Viral Video: ਮੁੰਬਈ ਦੇ ਰੈਸਟੋਰੈਂਟ ਵੱਲੋਂ ਗਾਹਕ ਨੂੰ ਪਰੋਸੀ ਗਈ ਡਿਸ਼ ‘ਚ ਮਿਲਿਆ ਮਰਿਆ ਚੂਹਾ, ਮੈਨੇਜਰ ਤੇ ਰਸੋਈਏ ਗ੍ਰਿਫਤਾਰ, ਵੇਖੋ ਵੀਡੀਓ

ਮੁੰਬਈ ਦੇ ਬਾਂਦਰਾ ਦੇ ਇੱਕ ਮਸ਼ਹੂਰ ਰੈਸਟੋਰੈਂਟ ਵਿੱਚ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਭੋਜਨ ਵਿੱਚ ਮਰੇ ਹੋਏ ਚੂਹੇ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁੰਬਈ ਪੁਲਿਸ ਨੇ ਮਸ਼ਹੂਰ ਰੈਸਟੋਰੈਂਟ ਪਾਪਾ ਪੰਚੋ ਦਾ ਢਾਬਾ ਦੇ ਮੈਨੇਜਰ ਅਤੇ ਕੁੱਕ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਮਾਮਲਾ 13 ਅਗਸਤ ਦੀ ਰਾਤ ਦਾ ਹੈ।

Reported by: PTC Punjabi Desk | Edited by: Pushp Raj  |  August 18th 2023 04:27 PM |  Updated: August 18th 2023 04:27 PM

Viral Video: ਮੁੰਬਈ ਦੇ ਰੈਸਟੋਰੈਂਟ ਵੱਲੋਂ ਗਾਹਕ ਨੂੰ ਪਰੋਸੀ ਗਈ ਡਿਸ਼ ‘ਚ ਮਿਲਿਆ ਮਰਿਆ ਚੂਹਾ, ਮੈਨੇਜਰ ਤੇ ਰਸੋਈਏ ਗ੍ਰਿਫਤਾਰ, ਵੇਖੋ ਵੀਡੀਓ

Dead Rat Found Chicken Mumbai Restaurant: ਮੁੰਬਈ ਦੇ ਬਾਂਦਰਾ ਦੇ ਇੱਕ ਮਸ਼ਹੂਰ ਰੈਸਟੋਰੈਂਟ ਵਿੱਚ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਭੋਜਨ ਵਿੱਚ ਮਰੇ ਹੋਏ ਚੂਹੇ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁੰਬਈ ਪੁਲਿਸ ਨੇ ਮਸ਼ਹੂਰ ਰੈਸਟੋਰੈਂਟ ਪਾਪਾ ਪੰਚੋ ਦਾ ਢਾਬਾ ਦੇ ਮੈਨੇਜਰ ਅਤੇ ਕੁੱਕ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਮਾਮਲਾ 13 ਅਗਸਤ ਦੀ ਰਾਤ ਦਾ ਹੈ।

ਮੁੰਬਈ ਦੇ ਬਾਂਦਰਾ ਦੇ ਇੱਕ ਮਸ਼ਹੂਰ ਰੈਸਟੋਰੈਂਟ ਵਿੱਚ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਭੋਜਨ ਵਿੱਚ ਮਰੇ ਹੋਏ ਚੂਹੇ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁੰਬਈ ਪੁਲਿਸ ਨੇ ਮਸ਼ਹੂਰ ਰੈਸਟੋਰੈਂਟ ਪਾਪਾ ਪੰਚੋ ਦਾ ਢਾਬਾ ਦੇ ਮੈਨੇਜਰ ਅਤੇ ਕੁੱਕ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਮਾਮਲਾ 13 ਅਗਸਤ ਦੀ ਰਾਤ ਦਾ ਹੈ।

ਜਦੋਂ ਇੱਕ ਗਾਹਕ ਖਾਣਾ ਖਾਣ ਗਿਆ ਤਾਂ ਉਸ ਦੇ ਖਾਣੇ ਵਿੱਚ ਇੱਕ ਮਰਿਆ ਹੋਇਆ ਚੂਹਾ ਮਿਲਿਆ। ਪੁਲਿਸ ਕੋਲ ਸ਼ਿਕਾਇਤ ਤੋਂ ਬਾਅਦ ਕੁੱਕ ਅਤੇ ਮੈਨੇਜਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਸੋਮਵਾਰ ਨੂੰ ਇਸ ਮਾਮਲੇ 'ਚ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। 

