Diljit Dosanjh: ਚਮਕੀਲਾ ਦੀ ਸ਼ੂਟਿੰਗ ਤੋਂ ਬਾਅਦ ਦਸਤਾਰ 'ਚ ਨਜ਼ਰ ਆਏ ਦਿਲਜੀਤ ਦੋਸਾਂਝ, ਫੈਨਜ਼ ਕਰ ਰਹੇ ਤਾਰੀਫ

ਦਿਲਜੀਤ ਦੋਸਾਂਝ ਨੇ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਦਸਤਾਰ ਪਹਿਨੇ ਹੋਏ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਦਿਲਜੀਤ ਨੇ ਕਿਹਾ, 'ਅੱਜ ਕਿੰਨੇ ਦਿਨਾਂ ਬਾਅਦ....'।

Reported by: PTC Punjabi Desk | Edited by: Pushp Raj  |  March 16th 2023 02:18 PM |  Updated: March 16th 2023 02:18 PM

Diljit Dosanjh: ਚਮਕੀਲਾ ਦੀ ਸ਼ੂਟਿੰਗ ਤੋਂ ਬਾਅਦ ਦਸਤਾਰ 'ਚ ਨਜ਼ਰ ਆਏ ਦਿਲਜੀਤ ਦੋਸਾਂਝ, ਫੈਨਜ਼ ਕਰ ਰਹੇ ਤਾਰੀਫ

Diljit Dosanjh in turban look: ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਇੰਨੀਂ ਦਿਨੀਂ ਲਾਈਮਲਾਈਟ 'ਚ ਬਣੇ ਹੋਏ ਹਨ। ਹਾਲ ਹੀ 'ਚ ਦਿਲਜੀਤ ਦੋਸਾਂਝ ਨੇ ਅਮਰ ਸਿੰਘ ਚਮਕੀਲਾ ਦੀ ਬਾਇਓਪਿਕ ਦੀ ਸ਼ੂਟਿੰਗ ਖਤਮ ਕੀਤੀ ਹੈ। ਇਸ ਫ਼ਿਲਮ ਲਈ ਦਿਲਜੀਤ ਹੂ-ਬ-ਹੂ ਚਮਕੀਲਾ ਲੁੱਕ 'ਚ ਨਜ਼ਰ ਆਏ, ਪਰ ਹੁਣ ਕਈ ਦਿਨਾਂ ਬਾਅਦ ਉਹ ਆਪਣੇ ਪੁਰਾਣੇ ਅਵਤਾਰ 'ਚ ਵਾਪਸ ਆ ਗਏ ਹਨ, ਫੈਨਜ਼ ਨੂੰ ਦਿਲਜੀਤ ਦਾ ਇਹ ਅੰਦਾਜ਼ ਬਹੁਤ ਪਸੰਦ ਆ ਰਿਹਾ ਹੈ। 

ਦੱਸ ਦਈਏ ਕਿ ਦਿਲਜੀਤ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਨ। ਉਹ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਸਿਰ 'ਤੇ ਦਸਤਾਰ ਸਜਾਏ ਹੋਏ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਦਿਲਜੀਤ ਨੇ ਕਿਹਾ, 'ਅੱਜ ਕਿੰਨੇ ਦਿਨਾਂ ਬਾਅਦ....'।

ਦਿਲਜੀਤ ਨੂੰ ਅਕਸਰ ਪੱਗ ਪਹਿਨੇ ਹੀ ਦੇਖਿਆ ਜਾਂਦਾ ਹੈ, ਪਰ ਫ਼ਿਲਮ 'ਚਮਕੀਲਾ' ਦੀ ਸ਼ੂਟਿੰਗ ਲਈ ਉਹ ਕਈ ਦਿਨਾਂ ਤੱਕ ਬਿਨਾਂ ਦਸਤਾਰ ਦੇ ਰਹੇ। ਹੁਣ ਲੰਮੇਂ ਸਮੇਂ ਬਾਅਦ ਦਿਲਜੀਤ ਮੁੜ ਦਸਤਾਰ 'ਚ ਨਜ਼ਰ ਆਏ। ਦਿਲਜੀਤ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਫੈਨਜ਼ ਦਿਲਜੀਤ ਦੇ ਇਸ ਲੁੱਕ ਦੀ ਜਮ ਕੇ ਤਾਰੀਫ ਕਰ ਰਹੇ ਹਨ।

ਦੱਸਣਯੋਗ ਹੈ ਕਿ ਚਮਕੀਲਾ ਦੀ ਬਾਇਓਪਿਕ ਦੀ ਸ਼ੂਟਿੰਗ ਖਤਮ ਹੋ ਚੁੱਕੀ ਹੈ। ਇਸ ਬਾਰੇ ਪਰੀਣੀਤੀ ਚੋਪੜਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਵੀ ਸ਼ੇਅਰ ਕੀਤੀ ਸੀ। ਆਪਣੀ ਪੋਸਟ 'ਚ ਉਸ ਨੇ ਰੱਜ ਕੇ ਦਿਲਜੀਤ ਤੇ ਇਮਤਿਆਜ਼ ਅਲੀ ਦੀ ਤਾਰੀਫ ਕੀਤੀ ਸੀ।

ਹੋਰ ਪੜ੍ਹੋ: Nigah Marda Ayi Ve: ਸਰਗੁਨ ਮਹਿਤਾ,ਗੁਰਨਾਮ ਭੁੱਲਰ ਸਟਾਰਰ ਫ਼ਿਲਮ 'ਨਿਗਾਹ ਮਾਰਦਾ ਆਈਂ ਵੇ' ਭਲਕੇ ਹੋਵੇਗੀ ਰਿਲੀਜ਼, ਅਦਾਕਾਰਾ ਨੇ ਸ਼ੇਅਰ ਕੀਤੀ ਫਨੀ ਵੀਡੀਓ

ਦੱਸ ਦਈਏ ਕਿ ਇਸ ਫ਼ਿਲਮ 'ਚ ਜਿੱਥੇ ਇੱਕ ਪਾਸੇ ਦਿਲਜੀਤ ਦੋਸਾਂਝ ਚਮਕੀਲਾ ਦੇ ਕਿਰਦਾਰ 'ਚ ਨਜ਼ਰ ਆਉਣ ਵਾਲੇ ਹਨ, ਉੱਥੇ ਹੀ ਦੂਜੇ ਪਾਸੇ ਪਰੀਣੀਤੀ ਚੋਪੜਾ ਚਮਕੀਲੇ ਦੀ ਦੂਜੀ ਪਤਨੀ ਅਮਰਜੋਤ ਕੌਰ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਇਸ ਫ਼ਿਲਮ ਨੂੰ ਇਮਤਿਆਜ਼ ਅਲੀ ਡਾਇਰੈਕਟ ਕਰ ਰਹੇ ਹਨ । ਫ਼ਿਲਮ 'ਚ ਮਿਊਜ਼ਿਕ ਏਆਰ ਰਹਿਮਾਨ ਦਾ ਹੈ । ਫਿਲਹਾਲ ਇਸ ਫ਼ਿਲਮ ਦੀ ਰਿਲੀਜ਼ ਡੇਟ ਜਾਂ ਫਰਸਟ ਲੁੱਕ ਪੋਸਟਰ ਸਬੰਧੀ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ, ਪਰ ਦਿਲਜੀਤ ਦੇ ਫੈਨਜ਼ ਉਨ੍ਹਾਂ ਦੀ ਇਸ ਫ਼ਿਲਮ ਨੂੰ ਵੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network