ਮਸ਼ਹੂਰ ਯੂਟਿਊਬਰ ਐਲਵਿਸ਼ ਯਾਦਵ ਨੂੰ ਭੀੜ ਤੋਂ ਜਾਨ ਬਚਾ ਕੇ ਪਿਆ ਭੱਜਣਾ, ਵੀਡੀਓ ਵਾਇਰਲ ਹੋਣ 'ਤੇ ਦੱਸੀ ਸੱਚਾਈ

Reported by: PTC Punjabi Desk | Edited by: Pushp Raj  |  December 23rd 2023 11:49 PM |  Updated: December 23rd 2023 11:49 PM

ਮਸ਼ਹੂਰ ਯੂਟਿਊਬਰ ਐਲਵਿਸ਼ ਯਾਦਵ ਨੂੰ ਭੀੜ ਤੋਂ ਜਾਨ ਬਚਾ ਕੇ ਪਿਆ ਭੱਜਣਾ, ਵੀਡੀਓ ਵਾਇਰਲ ਹੋਣ 'ਤੇ ਦੱਸੀ ਸੱਚਾਈ

Elvish Yadav Beaten By MOB in Jammu: ਬਿੱਗ ਬੌਸ OTT 2 ਦੇ ਵਿਨਰ ਐਲਵਿਸ਼ ਯਾਦਵ ਇਨ੍ਹੀਂ ਦਿਨੀਂ ਮੁੜ ਇੱਕ ਵਾਰ ਫਿਰ ਤੋਂ ਚਰਚਾ ਵਿੱਚ ਹਨ। ਬੀਤੇ ਦਿਨੀਂ ਐਲਵਿਸ਼ ਯਾਦਵ ਆਪਣੇ ਦੋਸਤਾਂ ਦੇ ਨਾਲ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਕਰਨ ਲਈ ਪਹੁੰਚੇ। ਹਲਾਂਕਿ ਇਸ ਦੌਰਾਨ ਜੰਮੂ ਵਿਖੇ ਐਲਵਿਸ਼ ਯਾਦਵ ਉੱਤੇ ਭੀੜ ਨੇ ਹਮਲਾ ਕੀਤਾ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਵਾਇਰਲ ਹੋ ਰਹੀ ਹੈ।ਦੱਸ ਦਈਏ ਕਿ ਐਲਵਿਸ਼ ਯਾਦਵ ਅਤੇ ਉਨ੍ਹਾਂ ਦੇ ਕਰੀਬੀ ਦੋਸਤ ਰਾਘਵ ਸ਼ਰਮਾ 'ਤੇ ਜੰਮੂ 'ਚ ਕਥਿਤ ਤੌਰ 'ਤੇ ਭੀੜ ਨੇ ਹਮਲਾ ਕੀਤਾ ਸੀ। ਘਟਨਾ ਦੀ ਇੱਕ ਵੀਡੀਓ ਆਨਲਾਈਨ ਵਾਇਰਲ ਹੋ ਰਹੀ ਹੈ। ਹੁਣ ਦਾਅਵਾ ਕੀਤਾ ਗਿਆ ਹੈ ਕਿ ਜੰਮੂ 'ਚ ਭੀੜ ਨੇ ਉਨ੍ਹਾਂ 'ਤੇ ਹਮਲਾ ਕੀਤਾ ਸੀ ਜਿਸ ਕਾਰਨ ਉਨ੍ਹਾਂ ਨੂੰ ਉੱਥੇ ਭੱਜਣਾ ਪਿਆ ਸੀ।

ਦੱਸਣਯੋਗ ਹੈ ਕਿ 23 ਦਸੰਬਰ ਸ਼ਨੀਵਾਰ ਨੂੰ ਐਲਵਿਸ਼ ਯਾਦਵ ਨੇ ਟੱਵਿਟਰ 'ਤੇ ਇਸ ਵੀਡੀਓ ਨੂੰ ਲੈ ਕੇ  ਪ੍ਰਤੀਕਿਰਿਆ ਦਿੱਤੀ ਹੈ। ਐਲਵਿਸ਼ ਨੇ ਕਿਹਾ, “ਜਦੋਂ ਤੱਕ ਅਜਿਹੀਆਂ ਖ਼ਬਰਾਂ ਵਾਲੇ ਲੋਕ ਜ਼ਿੰਦਾ ਹਨ, ਫੇਕ ਤੇ ਨੈਗਟਿਵ ਚਲਦੇ ਰਹਿਣਗੇ। ਸ ਦਿਨ ਮੈਨੂੰ ਕੋਈ ਅਜਿਹਾ ਵਿਅਕਤੀ ਮਿਲਿਆ ਜੋ ਮੇਰੇ ਵਿਰੁੱਧ ਆਪਣਾ ਹੱਥ ਉਠਾਉਂਦਾ ਹੈ, ਕਲਿਯੁੰਗ ਦਾ ਅੰਤ ਆ ਜਾਵੇਗਾ। ਜੈ ਹੋ।"

