Viral News: ਸੀਮਾ ਹੈਦਰ ਤੇ ਸਚਿਨ ਦੀ ਲਵ ਸਟੋਰੀ 'ਚ ਆਇਆ ਨਵਾਂ Twist, ਭਾਰਤ ਆ ਰਿਹਾ ਹੈ ਸੀਮਾ ਦਾ ਪਹਿਲਾ ਪਤੀ

ਆਪਣੇ ਪਿਆਰ ਲਈ ਪਾਕਿਸਤਾਨ ਤੋਂ ਭਾਰਤ ਆਈ ਸੀਮਾ ਹੈਦਰ ਇਨ੍ਹੀਂ ਦਿਨੀਂ ਖੂਬ ਸੁਰਖੀਆਂ 'ਚ ਹੈ। ਸੀਮਾ ਤੇ ਸਚਿਨ ਦੀ ਲਵ ਸਟੋਰੀ ਉਦੋਂ ਸਾਹਮਣੇ ਆਈ ਜਦੋਂ ਨੋਇਡਾ ਵਿਖੇ ਰਹਿਣ ਵਾਲੇ ਸਚਿਨ ਦੇ ਘਰ ਉਸ ਦੀ ਪ੍ਰੇਮਿਕਾ ਪਾਕਿਸਤਾਨ ਤੋਂ ਰਹਿਣ ਆ ਗਈ। ਸੀਮਾ ਹੈਦਰ ਤੇ ਸਚਿਨ ਦੀ ਲਵ ਸਟੋਰੀ 'ਚ ਹੁਣ ਨਵਾਂ Twist ਆ ਗਿਆ ਹੈ, ਇਹ ਖ਼ਬਰਾਂ ਆ ਰਹੀਆਂ ਹਨ ਕਿ ਸੀਮਾ ਦਾ ਪਹਿਲਾ ਪਤੀ ਗੁਲਾਮ ਹੈਦਰ ਭਾਰਤ ਆਉਣ ਦੀ ਤਿਆਰੀ ਕਰ ਰਿਹਾ ਹੈ।

Reported by: PTC Punjabi Desk | Edited by: Pushp Raj  |  August 23rd 2023 02:53 PM |  Updated: August 23rd 2023 02:55 PM

Viral News: ਸੀਮਾ ਹੈਦਰ ਤੇ ਸਚਿਨ ਦੀ ਲਵ ਸਟੋਰੀ 'ਚ ਆਇਆ ਨਵਾਂ Twist, ਭਾਰਤ ਆ ਰਿਹਾ ਹੈ ਸੀਮਾ ਦਾ ਪਹਿਲਾ ਪਤੀ

Seema-Sachin Love Story: ਆਪਣੇ ਪਿਆਰ ਲਈ ਪਾਕਿਸਤਾਨ ਤੋਂ ਭਾਰਤ ਆਈ ਸੀਮਾ ਹੈਦਰ ਇਨ੍ਹੀਂ ਦਿਨੀਂ ਖੂਬ ਸੁਰਖੀਆਂ 'ਚ ਹੈ। ਸੀਮਾ ਤੇ ਸਚਿਨ ਦੀ ਲਵ ਸਟੋਰੀ ਉਦੋਂ ਸਾਹਮਣੇ ਆਈ ਜਦੋਂ ਨੋਇਡਾ ਵਿਖੇ ਰਹਿਣ ਵਾਲੇ ਸਚਿਨ ਦੇ ਘਰ ਉਸ ਦੀ ਪ੍ਰੇਮਿਕਾ ਪਾਕਿਸਤਾਨ ਤੋਂ ਰਹਿਣ ਆ ਗਈ। ਸੀਮਾ ਹੈਦਰ ਤੇ ਸਚਿਨ ਦੀ ਲਵ ਸਟੋਰੀ 'ਚ ਹੁਣ ਨਵਾਂ Twist ਆ ਗਿਆ ਹੈ, ਇਹ ਖ਼ਬਰਾਂ ਆ ਰਹੀਆਂ ਹਨ ਕਿ ਸੀਮਾ ਦਾ ਪਹਿਲਾ ਪਤੀ ਗੁਲਾਮ ਹੈਦਰ ਭਾਰਤ ਆਉਣ ਦੀ ਤਿਆਰੀ ਕਰ ਰਿਹਾ ਹੈ। 

