ਵਿਵਾਦਾਂ ‘ਚ ਘਿਰੇ ਹਾਲੀਵੁੱਡ ਗਾਇਕ ਜਸਟਿਨ ਬੀਬਰ, ਰੋਜ਼ਾ ਰੱਖਣ ਵਾਲਿਆਂ ਦਾ ਉਡਾਇਆ ਮਜ਼ਾਕ, ਗੌਹਰ ਖ਼ਾਨ ਨੇ ਦਿੱਤਾ ਮੂੰਹ ਤੋੜਵਾਂ ਜਵਾਬ
ਹਾਲੀਵੁੱਡ ਗਾਇਕ ਜਸਟਿਨ ਬੀਬਰ (Justin Beiber) ਵਿਵਾਦਾਂ ‘ਚ ਘਿਰਦੇ ਹੋਏ ਨਜ਼ਰ ਆ ਰਹੇ ਹਨ । ਕਿਉਂਕਿ ਗਾਇਕ ਅਤੇ ਉਨ੍ਹਾਂ ਦੀ ਪਤਨੀ ਨੇ ਇੱਕ ਪੇਜ ਦੇ ਲਈ ਆਨਲਾਈਨ ਗੱਲਬਾਤ ਕੀਤੀ ਹੈ । ਇਸ ਗੱਲਬਾਤ ਦੇ ਦੌਰਾਨ ਜੋੜੇ ਨੇ ਰੋਜ਼ਾ ਰੱਖਣ ਦੇ ਬਾਰੇ ਵੀ ਗੱਲਬਾਤ ਕੀਤੀ ।
ਹੋਰ ਪੜ੍ਹੋ : ਆਪਣੀ ਰਿਟਾਇਰਮੈਂਟ ‘ਤੇ ਪੁੱਤਰ ਨੂੰ ਯਾਦ ਕਰਕੇ ਭਾਵੁਕ ਹੋਏ ਸਿੱਧੂ ਮੂਸੇਵਾਲਾ ਦੇ ਪਿਤਾ, ਭਾਵੁਕ ਪੋਸਟ ਕੀਤੀ ਸਾਂਝੀ
ਦੋਵਾਂ ਨੇ ਕਿਹਾ ਕਿ ਰੋਜ਼ਾ ਰੱਖਣਾ ਉਨ੍ਹਾਂ ਦੇ ਲਈ ਕੋਈ ਮਾਇਨੇ ਨਹੀਂ ਰੱਖਦਾ । ਜਦੋਂ ਕਿ ਹੈਲੀ ਬੀਬਰ ਨੇ ਰੋਜ਼ਾ ਰੱਖਣ ਵਾਲਿਆਂ ਨੂੰ ਬੇਵਕੂਫ ਤੱਕ ਕਹਿ ਦਿੱਤਾ ।
ਗੌਹਰ ਖ਼ਾਨ ਦਾ ਰਿਐਕਸ਼ਨ
ਜਸਟਿਨ ਬੀਬਰ ਤੇ ਉਸ ਦੀ ਪਤਨੀ ਦੇ ਇਸ ਵੀਡੀਓ ‘ਤੇ ਅਦਾਕਾਰਾ ਗੌਹਰ ਖ਼ਾਨ ਨੇ ਵੀ ਰਿਐਕਸ਼ਨ ਦਿੱਤਾ ।ਗੌਹਰ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀਡੀਓ ਪੋਸਟ ਕੀਤਾ ਅਤੇ ਕੈਪਸ਼ਨ ‘ਚ ਲਿਖਿਆ ‘ਇਹ ਸਾਬਿਤ ਕਰਦਾ ਹੈ ਕਿ ਇਹ ਕਿੰਨੇ ਬੇਵਕੂਫ ਹਨ। ਬੇਸ਼ੱਕ ਉਹ ਇਸ ਦੇ ਪਿੱਛੇ ਵਿਗਿਆਨ ਜਾਣਦੇ ਹੋਣ । ਰੋਜ਼ਾ ਸਿਰਫ਼ ਧਾਰਮਿਕ ਸ਼ਰਧਾ ਦੇ ਲਈ ਨਹੀਂ ਰੱਖਿਆ ਜਾਂਦਾ, ਸਗੋਂ ਇਸਦੇ ਕਈ ਸਿਹਤ ਲਾਭ ਵੀ ਹਨ’।
ਜਲਦ ਮਾਂ ਬਣਨ ਜਾ ਰਹੀ ਹੈ ਗੌਹਰ ਖ਼ਾਨ
ਗੌਹਰ ਖ਼ਾਨ ਨੇ ਕੁਝ ਸਮਾਂ ਪਹਿਲਾਂ ਹੀ ਜ਼ੈਦ ਦਰਬਾਰ ਦੇ ਨਾਲ ਵਿਆਹ ਕਰਵਾਇਆ ਹੈ । ਜਲਦ ਹੀ ਅਦਾਕਾਰਾ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਵੇਗੀ । ਕੁਝ ਦਿਨ ਪਹਿਲਾਂ ਹੀ ਅਦਾਕਾਰਾ ਨੇ ਆਪਣੀ ਪ੍ਰੈਗਨੇਂਸੀ ਦਾ ਐਲਾਨ ਕੀਤਾ ਸੀ ।
- PTC PUNJABI