ਐਲਵਿਸ਼ ਯਾਦਵ ਨੇ ਦੱਸੀ ਸੱਚਾਈਐਲਵੀਸ਼ ਯਾਦਵ ਦੇ ਵੈਸ਼ਨੋ ਦੇਵੀ ਮੰਦਿਰ ਦਰਸ਼ਨ ਕਰਨ ਤੋਂ ਕੁਝ ਦਿਨ ਬਾਅਦ, ਬਿੱਗ ਬੌਸ ਓਟੀਟੀ 2 ਦੇ ਵਿਜੇਤਾ ਦਾ ਲੋਕਾਂ ਵੱਲੋਂ ਹਮਲਾ ਕੀਤੇ ਜਾਣ ਦਾ ਇੱਕ ਵੀਡੀਓ ਸਾਹਮਣੇ ਆਇਆ ਸੀ। ਐਲਵਿਸ਼ 20 ਦਸੰਬਰ ਨੂੰ ਨਿਰਮਾਤਾ ਅਤੇ ਆਪਣੇ ਬੇਹੱਦ ਕਰੀਬੀ ਦੋਸਤ ਰਾਘਵ ਸ਼ਰਮਾ ਨਾਲ ਮੰਦਰ ਗਏ ਸਨ।

ਇਸ ਵੀਡੀਓ 'ਚ ਐਲਵਿਸ਼ ਅਤੇ ਰਾਘਵ ਭੀੜ ਚੋਂ ਭੱਜ ਕੇ ਮੰਦਰ ਤੋਂ ਬਾਹਰ ਨਿਕਲਦੇ ਹੋਏ ਦਿਖਾਈ ਦੇ ਰਹੇ ਸਨ। ਜਦੋਂ ਕੁਝ ਲੋਕ ਰਾਘਵ ਨੂੰ ਕਾਲਰ ਨਾਲ ਫੜ ਕੇ ਖਿੱਚਦੇ ਹੋਏ ਨਜ਼ਰ ਆ ਰਹੇ ਸਨ। ਖਬਰਾਂ ਮੁਤਾਬਕ ਇੱਕ ਵਿਅਕਤੀ ਨੇ ਯੂਟਿਊਬਰ ਅਤੇ ਉਸ ਦੇ ਦੋਸਤ ਨੂੰ ਉਸ ਨਾਲ ਤਸਵੀਰਾਂ ਖਿੱਚਣ ਲਈ ਕਿਹਾ, ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਇਸ ਕਰਕੇ ਉਹ ਆਦਮੀ ਗੁੱਸੇ ਵਿੱਚ ਆ ਗਿਆ ਅਤੇ ਉਸ ਨੇ ਰਾਘਵ ਨੂੰ ਉਸ ਦਾ ਕਾਲਰ ਫੜ ਲਿਆ, ਜਦੋਂ ਕਿ ਐਲਵਿਸ਼ ਭੱਜ ਗਏ।

ਹੋਰ ਪੜ੍ਹੋ: ਗਾਇਕ ਸਿੰਗਾ ਦੇ ਹੱਕ 'ਚ ਨਿੱਤਰੇ ਮਸ਼ਹੂਰ ਪੰਜਾਬੀ ਡਾਇਰੈਕਟਰ ਜਗਦੀਪ ਸੰਧੂ, ਕਿਹਾ- ਬੜੀ ਮਿਹਨਤ ਲੱਗਦੀ ਹੈ

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਐਲਵਿਸ਼ ਯਾਦਵ ਨੰਵਬਰ ਮਹੀਨੇ ਦੇ ਵਿੱਚ ਨੋਇਡਾ ਵਿਖੇ ਇੱਕ ਰੇਵ ਪਾਰਟੀ ਨੂੰ ਲੈ ਕੇ ਵੀ ਸੁਰਖੀਆਂ ਵਿੱਚ ਰਹੇ ਸਨ। ਨੋਇਡਾ ਵਿੱਚ ਹੋਈ ਇਸ ਪਾਰਟੀ ਨੂੰ ਲੈ ਕੇ ਸੱਪ ਦੇ ਜ਼ਹਿਰ ਦਾ ਇਸਤੇਮਾਲ ਕੀਤੇ ਜਾਣ ਦੇ ਦੋਸ਼ ਲੱਗੇ ਸਨ। ਇਸ ਮਾਮਲੇ ਵਿੱਚ ਐਲਵਿਸ਼ ਦੀ ਗ੍ਰਿਫ਼ਤਾਰੀ ਹੋਈ ਸੀ। 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network