Daljit Kaur wedding pics:ਦਲਜੀਤ ਕੌਰ ਤੇ ਨਿਖਿਲ ਪਟੇਲ ਵਿਆਹ ਬੰਧਨ 'ਚ ਬੱਝੇ, ਵਿਆਹ ਦੀਆਂ ਤਸਵੀਰਾਂ ਹੋਇਆਂ ਵਾਇਰਲ
Daljit Kaur and Nikhil Patel wedding pics: ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਦਲਜੀਤ ਕੌਰ ਇੱਕ ਵਾਰ ਫਿਰ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਦਲਜੀਤ ਕੌਰ ਨੇ ਬਿਜਨਸਮੈਨ ਨਿਖਿਲ ਪਟੇਲ ਨਾਲ ਅੱਜ ਵਿਆਹ ਦੇ ਬੰਧਨ 'ਚ ਬੱਝ ਚੁੱਕੀ ਹੈ। ਦੱਸ ਦਈਏ ਕਿ ਇਸ ਜੋੜੀ ਦੇ ਵਿਆਹ 'ਚ ਟੀਵੀ ਜਗਤ, ਬਾਲੀਵੁੱਡ ਦੇ ਕਈ ਸਿਤਾਰੇ ਤੇ ਦੋਹਾਂ ਦੇ ਪਰਿਵਾਰਿਕ ਮੈਂਬਰ ਤੇ ਕਰੀਬੀ ਰਿਸ਼ਤੇਦਾਰ ਸ਼ਾਮਿਲ ਹੋਏ।
ਦੱਸ ਦਈਏ ਕਿ ਦੂਜੀ ਵਾਰ ਦੁਲਹਨ ਬਣੀ ਦਲਜੀਤ ਕੌਰ, ਲਾਲ ਰੰਗ ਦੇ ਜੋੜੇ ਵਿੱਚ ਬੇਹੱਦ ਖੂਬਸੂਰਤ ਨਜ਼ਰ ਆਈ। ਵਿਆਹ ਤੋਂ ਬਾਅਦ ਇਸ ਜੋੜੀ ਦੀਆਂ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ। ਫੈਨਜ਼ ਇਸ ਨਵ ਵਿਆਹੀ ਜੋੜੀ ਨੂੰ ਵਧਾਈਆਂ ਦੇ ਰਹੇ ਹਨ।
ਇਸ ਤੋਂ ਪਹਿਲਾਂ ਇਸ ਜੋੜੇ ਦੀ ਮਹਿੰਦੀ, ਹਲਦੀ ਤੇ ਸੰਗੀਤ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆਂ ਹਨ। ਦੱਸ ਦਈਏ ਕਿ ਐਕਸ ਪਤੀ ਸ਼ਾਲੀਨ ਭਨੋਟ ਤੋਂ ਵੱਖ ਹੋਣ ਮਗਰੋਂ ਅਦਾਕਾਰਾ ਆਪਣੇ ਪੁੱਤਰ ਜੇਡਨ ਦੀ ਇੱਕਲੇ ਪਰਵਰਿਸ਼ ਕਰ ਰਹੀ ਸੀ। ਜਿੱਥੇ ਇੱਕ ਪਾਸੇ ਦਲਜੀਤ ਇੱਕ ਪੁੱਤਰ ਦੀ ਮਾਂ ਹੈ ਉੱਥੇ ਹੀ ਦੂਜੇ ਪਾਸੇ ਨਿਖਿਲ ਦੋ ਧੀਆਂ ਦੇ ਪਿਤਾ ਹਨ।
ਆਪਣੇ ਦੂਜੇ ਵਿਆਹ ਨੂੰ ਲੈ ਕੇ ਦਲਜੀਤ ਨੇ ਕਿਹਾ ਸੀ ਕਿ, ਸ਼ਾਲੀਨ ਉਸ ਦੇ ਦੂਜੇ ਵਿਆਹ ਤੋਂ ਬਹੁਤ ਖੁਸ਼ ਹੈ। ਦੋਹਾਂ ਵਿਚਾਲੇ ਆਮ ਦੋਸਤਾਂ ਵਾਂਗ ਸਭ ਕੁਝ ਠੀਕ ਹੈ। ਦਲਜੀਤ ਨੇ ਕਿਹਾ ਉਹ ਖੁਸ਼ ਹੈ ਕਿ ਸ਼ਾਲੀਨ ਤੇ ਉਹ ਆਪੋ ਆਪਣੀ ਜ਼ਿੰਦਗੀ 'ਚ ਅੱਗੇ ਵੱਧ ਰਹੇ ਹਨ। ਉਸ ਦੇ ਮਾਪੇ ਵੀ ਨਿਖਿਲ ਨਾਲ ਉਸ ਦੇ ਵਿਆਹ ਨੂੰ ਲੈ ਕੇ ਖੁਸ਼ ਹਨ। ਇਹ ਪਲ ਉਸ ਦੀ ਜ਼ਿੰਦਗੀ ਦਾ ਸਭ ਤੋਂ ਪਿਆਰਾ ਤੇ ਈਮੋਸ਼ਨਲ ਸਮਾਂ ਹੈ।
ਮੈਂ ਤੇ ਨਿਖਿਲ ਵਿਆਹ ਕਰਵਾ ਕੇ ਨਵੀਂ ਜ਼ਿੰਦਗੀ ਸ਼ੁਰੂ ਕਰਨ ਜਾ ਰਹੇ ਹਾਂ। ਇਹ ਮੇਰੀ ਜ਼ਿੰਦਗੀ ਦਾ ਇੱਕ ਬਹੁਤ ਹੀ ਖੂਬਸੂਰਤ ਮੋੜ ਹੈ। ਹੁਣ ਬਹੁਤ ਸਾਰੀਆਂ ਚੀਜ਼ਾਂ ਬਦਲਣ ਜਾ ਰਹੀਆਂ ਹਨ। ਪੂਰੀ ਜ਼ਿੰਦਗੀ ਬਦਲਣ ਵਾਲੀ ਹੈ। ਮੈਂ ਉਨ੍ਹਾਂ ਸਾਰੀਆਂ ਤਬਦੀਲੀਆਂ ਦਾ ਤਹਿ ਦਿਲੋਂ ਸਵਾਗਤ ਕਰਦੀ ਹਾਂ। ਸਾਨੂੰ ਉਮੀਦ ਹੈ ਕਿ ਅਸੀਂ ਦੋਵੇਂ ਆਪਣੇ ਬੱਚਿਆਂ ਤੇ ਆਪਣੇ ਪਰਿਵਾਰ ਲਈ ਬਹੁਤ ਕੁਝ ਚੰਗਾ ਕਰ ਸਕਾਂਗੇ। '
- PTC PUNJABI