Diljit Dosanjh perform in 'Coachella 2023': ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਆਪਣੀ ਦਮਦਾਰ ਗਾਇਕੀ ਲਈ ਮਸ਼ਹੂਰ ਹਨ। ਆਪਣੇ ਵਰਲਡ ਟੂਰ 'Born To Shine' ਤੋਂ ਬਾਅਦ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਤੋਂ ਵਿਦੇਸ਼ ਵਿੱਚ ਧਮਾਲਾਂ ਪਾਉਂਦੇ ਹੋਏ ਤੇ ਪੰਜਾਬੀਆਂ ਦੀ ਬੱਲੇ-ਬੱਲੇ ਕਰਵਾਉਂਦੇ ਹੋਏ ਨਜ਼ਰ ਆਏ। ਹਾਲ ਹੀ 'ਚ 'ਕੋਚੈਲਾ 2023' ਦੌਰਾਨ ਦਿਲਜੀਤ ਦੋਸਾਂਝ ਨੇ ਆਪਣੀ ਦਮਦਾਰ ਪਰਫਾਰਮੈਂਸ ਨਾਲ ਫੈਨਜ਼ ਦੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਦੱਸ ਦਈਏ ਕਿ ਦਿਲਜੀਤ ਦੋਸਾਂਝ ਵਿਸ਼ਵ ਦੇ ਸਭ ਤੋਂ ਵੱਡੇ ਮਿਊਜ਼ਿਕ ਕੰਸਰਟ 'Coachella' 'ਚ ਪਰਫਾਰਮ ਕਰਨ ਵਾਲੇ ਪਹਿਲੇ ਪੰਜਾਬੀ ਗਾਇਕ ਬਣ ਗਏ ਹਨ। ਪੰਜਾਬੀ ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਕੋਚੈਲਾ 'ਚ ਆਪਣੀ ਪਰਫਾਰਮ ਨੂੰ ਲੈ ਸੁਰਖੀਆਂ ਬਟੋਰ ਰਹੇ ਹਨ। ਇਸ ਵਿਚਕਾਰ ਖਾਸ ਗੱਲ ਇਹ ਹੈ ਕਿ ਦਿਲਜੀਤ ਦੋਸਾਂਝ ਕੋਚੈਲਾ ਵਿੱਚ ਪਰਫਾਰਮ ਕਰਨ ਵਾਲੇ ਪਹਿਲੇ ਭਾਰਤੀ ਕਲਾਕਾਰ ਬਣੇ ਹਨ।ਇਸ ਲਈ ਇਹ ਪੰਜਾਬੀਆਂ ਲਈ ਵੀ ਮਾਣ ਵਾਲੀ ਗੱਲ ਹੈ। ਇਸ ਦੌਰਾਨ ਨਾ ਸਿਰਫ ਪੰਜਾਬੀ ਦਰਸ਼ਕਾਂ ਸਗੋਂ ਪਾਲੀਵੁੱਡ ਤੋਂ ਲੈ ਬਾਲੀਵੁੱਡ ਅਤੇ ਹਾਲੀਵੁੱਡ ਤੱਕ ਦੇ ਸਿਤਾਰੇ ਵੀ ਦਿਲਜੀਤ ਦੋਸਾਂਝ ਦੀ ਪਰਫਾਰਮੈਂਸ ਵੇਖ ਖੁਸ਼ੀ ਨਾਲ ਝੂਮ ਉੱਠੇ। ਦਿਲਜੀਤ ਦੋਸਾਂਝ ਦੀ ਪਰਫਾਰਮੈਂਸ ਨੂੰ ਲੈ ਕੇ ਵੱਡੀ ਗਿਣਤੀ 'ਚ ਪਾਲੀਵੁੱਡ ਤੇ ਬਾਲੀਵੁੱਡ ਦੇ ਸਿਤਾਰਿਆਂ ਨੇ ਪੋਸਟ ਸਾਂਝੀ ਕਰਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। <iframe src=https://www.facebook.com/plugins/video.php?height=476&href=https://www.facebook.com/ptcpunjabi/videos/783741739940409/&show_text=false&width=380&t=0 width=380 height=476 style=border:none;overflow:hidden scrolling=no frameborder=0 allowfullscreen=true allow=autoplay; clipboard-write; encrypted-media; picture-in-picture; web-share