ਪੁਲਿਸ ਮੁਤਾਬਕ  ਸ਼ਿਕਾਇਤਕਰਤਾ ਅਨੁਰਾਗ ਦਿਲੀਪ ਸਿੰਘ (40) ਜੋ ਕਿ ਦਿੜੋਸ਼ੀ ਇਲਾਕੇ ਦਾ ਰਹਿਣ ਵਾਲਾ ਹੈ, ਗੋਰੇਗਾਂਵ ਪੱਛਮੀ ਸਥਿਤ ਇੱਕ ਨਿੱਜੀ ਬੈਂਕ ਵਿੱਚ ਸੀਨੀਅਰ ਮੈਨੇਜਰ ਹੈ। ਉਹ ਪਾਲੀ ਨਾਕਾ, ਬਾਂਦਰਾ (ਪੱਛਮੀ) ਵਿਖੇ ਪਾਪਾ ਪੰਚੋ ਦਾ ਢਾਬਾ ਰੈਸਟੋਰੈਂਟ ਗਏ। ਉਨ੍ਹਾਂ ਦੇ ਨਾਲ ਉਨ੍ਹਾਂ ਦਾ ਦੋਸਤ ਅਮੀਨ ਖਾਨ ਵੀ ਮੌਜੂਦ ਸੀ। 13 ਅਗਸਤ ਦੀ ਰਾਤ ਨੂੰ ਦੋਵੇਂ ਡਿਨਰ ਕਰਨ ਗਏ ਸਨ।

ਉਨ੍ਹਾਂ ਨੇ ਰੋਸਟੇਡ ਮੀਟ ਅਤੇ ਚਿਕਨ ਢਾਬੇ ਦਾ ਆਰਡਰ ਕੀਤਾ ਅਤੇ ਖਾਣਾ ਖਾਂਦੇ ਸਮੇਂ ਉਸ ਨੂੰ ਚਿਕਨ ਦੀ ਡਿਸ਼ ਵਿੱਚ ਇੱਕ ਅਜੀਬ ਟੁਕੜਾ ਮਿਲਿਆ। ਫਿਰ ਉਸਨੇ ਧਿਆਨ ਨਾਲ ਟੁਕੜੇ ਦੀ ਜਾਂਚ ਕੀਤੀ। ਇਹ ਜਾਣ ਕੇ ਹੈਰਾਨੀ ਹੋਈ ਕਿ ਇਹ ਇੱਕ ਮਰਿਆ ਹੋਇਆ ਚੂਹਾ ਸੀ।

ਹੋਰ ਪੜ੍ਹੋ: Happy Birthday Gulzar Shahib: ਜਾਣੋ ਗੈਰਾਜ 'ਚ ਮਕੈਨਿਕ ਦਾ ਕੰਮ ਕਰਨ ਵਾਲੇ 'ਗੁਲਜ਼ਾਰ' ਕਿਵੇਂ ਬਣੇ ਮਸ਼ਹੂਰ ਕਵਿ ਤੇ ਲੇਖਕ

ਇਸ ਤੋਂ ਬਾਅਦ ਦੋਹਾਂ ਦੋਸਤਾਂ ਨੇ ਹੋਟਲ ਦੇ ਮੈਨੇਜਰ ਵਿਵਿਅਨ ਅਲਬਰਟ ਸਿਕਵੇਰਾ ਨੂੰ ਫੋਨ ਕੀਤਾ। ਉਸ ਨੇ ਚੂਹਾ ਦਿਖਾਇਆ ਤਾਂ ਉਹ ਉਨ੍ਹਾਂ ਨਾਲ ਝਗੜਾ ਕਰਨ ਲੱਗ ਪਿਆ। ਅਨੁਰਾਗ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਮੈਨੇਜਰ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕਿਆ। ਜਿਸ ਦੇ ਚੱਲਦੇ ਉਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਤੇ ਹੁਣ ਮੈਨੇਜਰ ਤੇ ਦੋ ਕੁੱਕ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ। 

- PTC PUNJABI

Popular Posts

LIVE CHANNELS
DOWNLOAD APP

© 2024 PTC Punjabi. All Rights Reserved.
Powered by PTC Network