਕੋਈ ਤੁਹਾਡੀ ਨਿੰਦਿਆ ਚੁਗਲੀ ਕਰ ਰਿਹਾ ਹੈ ਤਾਂ ਸ਼ੁਕਰ ਕਰਿਆ ਕਰੋ, ਪ੍ਰਮਾਤਮਾ ਨੇ ਤੁਹਾਡੇ ਪਾਪ ਧੋਣ ਦੇ ਲਈ ਤੁਹਾਡੇ ਲਈ ਮੁਫਤ ਧੋਬੀ ਲਾਏ ਹੋਏ ਨੇ ।ਇਸ ਲਈ ਗੁੱਸੇ ਹੋਣ ਦੀ ਜ਼ਰੂਰਤ ਨਹੀ, ਬਲਕਿ ਵਾਹਿਗੁਰੂ ਦਾ ਸ਼ੁਕਰਾਨਾ ਕਰਿਆ ਕਰੋ’।
ਬਾਣੀ ਸੰਧੂ ਕਰਦੀ ਸੀ ਬੈਂਕ ‘ਚ ਨੌਕਰੀ
ਬਾਣੀ ਸੰਧੂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬੈਂਕ ਦੀ ਨੌਕਰੀ ਦੇ ਨਾਲ ਕੀਤੀ ਸੀ ।ਪਰ ਉਸ ਨੂੰ ਗਾਉਣ ਦਾ ਸ਼ੌਂਕ ਸੀ ਤੇ ਇਹੀ ਸ਼ੌਂਕ ਉਸ ਨੂੰ ਗਾਇਕੀ ਦੇ ਖੇਤਰ ‘ਚ ਲੈ ਕੇ ਆਇਆ ।
ਉਨ੍ਹਾਂ ਨੇ ਬੈਂਕ ਦੀ ਨੌਕਰੀ ਛੱਡ ਕੇ ਆਪਣਾ ਕਰੀਅਰ ਗਾਇਕੀ ਦੇ ਖੇਤਰ ‘ਚ ਬਣਾਇਆ। ਗਾਇਕੀ ਦੇ ਖੇਤਰ ‘ਚ ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੱਤੇ । ਜਿਸ ‘ਚ ਅੱਠ ਪਰਚੇ, ਅੱਗ ਅੱਤ ਕੋਕਾ ਕਹਿਰ, ਬੈੱਲ ਬੌਟਮ, ਅਫੇਅਰ, ਮਾਝੇ ਵਾਲੇ ਸਣੇ ਕਈ ਗੀਤ ਸ਼ਾਮਿਲ ਹਨ ।
- PTC PUNJABI