ਪਤੀ ਦੇ ਨਾਲ ਲਾੜੀ ਦੇ ਲਿਬਾਸ ‘ਚ ਸੱਜੀ ਨਜ਼ਰ ਆਈ ਅਦਾਕਾਰਾ ਰਾਜ ਧਾਲੀਵਾਲ, ਵੀਡੀਓ ਕੀਤਾ ਸਾਂਝਾ

ਅਦਾਕਾਰਾ ਲਾੜੀ ਦੇ ਲਿਬਾਸ ‘ਚ ਸੱਜੀ ਹੋਈ ਨਜ਼ਰ ਆ ਰਹੀ ਹੈ । ਜਦੋਂਕਿ ਉਸ ਦੇ ਪਤੀ ਨੇ ਵੀ ਸ਼ੇਰਵਾਨੀ ਅਤੇ ਕੁੜਤਾ ਅਤੇ ਦਸਤਾਰ ‘ਤੇ ਕਲਗੀ ਸਜਾਈ ਹੋਈ ਹੈ ।

Reported by: PTC Punjabi Desk | Edited by: Shaminder  |  April 08th 2023 09:20 AM |  Updated: April 08th 2023 09:20 AM

ਪਤੀ ਦੇ ਨਾਲ ਲਾੜੀ ਦੇ ਲਿਬਾਸ ‘ਚ ਸੱਜੀ ਨਜ਼ਰ ਆਈ ਅਦਾਕਾਰਾ ਰਾਜ ਧਾਲੀਵਾਲ, ਵੀਡੀਓ ਕੀਤਾ ਸਾਂਝਾ

ਰਾਜ ਧਾਲੀਵਾਲ (Raj Dhaliwal) ਜਿਸ ਨੂੰ ਅਕਸਰ ਕਈ ਫ਼ਿਲਮਾਂ ‘ਚ ਅਦਾਕਾਰੀ ਕਰਦੇ ਵੇਖਿਆ ਹੋਵੇਗਾ । ਹੁਣ ਉਹ ਆਪਣੇ ਪਤੀ ਦੇ ਨਾਲ ਕਿਸੇ ਪ੍ਰੋਜੈਕਟ ‘ਚ ਨਜ਼ਰ ਆਉਣ ਵਾਲੀ ਹੈ । ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਪਤੀ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਅਦਾਕਾਰਾ ਲਾੜੀ ਦੇ ਲਿਬਾਸ ‘ਚ ਸੱਜੀ ਹੋਈ ਨਜ਼ਰ ਆ ਰਹੀ ਹੈ ।

ਹੋਰ ਪੜ੍ਹੋ : ਖੁਦ ਨੂੰ ਸਿਹਤਮੰਦ ਰੱਖਣ ਦੇ ਲਈ ਧਰਮਿੰਦਰ ਘੰਟਿਆਂ ਬੱਧੀ ਕਰਦੇ ਹਨ ਇਹ ਕੰਮ, ਵੀਡੀਓ ਕੀਤਾ ਸਾਂਝਾ

ਜਦੋਂਕਿ ਉਸ ਦੇ ਪਤੀ ਨੇ ਵੀ ਸ਼ੇਰਵਾਨੀ ਅਤੇ ਕੁੜਤਾ ਅਤੇ ਦਸਤਾਰ ‘ਤੇ ਕਲਗੀ ਸਜਾਈ ਹੋਈ ਹੈ । ਜਿਸ ਤੋਂ ਲੱਗਦਾ ਹੈ ਕਿ ਇਹ ਜੋੜੀ ਜਲਦ ਹੀ ਇੱਕਠਿਆਂ ਨਜ਼ਰ ਆਉਣ ਵਾਲੀ ਹੈ । ਅਦਾਕਾਰਾ ਨੇ ਜਿਸ ਵੀਡੀਓ ਨੂੰ ਸਾਂਝਾ ਕੀਤਾ ਹੈ ਉਸ ਨੂੰ ਸਾਂਝਾ ਕਰਦੇ ਹੋਏ ਉਸ ਨੇ ਲਿਖਿਆ ‘ਵਿਆਹ ਇੱਕ ਸੁਰਖ਼ਾਬ’ । 

ਰਾਜ ਧਾਲੀਵਾਲ ਦੀ ਨਿੱਜੀ ਜ਼ਿੰਦਗੀ 

ਰਾਜ ਧਾਲੀਵਾਲ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ 2020 ‘ਚ ਉਨ੍ਹਾਂ ਦੀ ਮਾਤਾ ਦਾ ਦਿਹਾਂਤ ਹੋ ਗਿਆ ਸੀ ਅਤੇ ਇਸ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਭਰਾ ਨੂੰ ਗੁਆ ਦਿੱਤਾ ਸੀ । ਅਦਾਕਾਰਾ ਆਪਣੇ ਸਹੁਰੇ ਪਰਿਵਾਰ ‘ਚ ਸੁਖੀ ਵੱਸਦੀ ਹੈ ਅਤੇ ਉਸ ਦੇ ਪਤੀ ਦਾ ਉਨ੍ਹਾਂ ਨੂੰ ਹਮੇਸ਼ਾ ਤੋਂ ਹੀ ਸਹਿਯੋਗ ਰਿਹਾ ਹੈ ।  ਦੱਸ ਦਈਏ ਕਿ ਰਾਜ ਧਾਲੀਵਾਲ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ।

ਉਨ੍ਹਾਂ ਦੇ ਕਰੀਅਰ ਦੀ ਗੱਲ ਕਰੀਏ ਤਾਂ ਬਾਰਵੀਂ ਪਾਸ ਕਰਨ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਪੜ੍ਹਾਈ ਨਹੀਂ ਕਰਵਾਈ । ਕਿਉਂਕਿ ਘਰ ਵਾਲਿਆਂ ਨੂੰ ਇਹ ਮਨਜ਼ੂਰ ਨਹੀਂ ਸੀ ਕਿ ਉਨ੍ਹਾਂ ਦੀ ਅੱਗੇ ਪੜ੍ਹੇ। ਪਰ ਜਦੋਂ ਰਾਜ ਧਾਲੀਵਾਲ ਦਾ ਵਿਆਹ ਹੋ ਗਿਆ । ਵਿਆਹ ਤੋਂ ਬਾਅਦ ਉਨ੍ਹਾਂ ਦੇ ਪਤੀ ਨੇ ਹੀ ਇਸ ਫੀਲਡ ਵੱਲ ਆਉਣ ਲਈ ਪ੍ਰੇਰਿਤ ਕੀਤਾ ਅਤੇ ਥੀਏਟਰ ‘ਚ ਇੱਕ ਪਲੇ ਕੀਤਾ । ਜਿਸ ਤੋਂ ਬਾਅਦ ਹੀ ਉਹ ਇੰਡਸਟਰੀ ‘ਚ ਅੱਗੇ ਵੱਧਦੇ ਗਏ ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network