allowFullScreen=true></iframe>ਦਿਲਜੀਤ ਦੋ ਕੋਚੈਲਾ ਪਰਫਾਰਮੈਸ 'ਤੇ ਖੁਸ਼ੀ ਜ਼ਾਹਰ ਕਰਦੇ ਹੋਏ ਬਾਲੀਵੁੱਡ ਦੇ ਮਸ਼ਹੂਰ ਫ਼ਿਲਮ ਨਿਰਦੇਸ਼ਕ ਇਮਤਿਆਜ਼ ਅਲੀ ਨੇ ਇੱਕ ਪੋਸਟ ਸਾਂਝੀ ਕੀਤੀ ਗਈ ਹੈ। ਜਿਸ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ, ਸਾਡਾ ਵੀਰ ਤੇ ਸਾਡੀ ਕੁੜੀ#coachella ..ਵਿੱਚ @diljitdosanjh ਤੁਸੀਂ ਸਾਨੂੰ ਮਾਣ ਮਹਿਸੂਸ ਕਰਵਾਇਆ ਹੈ। #firstindianatcoachella, ਸਾਨੂੰ ਬਹੁਤ ਖੁਸ਼ੀ ਹੈ ਕਿ ਤੁਸੀਂ ਅਜਿਹਾ ਕੀਤਾ @idaali11 #meravasdarahepunjab...'ਪੰਜਾਬੀ ਕਲਾਕਾਰਾਂ ਅੰਮ੍ਰਿਤ ਮਾਨ ਦਿਲਜੀਤ ਦੇ ਲਈ ਆਪਣੀ ਖੁਸ਼ੀ ਦਾ ਪ੍ਰਗਾਟਾਵਾ ਕਰਦੇ ਹੋਏ ਲਿਖਿਆ, ਸਾਨੂੰ ਮਾਣ ਹੈ ਤੁਹਾਡੇ 'ਤੇ ਦਿਲਜੀਤ ਭਾਜੀ, ਜੱਟ ਪੈਦਾ ਹੋਇਆ ਬੱਸ ਛਾਉਣ ਵਾਸਤੇ। ਇਸ ਦੇ ਨਾਲ ਹੀ ਸੋਨਮ ਬਾਜਵਾ ਨੇ ਵੀ ਇੰਸਟਾ ਸਟੋਰੀ ਸ਼ੇਅਰ ਕਰਦੇ ਹੋਏ ਲਿਖਿਆ, ' So Proud ਦਿਲਜੀਤ ਦੋਸਾਂਝ, 'ਪੰਜਾਬੀ ਆ ਗਏ ਓਏ, ਕੋਚੈਲਾ 'ਚ ਛਾ ਗਏ। 'ਇਸ ਤੋਂ ਇਲਾਵਾ ਬਾਲੀਵੁੱਡ ਅਦਾਕਾਰਾ ਪਰੀਣੀਤੀ ਚੋਪੜਾ, ਕਰੀਨਾ ਕਪੂਰ, ਆਲੀਆ ਭੱਟ, ਕ੍ਰਿਤੀ ਸੈਨਨ ਨੇ ਵੀ ਇੰਸਟਾ ਸਟੋਰੀ ਸਾਂਝੀ ਕਰਦੇ ਹੋਏ ਖੁਸ਼ੀ ਪ੍ਰਗਟਾਈ ਹੈ। ਹੋਰ ਪੜ੍ਹੋ: Sad News: ਅਦਾਕਾਰਾ ਮਹਿਮਾ ਚੌਧਰੀ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਮਾਂ ਸ੍ਰੀਮਤੀ ਚੌਧਰੀ ਦਾ ਹੋਇਆ ਦੇਹਾਂਤ' ਪਾਲੀਵੁੱਡ ਤੇ ਬਾਲੀਵੁੱਡ ਦੇ ਨਾਲ ਹਾਲੀਵੁੱਡ ਸਿਤਾਰੇ ਵੀ ਦਿਲਜੀਤ ਦੀ ਤਾਰੀਫ ਕਰਦੇ ਨਜ਼ਰ ਆਏ। ਹਾਲੀਵੁੱਡ ਦੇ ਮਸ਼ਹੂਰ ਮਿਊਜ਼ਿਕ ਪ੍ਰੋਡਿਊਸਰ ਡਿਪਲੋ ਵੀ ਦਿਲਜੀਤ ਦੇ ਗੀਤਾਂ ਦੇ ਸੁਰਾਂ ਉੱਪਰ ਭੰਗੜਾ ਪਾਉਂਦੇ ਹੋਏ ਨਜ਼ਰ ਆਏ। ਜਿਨ੍ਹਾਂ ਦਾ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਤੁਸੀ ਵੀ ਵੇਖੋ ਇਹ ਵੀਡੀਓ... ਖਾਸ ਗੱਲ ਤਾਂ ਇਹ ਹੈ ਇਸ ਵੀਡੀਓ ਨੂੰ ਉਨ੍ਹਾਂ ਵੱਲੋਂ ਸਾਂਝਾ ਕਰ ਕੈਪਸ਼ਨ ਵਿੱਚ ਲਿਖਿਆ ਗਿਆ... ਕੋਚੈਲਾ ਵਿੱਚ ਪਰਫਾਰਮੈਂਸ ਦੇਣ ਵਾਲਾ ਪਹਿਲਾ ਪੰਜਾਬੀ ਕਲਾਕਾਰ ਅਤੇ ਤੁਸੀਂ ਸੱਚਮੁੱਚ ਸੋਚਿਆ ਸੀ ਕਿ ਮੈਂ ਇਸ ਨੂੰ ਮਿਸ ਕਰਾਂਗਾ?'