ਦ੍ਰਿਸ਼ਟੀ ਗਰੇਵਾਲ ਆਪਣੀ ਨਵ-ਜਨਮੀ ਧੀ ਨੂੰ ਲੈ ਕੇ ਪਹੁੰਚੀ ਘਰ, ਘਰ ਪਹੁੰਚਣ ‘ਤੇ ਧੀ ਦਾ ਹੋਇਆ ਸ਼ਾਨਦਾਰ ਸਵਾਗਤ
ਦ੍ਰਿਸ਼ਟੀ ਗਰੇਵਾਲ (Drishtii Garewal) ਆਪਣੀ ਨਵ-ਜਨਮੀ ਧੀ (New Born Daughter) ਨੂੰ ਲੈ ਕੇ ਘਰ ਪਹੁੰਚ ਚੁੱਕੀ ਹੈ । ਘਰ ਪਹੁੰਚਣ ‘ਤੇ ਅਦਾਕਾਰਾ ਦਾ ਭਰਵਾਂ ਸਵਾਗਤ ਪਰਿਵਾਰ ਦੇ ਮੈਂਬਰਾਂ ਵੱਲੋਂ ਕੀਤਾ ਗਿਆ ਹੈ । ਇਸ ਦਾ ਇੱਕ ਵੀਡੀਓ ਵੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਆਪਣੀ ਬੱਚੀ ਦੇ ਨਾਲ ਨਜ਼ਰ ਆ ਰਹੀ ਹੈ ਅਤੇ ਘਰ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਪਰਿਵਾਰਕ ਮੈਂਬਰਾਂ ਦੇ ਵੱਲੋਂ ਸਜਾਇਆ ਗਿਆ ਹੈ ।
ਹੋਰ ਪੜ੍ਹੋ : ਬਾਡੀਗਾਰਡ ਵੱਲੋਂ ਧੱਕੇ ਮਾਰੇ ਜਾਣ ਤੋਂ ਬਾਅਦ ਸਲਮਾਨ ਖ਼ਾਨ ਨੇ ਵਿੱਕੀ ਕੌਸ਼ਲ ਨੂੰ ਪਾਈ ਜੱਫੀ…ਵਿੱਕੀ ਕੌਸ਼ਲ ਨੇ ਕਿਹਾ ‘ਬੇਕਾਰ ਦੀਆਂ…’
ਵੀਡੀਓ ਨੂੰ ਸਾਂਝਾ ਕਰਦੇ ਹੋਏ ਦ੍ਰਿਸ਼ਟੀ ਗਰੇਵਾਲ ਨੇ ਲਿਖਿਆ ‘ਵੈਲਕਮ ਹੋਮ ਬੇਬੀ’ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਦ੍ਰਿਸ਼ਟੀ ਗਰੇਵਾਲ ਨੇ ਆਪਣੀ ਬੱਚੀ ਨੂੰ ਹੱਥਾਂ ‘ਚ ਫੜਿਆ ਹੋਇਆ ਹੈ ਅਤੇ ਅਦਾਕਾਰਾ ਦਾ ਭਰਾ ਅਤੇ ਭਰਜਾਈ ਬੱਚੀ ਦਾ ਸਵਾਗਤ ਕਰਦੇ ਨਜ਼ਰ ਆ ਰਹੇ ਹਨ ।
ਇਸ ਤੋਂ ਪਹਿਲਾਂ ਨਾਨਾ ਨਾਨੀ ਨਾਲ ਸਾਂਝਾ ਕੀਤਾ ਸੀ ਵੀਡੀਓ
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਬੱਚੀ ਦਾ ਨਾਨਾ ਨਾਨੀ ਦੇ ਨਾਲ ਵੀਡੀਓ ਸਾਂਝਾ ਕੀਤਾ ਸੀ । ਹਸਪਤਾਲ ਤੋਂ ਸਾਂਝੇ ਕੀਤੇ ਗਏ ਇਸ ਵੀਡੀਓ ‘ਚ ਪੂਰਾ ਪਰਿਵਾਰ ਨਜ਼ਰ ਆ ਰਿਹਾ ਸੀ । ਬੀਤੇ ਦਿਨ ਵੀ ਅਦਾਕਾਰਾ ਨੇ ਆਪਣੀ ਬੱਚੀ ਦੀ ਪਹਿਲੀ ਤਸਵੀਰ ਨੂੰ ਫੈਨਸ ਦੇ ਨਾਲ ਸਾਂਝਾ ਕੀਤਾ ਸੀ ।
ਜਿਸ ‘ਚ ਉਸ ਦੀ ਧੀ ਦਾ ਚਿਹਰਾ ਤਾਂ ਨਜ਼ਰ ਨਹੀਂ ਸੀ ਆ ਰਿਹਾ, ਪਰ ਤਸਵੀਰ ‘ਚ ਉਨ੍ਹਾਂ ਦੀ ਧੀ ਦਾ ਹੱਥ ਦਿਖਾਈ ਦੇ ਰਿਹਾ ਸੀ ।ਦ੍ਰਿਸ਼ਟੀ ਗਰੇਵਾਲ ਜਿੱਥੇ ਖੁਦ ਇੱਕ ਵਧੀਆ ਅਦਾਕਾਰਾ ਹੈ, ਉੱਥੇ ਹੀ ਉਸ ਦੇ ਪਤੀ ਵੀ ਬਿਹਤਰੀਨ ਅਦਾਕਾਰ ਹਨ ।
- PTC PUNJABI