ਹਿਨਾ ਖ਼ਾਨ ਨੂੰ ਲੱਗੀ ਸੱਟ, ਧੀ ਨੂੰ ਵੇਖ ਮਾਂ ਹੋਈ ਇਮੋਸ਼ਨਲ, ਵੇਖੋ ਵੀਡੀਓ
ਹਿਨਾ ਖ਼ਾਨ (Hina khan) ਜਲਦ ਹੀ ਪੰਜਾਬੀ ਫ਼ਿਲਮ ‘ਚ ਅਦਾਕਾਰੀ ਕਰਦੀ ਹੋਈ ਨਜ਼ਰ ਆਏਗੀ ।ਜਿਸ ਦੇ ਬਰੇ ਬੀਤੇ ਦਿਨੀਂ ਉਸ ਨੇ ਜਾਣਾਕਾਰੀ ਵੀ ਸ਼ੇਅਰ ਕੀਤੀ ਸੀ ।ਹੁਣ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਸ ਦੇ ਪੈਰ ‘ਤੇ ਸੱਟ ਲੱਗੀ ਹੋਈ ਦਿਖਾਈ ਦੇ ਰਹੀ ਹੈ ।ਹਿਨਾ ਖ਼ਾਨ ਲੰਗੜਾ ਕੇ ਚੱਲਦੀ ਹੋਈ ਨਜ਼ਰ ਆਈ ਸੀ ।ਉਹ ਰਾਤ ਸਾਢੇ ਗਿਆਰਾਂ ਵਜੇ ਦੇ ਕਰੀਬ ਘਰ ਆਈ ।
ਹੋਰ ਪੜ੍ਹੋ : ਕਰੀਨਾ ਕਪੂਰ ਨੇ ਪਤੀ ਸੈਫ ਅਲੀ ਖ਼ਾਨ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਦਿੱਤੀ ਜਨਮ ਦਿਨ ਦੀ ਵਧਾਈ
ਉਸ ਨੂੰ ਵੇਖ ਕੇ ਉਸ ਦੀ ਮਾਂ ਇਕਦਮ ਘਬਰਾ ਗਈ, ਕਿਉਂਕਿ ਹਿਨਾ ਖ਼ਾਨ ਤੋਂ ਤੁਰਿਆ ਨਹੀਂ ਸੀ ਜਾ ਰਿਹਾ ।ਜਿਸ ਨੂੰ ਵੇਖ ਕੇ ਅਦਾਕਾਰਾ ਦੀ ਮਾਂ ਭਾਵੁਕ ਹੋ ਗਈ ਸੀ।
ਹਿਨਾ ਖ਼ਾਨ ਗਿੱਪੀ ਗਰੇਵਾਲ ਦੇ ਨਾਲ ਆਏਗੀ ਨਜ਼ਰ
ਹਿਨਾ ਖ਼ਾਨ ਨੇ ਜਿੱਥੇ ਟੀਵੀ ਇੰਡਸਟਰੀ ‘ਚ ਕਾਫੀ ਕੰਮ ਕੀਤਾ ਹੈ,ਉਥੇ ਹੀ ਪੰਜਾਬੀ ਇੰਡਸਟਰੀ ‘ਚ ਉਸ ਨੇ ਐਂਟਰੀ ਕਰ ਲਈ ਹੈ । ਹਿਨਾ ਖ਼ਾਨ ‘ਸ਼ਿੰਦਾ ਸ਼ਿੰਦਾ ਨੋ ਪਾਪਾ’ ‘ਚ ਅਦਾਕਾਰੀ ਕਰਦੀ ਹੋਈ ਨਜ਼ਰ ਆਏਗੀ । ਹਾਲ ਹੀ ‘ਚ ਅਦਾਕਾਰਾ ਗਿੱਪੀ ਗਰੇਵਾਲ ਦੀ ਫ਼ਿਲਮ ‘ਕੈਰੀ ਆਨ ਜੱਟਾ-3’ ਦੀ ਕਾਮਯਾਬੀ ਲਈ ਕੀਤੀ ਗਈ ਪਾਰਟੀ ‘ਚ ਵੀ ਸ਼ਾਮਿਲ ਹੋਈ ਸੀ । ਹਿਨਾ ਖ਼ਾਨ ਨੂੰ ਟੀਵੀ ਇੰਡਸਟਰੀ ‘ਚ ਪਛਾਣ ਉਨ੍ਹਾਂ ਦੇ ਸੀਰੀਅਲ ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ‘ਚ ਨਿਭਾਏ ਅਕਸ਼ਰਾ ਦੇ ਕਿਰਦਾਰ ਨੇ ਦਿਵਾਈ ਸੀ ।
- PTC PUNJABI