ਗ਼ੁਲਾਮ ਹੈਦਰ ਉਹੀ ਸ਼ਖ਼ਸ ਹੈ ਜੋ ਸਾਉਦੀ ਅਰਬ ਵਿੱਚ ਰਹਿੰਦਾ ਹੈ ਅਤੇ ਸੀਮਾ ਹੈਦਰ ਦਾ ਪਹਿਲਾ ਪਤੀ ਹੈ। ਸੀਮਾ ਹੈਦਰ ਦੇ ਸੁਰਖ਼ੀਆਂ ਵਿੱਚ ਆਉਣ ਤੋਂ ਉਹ ਲਗਾਤਾਰ ਵੀਡੀਓ ਪੋਸਟ ਕਰਦੇ ਰਹਿੰਦਾ ਹੈ। ਇਸ ਦੇ ਨਾਲ ਹੀ ਉਹ ਕਈ ਟੀਵੀ ਚੈਨਲਾਂ 'ਤੇ ਵੀ ਦਿਖਾਈ ਦਿੰਦਾ ਹੈ। ਉਸ ਨੇ ਹਾਲ ਹੀ ਵਿੱਚ ਆਪਣੇ ਯੂ-ਟਿਊਬ ਚੈਨਲ ਰਾਹੀਂ ਦੱਸਿਆ ਕਿ ਉਸ ਨੇ ਭਾਰਤ ਆਉਣ ਲਈ ਵੀਜ਼ਾ ਅਪਲਾਈ ਕੀਤਾ ਹੈ।

ਸਚਿਨ ਮੀਨਾ ਅਤੇ ਸੀਮਾ ਹੈਦਰ ਦੀ ਪ੍ਰੇਮ ਕਹਾਣੀ ਭਾਰਤ ਅਤੇ ਪਾਕਿਸਤਾਨ ਵਿੱਚ ਦਹਿਸ਼ਤ ਪੈਦਾ ਕਰ ਰਹੀ ਹੈ। ਹਰ ਰੋਜ਼ ਇਸ ਬਾਰੇ ਕੋਈ ਨਾ ਕੋਈ ਖ਼ੁਲਾਸੇ ਹੋ ਰਹੇ ਹਨ। ਇਸ ਦੌਰਾਨ ਇਸ ਕਹਾਣੀ 'ਚ ਅਜਿਹਾ ਟਵਿਸਟ ਆਇਆ ਹੈ ਜਿਸ ਨੂੰ ਸੁਣ ਕੇ ਕੋਈ ਵੀ ਹੈਰਾਨ ਰਹਿ ਸਕਦਾ ਹੈ। 

ਮੀਡੀਆ ਰਿਪੋਰਟਸ ਦੇ ਮੁਤਾਬਕ ਸੀਮਾ ਹੈਦਰ ਦਾ ਪਹਿਲਾ ਪਤੀ ਗ਼ੁਲਾਮ ਹੈਦਰ ਭਾਰਤ ਆਉਣ ਦੀ ਤਿਆਰੀ ਕਰ ਰਿਹਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਕਹਾਣੀ ਵਿੱਚ ਨਵਾਂ ਮੋੜ ਆਉਣਾ ਤੈਅ ਹੈ। ਗ਼ੁਲਾਮ ਹੈਦਰ ਨੇ ਭਾਰਤ ਆਉਣ ਲਈ ਵੀਜ਼ਾ ਅਪਲਾਈ ਕੀਤਾ ਹੈ ਅਤੇ ਉਸ ਨੇ ਖ਼ੁਦ ਇਸ ਗੱਲ ਨੂੰ ਸਵੀਕਾਰ ਕੀਤਾ ਹੈ। ਇਸ ਦੇ ਨਾਲ ਹੀ ਇੱਕ ਗੱਲ ਹੋਰ ਸਾਹਮਣੇ ਆਈ ਹੈ ਕਿ ਸਚਿਨ ਅਤੇ ਸੀਮਾ ਦੀ ਪ੍ਰੇਮ ਕਹਾਣੀ 'ਤੇ ਫ਼ਿਲਮ ਬਨਾਉਣ ਵਾਲੇ ਫ਼ਿਲਮਕਾਰ ਨੇ ਵੀ ਗ਼ੁਲਾਮ ਹੈਦਰ ਨੂੰ ਵੀ ਭਾਰਤ ਆਉਣ ਦਾ ਸੱਦਾ ਦਿੱਤਾ ਹੈ।

