ਸੋਨਮ ਬਾਜਵਾ ਦੇ ਮੇਕਅੱਪ ਦਾ ਗੀਤਾਜ਼ ਬਿੰਦਰਖੀਆ ਨੇ ਉਡਾਇਆ ਮਜ਼ਾਕ, ਅਦਾਕਾਰਾ ਨੇ ਦਿੱਤਾ ਇਸ ਤਰ੍ਹਾਂ ਦਾ ਰਿਐਕਸ਼ਨ
ਅਦਾਕਾਰਾ ਸੋਨਮ ਬਾਜਵਾ(Sonam Bajwa) ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਗੋਡੇ ਗੋਡੇ ਚਾਅ’ ਨੂੰ ਲੈ ਕੇ ਚਰਚਾ ‘ਚ ਹੈ । ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ (Video Viral) ਸਾਂਝਾ ਕੀਤਾ ਹੈ । ਜਿਸ ‘ਚ ਉਹ ਆਪਣੇ ਕੋ-ਸਟਾਰ ਗੀਤਾਜ਼ ਬਿੰਦਰਖੀਆ ਦੇ ਨਾਲ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ ।ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਅੱਖਾਂ ‘ਚ ਕੱਜਲ ਪਾਉਂਦੀ ਹੋਈ ਦਿਖਾਈ ਦੇ ਰਹੀ ਹੈ ।
ਹੋਰ ਪੜ੍ਹੋ : ਅਦਾਕਾਰਾ ਦ੍ਰਿਸ਼ਟੀ ਗਰੇਵਾਲ ਨੇ ਆਪਣੀ ਨਵ-ਜਨਮੀ ਧੀ ਦੇ ਨਾਲ ਸਾਂਝੀਆਂ ਕੀਤੀਆਂ ਨਵੀਆਂ ਤਸਵੀਰਾਂ, ਪ੍ਰਸ਼ੰਸਕ ਦੇ ਰਹੇ ਵਧਾਈ
ਇਸ ਦੌਰਾਨ ਉਹ ਆਪਣੇ ਕੋਲ ਖੜ੍ਹੇ ਗੀਤਾਜ਼ ਅਤੇ ਆਪਣੇ ਇੱਕ ਹੋਰ ਸਾਥੀ ਤੋਂ ਪੁੱਛਦੀ ਹੈ ਕਿ ਕੱਜਲ ਠੀਕ ਲੱਗਿਆ ਹੈ । ਜਿਸ ‘ਤੇ ਅਦਾਕਾਰਾ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੰਦੇ ਹਨ । ਜਿਸ ‘ਤੇ ਅਦਾਕਾਰਾ ਪੁੱਛਦੀ ਹੈ ਹੱਸ ਕਿਉਂ ਰਹੇ ਹੋ । ਦਰਅਸਲ ਅਦਾਕਾਰਾ ਕਿਸੇ ਵਾਇਸ ਓਵਰ ‘ਤੇ ਲਿਪਸਿੰਕ ਕਰਦੀ ਹੋਈ ਨਜ਼ਰ ਆਉਂਦੀ ਹੈ ।
ਸੋਨਮ ਬਾਜਵਾ ਜਲਦ ਹੀ ਹੋਰ ਕਈ ਪ੍ਰੋਜੈਕਟ ‘ਚ ਆਏਗੀ ਨਜ਼ਰ
ਸੋਨਮ ਬਾਜਵਾ ਗੋਡੇ ਗੋਡੇ ਚਾਅ ਦੇ ਨਾਲ ਨਾਲ ਹੋਰ ਵੀ ਕਈ ਫ਼ਿਲਮਾਂ ‘ਚ ਨਜ਼ਰ ਆਉਣ ਵਾਲੀ ਹੈ । ਜਿਸ ‘ਚ ਕੈਰੀ ਆਨ ਜੱਟਾ-੩ ਵੀ ਸ਼ਾਮਿਲ ਹੈ । ਇਸ ਫ਼ਿਲਮ ‘ਚ ਅਦਾਕਾਰਾ ਗਿੱਪੀ ਗਰੇਵਾਲ ਦੇ ਨਾਲ ਮੁੱਖ ਕਿਰਦਾਰ ‘ਚ ਦਿਖਾਈ ਦੇਵੇਗੀ । ਸੋਸ਼ਲ ਮੀਡੀਆ ‘ਤੇ ਅਦਾਕਾਰਾ ਸਰਗਰਮ ਰਹਿੰਦੀ ਹੈ ਅਤੇ ਆਪਣੇ ਆਉਣ ਵਾਲੇ ਪ੍ਰੋਜੈਕਟਸ ਅਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਅਦਾਕਾਰਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਏਅਰ ਹੌਸਟੈੱਸ ਕੀਤੀ ਸੀ ।
ਜਿਸ ਤੋਂ ਬਾਅਦ ਉਸ ਨੇ ਕਈ ਬਿਊਟੀ ਕਾਂਟੈੱਸਟ ‘ਚ ਵੀ ਭਾਗ ਲਿਆ । ਉਹ ‘ਪੰਜਾਬ-੧੯੮੪’ ‘ਚ ਦਿਲਜੀਤ ਦੋਸਾਂਝ ਦੇ ਨਾਲ ਨਜ਼ਰ ਆਈ ਸੀ । ਜਿਸ ਤੋਂ ਬਾਅਦ ਉਸ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇੱਕ ਤੋਂ ਬਾਅਦ ਇੱਕ ਕਈ ਪ੍ਰੋਜੈਕਟ ‘ਚ ਨਜ਼ਰ ਆਈ ।
- PTC PUNJABI