ਕੁਦਰਤ ਦੀ ਬੁੱਕਲ 'ਚ ਬੈਠੇ 'ਬਾਬਾ ਬੋਹੜ' ਦੀ ਚਾਹ ਦੇ ਮੁਰੀਦ.. ਹੋਏ ਮਹਿੰਦਰਾ ਗਰੁੱਪ ਦੇ ਮਾਲਕ, ਵੇਖੋ ਵੀਡੀਓ
Viral Video : ਮੱਠੀ ਅੱਗ ਅਤੇ ਕੋਲੇ ਦੀ ਭੱਠੀ ਤੇ ਬਣੀ ਇਸ ਚਾਹ ਦੇ ਇਨ੍ਹੇਂ ਖ਼ਾਸ ਸਵਾਦ ਦੇ ਪਿੱਛੇ ਦੀ ਰੈਸਿਪੀ ਬਹੁਤ ਹੀ ਆਮ ਜਿਹੀ ਹੈ। ਅਜੀਤ ਸਿੰਘ ਕਹਿੰਦੇ ਨੇ, "ਲੌਂਗ, ਇਲਾਇਚੀ, ਅਦਰਕ ਆਦਿ ਪਾਕੇ ਚਾਹ ਦਾ ਸਵਾਦ ਬਹੁਤ ਅਦਭੁਤ ਹੋ ਜਾਂਦਾ ਹੈ, ਜੋ ਲੋਕਾਂ ਨੂੰ ਬੇਹਦ ਪਸੰਦ ਆਓਂਦਾ ਹੈ।"
ਚੋਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਦੁਆਰਾ ਵਸਾਈ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਜਿੱਥੇ ਇੱਕ ਇਤਿਹਾਸਿਕ ਮਹੱਤਤਾ ਰੱਖਦੀ ਹੈ, ਉੱਥੇ ਹੀ ਇਸ ਸ਼ਹਿਰ ਦੇ ਖਾਣ-ਪੀਣ ਦਾ ਵੀ ਹਰ ਕੋਈ ਸ਼ੌਕੀਨ ਹੈ। ਅੰਮ੍ਰਿਤਸਰ ਵਿੱਚ ਇੱਕ ਬਹੁਤ ਹੀ ਪੁਰਾਣੇ ਬੋਹੜ ਦੀ ਗੋਦ ਵਿੱਚ ਇਹ ਬਾਬਾ ਇੱਕ ਚਾਹ ਦੀ ਦੁਕਾਨ ਚਲਾ ਰਹੇ ਹਨ। ਸਥਾਨਕ ਲੋਕ ਦੱਸਦੇ ਹਨ ਕਿ ਇਹ ਬਾਬਾ ਜੀ ਇਸੇ ਤਰ੍ਹਾਂ ਪਿਛਲੇ 45 ਸਾਲਾਂ ਤੋਂ ਲਗਾਤਾਰ ਆਪਣੀ ਦੁਕਾਨ ਚਲਾ ਰਹੇ ਹਨ।
ਸਥਾਨਕ ਲੋਕ ਦੱਸਦੇ ਹਨ ਕਿ ਜਦੋਂ ਵੀ ਕੋਈ ਉਨ੍ਹਾਂ ਦੀ ਦੁਕਾਨ 'ਤੇ ਚਾਹ ਪੀ ਕੇ ਪੈਸੇ ਦੇ ਦੇਵੇ ਤਾਂ ਠੀਕ ਹੈ, ਨਹੀਂ ਤਾਂ ਉਹ ਕਿਸੇ ਤੋਂ ਵੀ ਪੈਸੇ ਨਹੀਂ ਮੰਗਦੇ। ਇਸ ਤਰ੍ਹਾਂ ਉਹ ਪਿਛਲੇ 45 ਸਾਲਾਂ ਤੋਂ ਲਗਾਤਾਰ ਆਪਣੀ ਦੁਕਾਨ ਚਲਾ ਰਹੇ ਹਨ।
ਪੀ.ਟੀ.ਸੀ ਨੈਟਵਰਕ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਬਾਬਾ ਜੀ ਕਹਿੰਦੇ ਨੇ, "ਮੇਰਾ ਨਾਮ ਅਜੀਤ ਸਿੰਘ ਹੈ, ਮੈਂ ਪਿਛਲੇ 43 ਸਾਲ ਤੋਂ ਇੱਥੇ ਚਾਹ ਦੀ ਦੁਕਾਨ ਲਗਾ ਰਿਹਾ ਹਾਂ। 50 ਪੈਸੇ ਤੋਂ ਮੈਂ ਇਹ ਚਾਹ ਦਾ ਕੱਪ ਸ਼ੁਰੂ ਕੀਤਾ ਸੀ।"