ਦਰਅਸਲ ਸੀਮਾ ਦੇ ਪਹਿਲੇ ਪਤੀ ਗ਼ੁਲਾਮ ਹੈਦਰ ਨੇ ਭਾਰਤ ਆਉਣ ਲਈ ਵੀਜ਼ਾ ਅਪਲਾਈ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਹਾਲ ਹੀ 'ਚ ਇੱਕ ਯੂ-ਟਿਊਬ ਚੈਨਲ 'ਤੇ ਗੱਲਬਾਤ ਦੌਰਾਨ ਗ਼ੁਲਾਮ ਹੈਦਰ ਨੇ ਖ਼ੁਦ ਇਸ ਗੱਲ ਦਾ ਖ਼ੁਲਾਸਾ ਕੀਤਾ ਹੈ। ਉਸ ਨੇ ਦੱਸਿਆ  "ਮੈਂ ਭਾਰਤ ਦੇ ਵੀਜ਼ੇ ਲਈ ਅਪਲਾਈ ਕੀਤਾ ਹੋਇਆ ਹੈ, ਪਰ ਕੁੱਝ ਸਮੱਸਿਆਵਾਂ ਕਾਰਨ ਸਮਾਂ ਲੱਗ ਰਿਹਾ ਹੈ। ਮੈਂ ਭਾਰਤ ਜ਼ਰੂਰ ਜਾਵਾਂਗਾ, ਆਪਣੇ ਬੱਚਿਆਂ ਲਈ ਹਰ ਪਲੇਟਫ਼ਾਰਮ 'ਤੇ ਜਾਵਾਂਗਾ, ਮੈਂ ਉਨ੍ਹਾਂ ਲਈ ਆਪਣੀ ਆਵਾਜ਼ ਬੁਲੰਦ ਕਰਾਂਗਾ।"

ਹੋਰ ਪੜ੍ਹੋ: Mankirt Aulakh: ਮਨਕੀਰਤ ਔਲਖ ਨੇ ਪੁੱਤਰ ਨਾਲ ਸਾਂਝੀ ਕੀਤੀ ਵੀਡੀਓ, ਇਮਤਿਆਜ਼ ਦਾ ਰਿਐਕਸ਼ਨ ਦੇਖ ਫੈਨਜ਼ ਨੇ ਕਿਹਾ ਸੋ ਕਿਊਟ

ਜਿਸ ਤਰਾਂ ਸੀਮਾ ਹੈਦਰ ਨੂੰ ਸੋਸ਼ਲ ਮੀਡੀਆ ਰਾਹੀਂ ਸਚਿਨ ਨਾਲ ਪਿਆਰ ਹੋ ਗਿਆ ਅਤੇ ਜਿਸ ਤਰਾਂ ਭਾਰਤ ਆਈ। ਉਹ ਲੋਕਾਂ ਨੂੰ ਕਾਫ਼ੀ ਹੈਰਾਨ ਕਰਦਾ ਹੈ। ਇਸ ਸਭ ਦੇ ਵਿੱਚਕਾਰ ਉਨ੍ਹਾਂ ਦੀ ਕਹਾਣੀ 'ਤੇ ਬਣ ਰਹੀ ਫ਼ਿਲਮ ਦਾ ਪੋਸਟਰ ਤੇ ਗੀਤ ਵੀ ਰਿਲੀਜ਼ ਹੋ ਗਿਆ ਹੈ। ਇਸ ਅਨੋਖੀ ਪ੍ਰੇਮ ਕਹਾਣੀ 'ਤੇ ਬਣ ਰਹੀ ਫ਼ਿਲਮ ਦਾ ਨਾਂ 'ਕਰਾਚੀ ਟੂ ਨੋਇਡਾ' ਰੱਖਿਆ ਗਿਆ ਹੈ। ਫ਼ਿਲਮ ਦੇ ਜ਼ਰੀਏ ਦੇਸ਼-ਵਿਦੇਸ਼ 'ਚ ਸੀਮਾ-ਸਚਿਨ ਦੀ ਪ੍ਰੇਮ ਕਹਾਣੀ ਨੂੰ ਦੱਸਿਆ ਜਾਵੇਗਾ। ਫ਼ਿਲਹਾਲ ਇਹ ਦੇਖਣਾ ਹੋਵੇਗਾ ਕਿ ਇਹ ਕਹਾਣੀ ਕਿਸ ਹੱਦ ਤੱਕ ਜਾਂਦੀ ਹੈ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network