ਦਿਲਜੀਤ ਦੋਸਾਂਝ ਨੇ ਗਾਇਆ ਕੁਮਾਰ ਸਾਨੂ ਦਾ ਹਿੰਦੀ ਗੀਤ ‘ਨਜ਼ਰ ਕੇ ਸਾਮਨੇ’ , ਕੁਮਾਰ ਸਾਨੂ ਨੇ ਵੀ ਦਿੱਤਾ ਸਾਥ
ਦਿਲਜੀਤ ਦੋਸਾਂਝ (Diljit Dosanjh) ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ । ਹੁਣ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਦਿਲਜੀਤ ਦੋਸਾਂਝ ਕੁਮਾਰ ਸਾਨੂ (Kumar Sanu)ਦਾ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ ।
ਹੋਰ ਪੜ੍ਹੋ : ਬੱਬੂ ਮਾਨ ਦੀ ਆਵਾਜ਼ ‘ਚ ਨਵਾਂ ਗੀਤ ‘ਚੰਡੀਗੜ੍ਹ ਦੀ ਪੱਤਝੜ’ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਪਸੰਦ
ਉਨ੍ਹਾਂ ਦਾ ਇਹ ਗੀਤ ‘ਆਸ਼ਕੀ’ ਫ਼ਿਲਮ ਦਾ ਹੈ । ਜੋ ਕਿ ਨੱਬੇ ਦੇ ਦਹਾਕੇ ‘ਚ ਰਿਲੀਜ਼ ਹੋਈ ਸੀ । ਇਸ ਗੀਤ ਨੂੰ ਅਨੂੰ ਅਗਰਵਾਲ ਅਤੇ ਰਾਹੁਲ ਰਾਏ ‘ਤੇ ਫ਼ਿਲਮਾਇਆ ਗਿਆ ਸੀ ।
‘ਨਜ਼ਰ ਕੇ ਸਾਮਨੇ’ ਗਾ ਕੇ ਜਿੱਤਿਆ ਫੈਨਸ ਦਾ ਦਿਲ
ਦਿਲਜੀਤ ਦੋਸਾਂਝ ਨੇ ਆਸ਼ਕੀ ਫ਼ਿਲਮ ਦਾ ਗੀਤ ‘ਨਜ਼ਰ ਕੇ ਸਾਮਨੇ’ ਗਾ ਕੇ ਫੈਨਸ ਦਾ ਦਿਲ ਜਿੱਤ ਲਿਆ । ਇਸ ਵੀਡੀਓ ਨੂੰ ਦਿਲਜੀਤ ਦੋਸਾਂਝ ਦੇ ਪ੍ਰਸ਼ੰਸਕਾਂ ਦੇ ਵੱਲੋਂ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਹੈ । ਕੁਮਾਰ ਸਾਨੂ ਵੀ ਦਿਲਜੀਤ ਦੋਸਾਂਝ ਦਾ ਸਾਥ ਦਿੰਦੇ ਹੋਏ ਨਜ਼ਰ ਆਏ ।
ਦਿਲਜੀਤ ਦੋਸਾਂਝ ‘ਚਮਕੀਲਾ’ ਨੂੰ ਲੈ ਕੇ ਚਰਚਾ ‘ਚ
ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਚਮਕੀਲਾ’ ਨੂੰ ਲੈ ਕੇ ਚਰਚਾ ‘ਚ ਹਨ । ਉਨ੍ਹਾਂ ਦੀ ਇਸ ਫ਼ਿਲਮ ‘ਚ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਦੀ ਜ਼ਿੰਦਗੀ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਫ਼ਿਲਹਾਲ ਕੁਝ ਕਾਰਨਾਂ ਹਾਲ ਦੀ ਘੜੀ ਫ਼ਿਲਮ ਦੀ ਰਿਲੀਜ਼ ਅਤੇ ਪ੍ਰਸਾਰਣ ‘ਤੇ ਕੋਰਟ ਦੇ ਵੱਲੋਂ ਰੋਕ ਲਗਾਈ ਗਈ ਹੈ ।
- PTC PUNJABI