ਕੋਲਿਆਂ ਦੀ ਭੱਠੀ ਤੇ ਬਣੀ ਇਹ ਚਾਹ ਪੀਣ ਲਈ ਲੋਕ ਦੂਰੋਂ ਦੁਰਾਡਿਓਂ ਆਓਂਦੇ ਹਨ। ਉਨ੍ਹਾਂ ਦੱਸਿਆ, "ਗੈਸ ਅਤੇ ਚੁੱਲ੍ਹੇ ਨਾਲੋਂ ਇਸ ਉੱਤੇ ਚਾਹ ਸਵਾਦ ਬਣਦੀ ਹੈ। ਇਸ ਕੰਮ ਨੂੰ ਸ਼ੁਰੂ ਕਰਨ ਵਾਸਤੇ ਮੇਰੇ ਕੋਲ ਪੈਸੇ ਨਹੀਂ ਸਨ, ਮੈਂ ਆਪਣੇ ਇੱਕ ਦੋਸਤ ਤੋਂ 20 ਰੁਪਏ ਉਧਾਰੇ ਲੈਕੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਸੀ ਅਤੇ ਅੱਜ ਮੈਨੂੰ ਲੋਕਾਂ ਨੂੰ ਪਿਆਰ ਨਾਲ ਚਾਹ ਪਿਲਾਕੇ ਸੁਕੂਨ ਮਿਲਦਾ ਹੈ।"
ਬਾਬਾ ਜੀ ਦੀ ਚਾਹ ਦਾ ਹਰ ਕੋਈ ਮੁਰੀਦ ਹੈ, ਇੱਥੋਂ ਤੱਕ ਕੀ ਦੂਰ-ਦੂਰ ਤੋਂ ਲੋਕ ਬਾਬਾ ਜੀ ਕੋਲ ਚਾਹ ਪੀਣ ਆਉਂਦੇ ਹਨ। ਹਾਲ ਹੀ ਵਿੱਚ ਮਹਿੰਦਰਾ ਗਰੁੱਪ ਦੇ ਮਾਲਕ ਆਨੰਦ ਮਹਿੰਦਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਟਵੀਟ ਕਰ ਬਾਬਾ ਜੀ ਵੱਲੋਂ ਕੀਤੀ ਜਾ ਰਹੀ ਨਿਸਵਾਰਥ ਸੇਵਾ ਭਾਵ ਦੀ ਸ਼ਲਾਘਾ ਕੀਤੀ।
There are many sights to see in Amritsar. But the next time I visit the city, apart from visiting the Golden Temple, I will make it a point to visit this ‘Temple of Tea Service’ that Baba has apparently run for over 40 years. Our hearts are potentially the largest temples.… pic.twitter.com/Td3QvpAqyl
— anand mahindra (@anandmahindra) July 23, 2023
ਹੋਰ ਪੜ੍ਹੋ: ਅਮਰ ਅਰਸ਼ੀ ਨੇ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਨੂੰ ਕੀਤਾ ਯਾਦ, ਤਸਵੀਰ ਸ਼ੇਅਰ ਕਰਦਿਆਂ ਕਿਹਾ, 'ਮਿਸ ਯੂ ਉਸਤਾਦ ਜੀ'
ਮਹਿੰਦਰਾ ਗਰੁੱਪ ਦੇ ਚੇਅਰਮੈਨ ਅਨੰਤ ਮਹਿੰਦਰਾ ਦੇ ਟਵੀਟ ਜ਼ਰੀਏ ਕਿਹਾ, "ਅੰਮ੍ਰਿਤਸਰ ਵਿੱਚ ਦੇਖਣ ਲਈ ਬਹੁਤ ਸਾਰੀਆਂ ਥਾਵਾਂ ਹਨ, ਪਰ ਅਗਲੀ ਵਾਰ ਜਦੋਂ ਮੈਂ ਸ਼ਹਿਰ ਦਾ ਦੌਰਾ ਕਰਾਂਗਾ ਤਾਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਤੋਂ ਇਲਾਵਾ, ਮੈਂ ਇਸ 'ਚਾਹ ਦੇ ਮੰਦਰ' ਦਾ ਦੌਰਾ ਕਰਨ ਜ਼ਰੂਰ ਆਵਾਂਗਾ। ਜਿਸ ਨੂੰ ਬਾਬਾ 40 ਸਾਲਾਂ ਤੋਂ ਵਧ ਸਮੇਂ ਤੋਂ ਚਲਾ ਰਿਹਾ ਹੈ। ਸਾਡੇ ਦਿਲ ਸੰਭਾਵੀ ਤੌਰ 'ਤੇ ਸਭ ਤੋਂ ਵੱਡੇ ਮੰਦਰ ਹਨ।"
- PTC PUNJABI